ਗਾਇਕ ਦਿਲਰਾਜ ਗਰੇਵਾਲ ਨੇ ਖਰੀਦੀ ਨਵੀਂ ਕਾਰ, ਵੀਡੀਓ ਕੀਤਾ ਸਾਂਝਾ, ਪ੍ਰਸ਼ੰਸਕ ਵੀ ਦੇ ਰਹੇ ਵਧਾਈ

written by Shaminder | July 27, 2022

ਦਿਲਰਾਜ ਗਰੇਵਾਲ (Dilraj Grewal) ਨੇ ਨਵੀਂ ਕਾਰ (New Car) ਖਰੀਦੀ ਹੈ । ਜਿਸ ਦਾ ਇੱਕ ਵੀਡੀਓ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਗਾਇਕ ਨੇ ਜਿਉਂ ਹੀ ਸ਼ੇਅਰ ਕੀਤਾ ਤਾਂ ਗਾਇਕ ਨੂੰ ਵਧਾਈ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ।

dilraj Grewal , image From instagram

ਹੋਰ ਪੜ੍ਹੋ : ਹਿਮਾਂਸ਼ੀ ਖੁਰਾਣਾ ਨੇ ਬਿਖੇਰੇ ਆਪਣੀਆਂ ਅਦਾਵਾਂ ਦੇ ਜਲਵੇ, ਵੇਖੋ ਵੀਡੀਓ

ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਦਿਲਰਾਜ ਗਰੇਵਾਲ ਨੂੰ ਚਾਬੀਆਂ ਦਿੰਦੇ ਹੋਏ ਸ਼ੋਅ ਰੂਮ ਦੇ ਮੁਲਾਜ਼ਮ ਨਜ਼ਰ ਆ ਰਹੇ ਹਨ । ਦਿਲਰਾਜ ਗਰੇਵਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਕੁਝ ਸਮਾਂ ਪਹਿਲਾਂ ਉਨ੍ਹਾਂ ਦਾ ਗੀਤ ਦੀਪ ਸਿੱਧੂ ਦੇ ਨਾਲ ਆਇਆ ਸੀ । ਇਸ ਗੀਤ ਨੇ ਖੂਬ ਸੁਰਖੀਆਂ ਵਟੋਰੀਆਂ ਸਨ ।

dilraj Grewal , image From instagram

ਹੋਰ ਪੜ੍ਹੋ :  ਦੀਪ ਸਿੱਧੂ ਦਾ ਆਖਰੀ ਗੀਤ ‘ਲਾਹੌਰ’ ਰਿਲੀਜ਼, ਪ੍ਰਸ਼ੰਸਕ ਵੀ ਵੀਡੀਓ ਵੇਖ ਹੋਏ ਭਾਵੁਕ

ਦਿਲਰਾਜ ਗਰੇਵਾਲ ਜਲਦ ਹੀ ਫ਼ਿਲਮ ‘ਕੁਲਚੇ ਛੋਲੇ’ ‘ਚ ਨਜ਼ਰ ਆਉਣਗੇ । ਇਸ ਫ਼ਿਲਮ ਦਾ ਇੱਕ ਪੋਸਟਰ ਵੀ ਗਾਇਕ ਦੇ ਵੱਲੋਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਗਿਆ ਹੈ । ਇਸ ਤੋਂ ਪਹਿਲਾਂ ਦਿਲਰਾਜ ਗਰੇਵਾਲ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦੇ ਚੁੱਕੇ ਹਨ ।

dilraj Grewal , image From instagram

ਉਨ੍ਹਾਂ ਦੇ ਕੁਝ ਚੋਣਵੇਂ ਗੀਤਾਂ ਦੀ ਗੱਲ ਕਰੀਏ ਤਾਂ ਗਦਾਫੀ, ਛੱਲਾ, ਸਾਡੇ ਆਲੇ, ਜੇ ਅਸੀਂ ਲਾਹੌਰ ਪੜ੍ਹਦੇ ਹੁੰਦੇ ਸਣੇ ਕਈ ਗੀਤ ਸ਼ਾਮਿਲ ਹਨ । ਜਲਦ ਹੀ ਉਹ ਅਦਾਕਾਰੀ ਕਰਦੇ ਹੋਏ ਵੀ ਦਿਖਾਈ ਦੇਣਗੇ । ਗਾਇਕ ਦੇ ਪ੍ਰਸ਼ੰਸਕਾਂ ਨੂੰ ਉਸ ਦੀਆਂ ਫ਼ਿਲਮਾਂ ਦਾ ਵੀ ਬੇਸਬਰੀ ਦੇ ਨਾਲ ਇੰਤਜ਼ਾਰ ਹੈ ।

You may also like