ਗਾਇਕ ਗੀਤਾ ਜੈਲਦਾਰ ਦੀ ਪਹਿਲੀ ਪਸੰਦ ਹਨ ਕੁਲਚੇ, ਦੇਖੋ ਵੀਡਿਓ 

written by Rupinder Kaler | December 05, 2018

ਗਾਇਕ ਗੀਤਾ ਜੈਲਦਾਰ ਨੂੰ ਪੰਜਾਬ ਦੇ ਸੱਭਿਆਚਾਰ ਨਾਲ ਖਾਸ ਲਗਾਅ ਹੈ ।ਇਸੇ ਲਈ ਉਹਨਾਂ ਦੇ ਗਾਣਿਆਂ ਵਿੱਚ ਇਸ ਦੀ ਝਲਕ ਦੇਖਣ ਨੂੰ ਮਿਲਦੀ ਹੈ । ਇੱਥੇ ਹੀ ਬਸ ਨਹੀਂ ਉਹਨਾਂ ਨੂੰ ਪੰਜਾਬ ਦੇ ਦੇਸੀ ਖਾਣੇ ਵੀ ਖਾਸੇ ਪਸੰਦ ਹਨ । ਗੀਤਾ ਜੈਲਦਾਰ ਨੇ ਆਪਣੇ ਇੰਸਟਾਗ੍ਰਾਮ ਤੇ ਕੁਝ ਵੀਡਿਓ ਸ਼ੇਅਰ ਕੀਤੀਆਂ ਹਨ ਜਿਸ ਤੋਂ ਇਸ ਸਭ ਦਾ ਖੁਲਾਸਾ ਹੁੰਦਾ ਹੈ । ਹੋਰ ਵੇਖੋ : ਦਿਲਜੀਤ ਦੋਸਾਂਝ ਦੇ ਗੀਤ ‘ਤੇ ਰਾਜਵੀਰ ਜਵੰਦਾ ਅਤੇ ਵੀਤ ਬਲਜੀਤ ਨੇ ਪਾਇਆ ਭੰਗੜਾ ,ਵੇਖੋ ਵੀਡਿਓ Geeta Zaildaar New Song-'T Dot' ਪਹਿਲੀ ਵੀਡਿਓ ਵਿੱਚ ਉਹ ਆਪਣੇ ਪਿੰਡ ਦੇ ਕੁਝ ਲੋਕਾਂ ਨਾਲ ਕੁਲਚੇ ਖਾਂਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡਿਓ ਵਿੱਚ ਗੀਤਾ ਜੈਲਦਾਰ ਕੁਲਚੇ ਵਾਲੇ ਨਾਲ ਗੱਲਬਾਤ ਵੀ ਕਰਦੇ ਹੋਏ ਨਜ਼ਰ ਆ ਰਹੇ ਹਨ ਇਸ ਵੀਡਿਓ ਨੂੰ ਉਹਨਾਂ ਨੇ ਕੈਪਸ਼ਨ ਵੀ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਕੁਲਚਾ ਉਹ ਭਾਰਤੀ ਖਾਣਾ ਹੈ ਜਿਹੜਾ ਸਭ ਤੋਂ ਛੇਤੀ ਤਿਆਰ ਹੁੰਦਾ ਹੈ ਤੇ ਸਭ ਤੋਂ ਸਵਾਦੀ ਹੁੰਦਾ ਹੈ । ਇੱਥੇ ਹੀ ਬੱਸ ਨਹੀਂ ਇਹ ਕੁਲਚਾ ਪੂਰੇ ਵਿਸ਼ਵ ਵਿੱਚ ਮਸ਼ਹੂਰ ਹੈ । ਹੋਰ ਵੇਖੋ : ਤੁਸੀਂ ਵੀ ਆਪਣੇ ਸੁਫਨਿਆਂ ਨੂੰ ਕਰੋ ਪੂਰਾ, ‘ਵਾਈਸ ਆਫ ਪੰਜਾਬ’ ਸੀਜ਼ਨ-9 ਸ਼ੁਰੂ, ਆਡੀਸ਼ਨ ਮੋਹਾਲੀ ‘ਚ [embed]https://www.instagram.com/p/Bq9bDY1lm49/[/embed] ਇਸੇ ਤਰ੍ਹਾਂ ਦੀ ਇੱਕ ਹੋਰ ਵੀਡਿਓ ਗੀਤਾ ਜੈਲਦਾਰ ਨੇ ਸ਼ੇਅਰ ਕੀਤੀ ਹੈ ਜਿਸ ਵਿੱਚ ਉਹ ਸਟੀਲ ਦੇ ਗਲਾਸ ਵਿੱਚ ਚਾਹ ਦੀਆਂ ਚੁਸਕੀਆਂ ਲੈਂਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡਿਓ ਵਿੱਚ ਉਹ ਸਰਦੀ ਦੇ ਸੀਜ਼ਨ ਦ ਿਪਹਿਲੀ ਧੁੰਦ ਦਾ ਮਜ਼ਾ ਲੈ ਰਹੇ ਹਨ । ਪਰ ਇਸ ਦੇ ਨਾਲ ਹੀ ਉਹ ਆਪਣੇ ਪ੍ਰਸ਼ੰਸਕਾਂ ਨੂੰ ਧੂੰਦ ਤੋਂ ਬਚਣ ਦੀ ਹਿਦਾਇਤ ਵੀ ਕਰਦੇ ਹੋਏ ਨਜ਼ਰ ਆ ਰਹੇ ਹਨ ਤੇ ਲੋਕਾਂ ਨੂੰ ਸੇਫ ਡਰਾਇਵ ਕਰਨ ਦੀ ਸਲਾਹ ਦੇ ਰਹੇ ਹਨ । ਹੋਰ ਵੇਖੋ : ਪ੍ਰਿਯੰਕਾ ਅਤੇ ਨਿਕ ਦਾ ਵਿਆਹ ਦੀ ਦੇਖੋ ਪੁਰੀ ਵੀਡਿਓ https://www.instagram.com/p/Bq_OrOTlO9Q/  

0 Comments
0

You may also like