ਸਿੰਗਰ ਗੁਰੀ ਸਿੰਘ ਨੂੰ ਵੀ ਚੜ੍ਹਿਆ ਵਿਆਹ ਕਰਵਾਉਣ ਦਾ ਚਾਅ, ਨਵੀਂ ਵਿਆਹੀ ਭਾਬੀ ਨੂੰ ਦੇਖੋ ਕਿਵੇਂ ਕਰ ਰਿਹਾ ਹੈ ਬੇਨਤੀਆਂ,ਦੇਖੋ ਇਹ ਵੀਡੀਓ

Written by  Lajwinder kaur   |  March 22nd 2021 11:19 AM  |  Updated: March 22nd 2021 11:41 AM

ਸਿੰਗਰ ਗੁਰੀ ਸਿੰਘ ਨੂੰ ਵੀ ਚੜ੍ਹਿਆ ਵਿਆਹ ਕਰਵਾਉਣ ਦਾ ਚਾਅ, ਨਵੀਂ ਵਿਆਹੀ ਭਾਬੀ ਨੂੰ ਦੇਖੋ ਕਿਵੇਂ ਕਰ ਰਿਹਾ ਹੈ ਬੇਨਤੀਆਂ,ਦੇਖੋ ਇਹ ਵੀਡੀਓ

ਪੰਜਾਬੀ ਗਾਇਕ ਗੁਰੀ ਸਿੰਘ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਨ੍ਹਾਂ ਨੇ ਆਪਣੇ ਦੋਸਤ ਸੁੱਖ ਖਰੌੜ ਦੇ ਵਿਆਹ ਦੀ ਇੱਕ ਵੀਡੀਓ ਦਰਸ਼ਕਾਂ ਦੇ ਨਾਲ ਸ਼ੇਅਰ ਕੀਤਾ ਹੈ। ਇਸ ਵੀਡੀਓ ‘ਚ ਉਹ ਆਪਣੀ ਨਵੀਂ ਵਿਆਹੀ ਭਾਬੀ ਦੇ ਨਾਲ ਨੱਚਦੇ ਹੋਏ ਨਜ਼ਰ ਆ ਰਹੇ ਨੇ।

inside image of sukh kharoud and his wife and friend guri singh Image Source – instagram

ਹੋਰ ਪੜ੍ਹੋ : ਵਾਰ-ਵਾਰ ਦੇਖਿਆ ਜਾ ਰਿਹਾ ਹੈ ਧਨਾਸ਼ਰੀ ਵਰਮਾ ਤੇ ਯੁਜ਼ਵੇਂਦਰ ਚਾਹਲ ਦਾ ਇਹ ਪਿਆਰਾ ਜਿਹਾ ਵੀਡੀਓ, ਦੇਖਣ ਨੂੰ ਮਿਲ ਰਹੇ ਨੇ ਵਿਆਹ ਦੇ ਹਾਈਲਾਈਟਸ

inside image of sukh kharoud his wedding image Image Source – instagram

ਵੀਡੀਓ ‘ਚ ਦੇਖ ਸਕਦੇ ਹੋ ਕਿ ਗਾਇਕ ਗੈਰੀ ਸੰਧੂ ਦਾ ਗੀਤ ਭਾਬੀ ਯਾਰਾਂ ਦੇ ਵਿਆਹ ਚ ਪਾ-ਪਾ ਭੰਗੜਾ ਦਿਉਰ ਤਾਂ ਮਲੰਗ ਹੋ ਗਿਆ ਉੱਤੇ ਗੁਰੀ ਸਿੰਘ (Guri Singh) ਆਪਣੀ ਨਵੀਂ ਭਾਬੀ ਦੇ ਨਾਲ ਅਦਾਕਾਰੀ ਕਰ ਰਿਹਾ ਹੈ। ਇਸ ਵੀਡੀਓ ‘ਚ ਸੁੱਖ ਖਰੌੜ ਤੇ ਕੁਝ ਹੋਰ ਦੋਸਤ ਵੀ ਨਜ਼ਰ ਆ ਰਹੇ ਨੇ। ਦਰਸ਼ਕਾਂ ਨੂੰ ਦਿਉਰ ਭਾਬੀ ਦਾ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ। ਇਹ ਵੀਡੀਓ ਕੁਝ ਦਿਨ ਪਹਿਲਾਂ ਹੀ ਗੁਰੀ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸਾਂਝਾ ਕੀਤਾ ਹੈ।

inside image of sukh kharoud wedding image Image Source – instagram

ਦੱਸ ਦੇਈਏ ‘ਦ ਲੈਂਡਰਸ’ ਮਿਊਜ਼ਿਕ ਗਰੁੱਪ ‘ਚ ਦੇਵੀ ਸਿੰਘ, ਗੁਰੀ ਸਿੰਘ ਅਤੇ ਸੁੱਖ ਖਰੌੜ ਦੀ ਤਿਕੜੀ ਗੀਤ ਗਾਉਂਦੀ ਹੈ । ਇਸ ਤਿਕੜੀ ਨੇ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦਿੱਤੇ ਨੇ। ਤਰਥਲੀ (Tarhthalli), ਜੇਲ ਫੇਲ, ਲੈਂਡਰਸ, ਜੱਟ ਖੁੱਲਗੇ, ਡਾਊਨਲੋਡ ਵਰਗੇ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਨਜ ਕਰ ਚੁੱਕੇ ਨੇ।

 

View this post on Instagram

 

A post shared by Guri Singh (@igurilander)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network