ਗਾਇਕ ਹਰਦੀਪ ਗਰੇਵਾਲ ਲੈ ਕੇ ਆ ਰਹੇ ਨੇ ਨਵਾਂ ਟਰੈਕ ‘3 saal’, ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਪੋਸਟਰ

written by Lajwinder kaur | May 07, 2021

ਠੋਕਰ, ਬੁਲੰਦੀਆਂ ਵਰਗੇ ਪ੍ਰੇਰਣਾ ਵਾਲੇ ਗੀਤਾਂ ਦੇ ਨਾਲ ਦਰਸ਼ਕਾਂ ਦੇ ਦਿਲਾਂ ‘ਚ ਖ਼ਾਸ ਜਗ੍ਹਾ ਬਨਾਉਣ ਵਾਲੇ ਗਾਇਕ ਹਰਦੀਪ ਗਰੇਵਾਲ (Hardeep Grewal )ਬਹੁਤ ਜਲਦ ਆਪਣੇ ਨਵੇਂ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਵਾਲੇ ਨੇ। ਉਨ੍ਹਾਂ ਨੇ ਆਪਣੇ ਨਵੇਂ ਟਰੈਕ ਤਿੰਨ ਸਾਲ (3 saal) ਦਾ ਪੋਸਟਰ ਸ਼ੇਅਰ ਕੀਤਾ ਹੈ।

inside image of hardeep grewal punjabi singer Image Source: instagram

ਹੋਰ ਪੜ੍ਹੋ : ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤੀ ਜਾ ਰਹੀ ਹੈ ਜਸਪ੍ਰੀਤ ਸਿੰਘ ਬੁਮਰਾਹ ਤੇ ਅਦਾਕਾਰਾ ਸੰਜਨਾ ਦੀ ਇਹ ਤਸਵੀਰ, ਕੁਝ ਮਹੀਨੇ ਪਹਿਲਾ ਹੀ ਦੋਵਾਂ ਨੇ ਲਈਆਂ ਸੀ ਲਾਵਾਂ

inside image of hardeep grewal new song poster Image Source: instagram

ਇਸ ਗੀਤ ਦੇ ਬੋਲ ਖੁਦ ਹਰਦੀਪ ਗਰੇਵਾਲ ਨੇ ਲਿਖੇ ਨੇ ਤੇ ਮਿਊਜ਼ਿਕ ਹੋਵੇਗਾ Jazz Dee ਹੋਵੇਗਾ । ਗਾਣੇ ਦਾ ਵੀਡੀਓ ਗੈਰੀ ਖਟਰਾਓ ਵੱਲੋਂ ਤਿਆਰ ਕੀਤਾ ਗਿਆ ਹੈ । ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ਖੁਦ ਹਰਦੀਪ ਗਰੇਵਾਲ ਤੇ ਪੰਜਾਬੀ ਮਾਡਲ ਨਿਤਿਕਾ ਜੈਨ। ਇਹ ਮਿਊਜ਼ਿਕ ਵੀਡੀਓ 11 ਮਈ ਨੂੰ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਜਾਵੇਗੀ। ਪ੍ਰਸ਼ੰਸਕ ਇਸ ਗੀਤ ਨੂੰ ਲੈ ਕੇ ਕਾਫੀ ਉਤਸੁਕ ਨੇ।

hardeep garewal kisani song itihaas Image Source: instagram

ਜੇ ਗੱਲ ਕਰੀਏ ਹਰਦੀਪ ਗਰੇਵਾਲ ਇਸ ਤੋਂ ਪਹਿਲਾਂ ਵੀ ‘ਜੁੱਤੀ ਝਾੜ ਕੇ’, ‘ਮੋੜ ਸਕਦਾ’, ‘ਪੈਸੇ’, ‘ਸੁਰਮੇ ਵਾਲੀ ਅੱਖ’ ‘ਪਲੈਟੀਨਮ’, ‘ਖਰੇ ਬੰਦੇ’, ‘40 ਕਿੱਲੇ’, ‘ਉਡਾਰੀ’, ‘ਠੋਕ’ ਵਰਗੇ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਚੁੱਕੇ ਨੇ । ਹਾਲ ਹੀ ‘ਚ ਉਹ ਕਿਸਾਨਾਂ ਦੀ ਹੌਸਲਾ ਅਫਜ਼ਾਈ ਕਰਦੇ ਹੋਏ ਕਿਸਾਨੀ ਗੀਤ ‘ਇਤਿਹਾਸ’ (Itihaas) ਲੈ ਕੇ ਆਏ ਸੀ।

 

You may also like