ਤਸਵੀਰ 'ਚ ਨਜ਼ਰ ਆ ਰਹੀ ਇਸ ਕਿਊਟ ਬੱਚੀ ਨੇ ਸੂਫ਼ੀ ਸੰਗੀਤ 'ਚ ਕਮਾਇਆ ਵੱਡਾ ਨਾਂਅ,ਬਾਲੀਵੁੱਡ ਨੂੰ ਵੀ ਦਿੱਤੇ ਹਨ ਕਈ ਹਿੱਟ ਗੀਤ  

Written by  Shaminder   |  September 25th 2019 05:06 PM  |  Updated: September 25th 2019 05:06 PM

ਤਸਵੀਰ 'ਚ ਨਜ਼ਰ ਆ ਰਹੀ ਇਸ ਕਿਊਟ ਬੱਚੀ ਨੇ ਸੂਫ਼ੀ ਸੰਗੀਤ 'ਚ ਕਮਾਇਆ ਵੱਡਾ ਨਾਂਅ,ਬਾਲੀਵੁੱਡ ਨੂੰ ਵੀ ਦਿੱਤੇ ਹਨ ਕਈ ਹਿੱਟ ਗੀਤ  

ਅੱਜਕੱਲ੍ਹ ਸੈਲੇਬ੍ਰੇਟੀਜ਼ ਵੱਲੋਂ ਬਚਪਨ ਦੀਆਂ ਤਸਵੀਰਾਂ ਸਾਂਝੀਆਂ ਕਰਨ ਦਾ ਟਰੈਂਡ ਚੱਲ ਰਿਹਾ ਹੈ । ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ ਆਪਣੇ ਬਚਪਨ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਨ । ਜਿੱਥੇ ਸਰਗੁਣ ਮਹਿਤਾ ਨੇ ਆਪਣੇ ਬਚਪਨ ਦੀ ਤਸਵੀਰ ਸਾਂਝੀ ਕੀਤੀ ਹੈ ।ਉੱਥੇ ਹੀ ਪਿਛਲੇ ਦਿਨੀਂ ਰਣਜੀਤ ਬਾਵਾ ਨੇ ਪਿਛਲੇ ਦਿਨੀਂ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਸੀ ਤੇ ਹੁਣ ਗਾਇਕਾ ਹਰਸ਼ਦੀਪ ਕੌਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਬਚਪਨ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ 'ਚ ਉਹ ਬਹੁਤ ਹੀ ਕਿਊਟ ਨਜ਼ਰ ਆ ਰਹੇ ਨੇ ।

ਹੋਰ ਵੇਖੋ:ਹਰਸ਼ਦੀਪ ਕੌਰ ਨੇ ਜਿੱਤਿਆ IIFA 2019 ‘ਚ ਬੈਸਟ ਫੀਮੇਲ ਪਲੇਬੈਕ ਸਿੰਗਰ ਦਾ ਅਵਾਰਡ

https://www.instagram.com/p/B0yP6IbJ3Ys/

ਇਸ ਤੋਂ ਇਲਾਵਾ ਉਨ੍ਹਾਂ ਨੇ ਕੁਝ ਵੀਡੀਓਜ਼ ਵੀ ਸਾਂਝੇ ਕੀਤੇ ਹਨ । ਇਨ੍ਹਾਂ ਤਸਵੀਰਾਂ 'ਚ ਤੁਸੀਂ ਪਛਾਣ ਵੀ ਨਹੀਂ ਸਕੋਗੇ ਕਿ ਇਹ ਗਾਇਕਾ ਹਰਸ਼ਦੀਪ ਕੌਰ ਹੀ ਹਨ । ਬਾਲੀਵੁੱਡ ਅਤੇ ਕਈ ਪੰਜਾਬੀ ਗੀਤ ਗਾਉਣ ਵਾਲੀ ਹਰਸ਼ਦੀਪ ਕੌਰ ਸੰਗੀਤ ਜਗਤ ਦਾ ਇੱਕ ਵੱਡਾ ਸਿਤਾਰਾ ਹਨ ।

https://www.instagram.com/p/B0iHxccJ3cm/

ਉਨ੍ਹਾਂ ਨੇ ਸੂਫ਼ੀ ਗੀਤ ਗਾ ਕੇ ਸੰਗੀਤ ਜਗਤ 'ਚ ਆਪਣਾ ਵੱਖਰਾ ਮੁਕਾਮ ਹਾਸਿਲ ਕੀਤਾ ਹੈ ਅਤੇ ਉਨ੍ਹਾਂ ਦਾ ਨਾਂਅ ਸੰਗੀਤ ਜਗਤ ਦੀਆਂ ਹਸਤੀਆਂ ਦੀ ਮੂਹਰਲੀ ਕਤਾਰ 'ਚ ਆਉਂਦਾ ਹੈ ।

https://www.instagram.com/p/B2EF45EJFox/

ਉਨ੍ਹਾਂ ਨੇ ਕਈ ਹਿੱਟ ਗੀਤ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network