ਘਰੇਲੂ ਹਿੰਸਾ ਦੇ ਮਾਮਲੇ 'ਚ ਗਾਇਕ ਹਨੀ ਸਿੰਘ ਦੀਆਂ ਵਧੀਆਂ ਮੁਸ਼ਕਿਲਾਂ, ਪਤਨੀ ਨੇ ਲਗਾਏ ਸਨ ਗੰਭੀਰ ਇਲਜ਼ਾਮ

written by Rupinder Kaler | August 28, 2021

ਘਰੇਲੂ ਹਿੰਸਾ ਦੇ ਮਾਮਲੇ 'ਚ ਗਾਇਕ ਯੋ ਯੋ ਹਨੀ ਸਿੰਘ (Yo Yo Honey Singh)  ਦੀਆਂ ਮੁਸ਼ਕਿਲਾਂ ਵੱਧਦੀਆਂ ਹੀ ਜਾ ਰਹੀਆਂ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਹਨੀ ਸਿੰਘ ਖਿਲਾਫ ਉਸਦੀ ਪਤਨੀ ਸ਼ਾਲਿਨੀ ਤਲਵਾੜ ਵਲੋਂ ਕੇਸ ਦਰਜ ਕਰਵਾਇਆ ਗਿਆ। ਇਸ ਸਭ ਦੇ ਚਲਦੇ ਹਨੀ ਸਿੰਘ ਦੇ ਵਕੀਲ ਨੇ ਮਾਣਯੋਗ ਅਦਾਲਤ ਤੋਂ ਉਨ੍ਹਾਂ ਦੀ ਨਿਜੀ ਪੇਸ਼ੀ ਤੋਂ ਛੋਟ ਮੰਗੀ ਹੈ। ਵਕੀਲ ਦਾ ਕਹਿਣਾ ਹੈ ਕਿ ਹਨੀ ਸਿੰਘ (Yo Yo Honey Singh) ਬਿਮਾਰ ਹੈ । ਜਿਸ ਕਰਕੇ ਉਹ ਅਦਾਲਤ ਵਿੱਚ ਪੇਸ਼ ਨਹੀਂ ਹੋ ਸਕਦਾ ।

Pic Courtesy: Instagram

ਹੋਰ ਪੜ੍ਹੋ :

ਗੀਤਕਾਰ ਤੇ ਗਾਇਕ ਸ਼੍ਰੀ ਬਰਾੜ ਵੀ ਐਮੀ ਵਿਰਕ ਦੇ ਸਮਰਥਨ ਸਾਂਝੀ ਕੀਤੀ ਲੰਮੀ ਚੌੜੀ ਪੋਸਟ, ਕਈ ਗੱਲਾਂ ਦਾ ਕੀਤਾ ਖੁਲਾਸਾ

Pic Courtesy: Instagram

ਉਸ ਨੇ ਦਿੱਲੀ ਅਦਾਲਤ ਨੂੰ ਭਰੋਸਾ ਦਿਵਾਇਆ ਕਿ ਉਹ (Yo Yo Honey Singh) ਅਗਲੀ ਸੁਣਵਾਈ ਦੀ ਤਰੀਕ ਨੂੰ ਪੇਸ਼ ਹੋਏਗਾ। ਹਨੀ ਸਿੰਘ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਹਨੀ ਸਿੰਘ ਦਾ ਨਵਾਂ ਗਾਣਾ ‘ਕਾਂਟਾ ਲਗਾ’ ਰਿਲੀਜ਼ ਹੋਣ ਵਾਲਾ ਹੈ । ਜਿਸ ਦੀ ਜਾਣਕਾਰੀ ਹਨੀ ਸਿੰਘ ਨੇ ਖੁਦ ਦਿੱਤੀ ਸੀ ।

ਹਨੀ ਨੇ ਦੱਸਿਆ ਹੈ ਕਿ ਉਹ ਇਹ ਗਾਣਾ ਕੱਕੜ ਭਰਾ-ਭੈਣ ਨਾਲ ਮਿਲ ਕੇ ਬਣਾ ਰਹੇ ਹਨ । ਇਸ ਗਾਣੇ ਨੂੰ ਟੋਨੀ ਨੇ ਲਿਖਿਆ ਹੈ । ਹਨੀ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ‘ਇਸ ਸਾਲ ਦੇ ਸਭ ਤੋਂ ਵੱਡੇ ਕੋਲੈਬੋਰੇਸ਼ਨ ਲਈ ਤਿਆਰ ਹੋ ਜਾਓ। ਜਲਦ ਆ ਰਿਹਾ ਹੈ। ਇਹ ਗਾਣਾ ਦੇਸੀ ਮਿਊਜ਼ਿਕ ਫੈਕਟਰੀ ਰਿਲੀਜ਼ ਕਰੇਗਾ। ਇਸ ’ਚ ਨੇਹਾ ਕੱਕੜ ਅਤੇ ਟੋਨੀ ਕੱਕੜ ਵੀ ਇਕੱਠੇ ਹੋਣਗੇ ਅਤੇ ਅਸੀਂ ਪਾਰਟੀ ਐਂਥਮ ‘ਕਾਂਟਾ ਲੱਗਾ’ ਬਣਾ ਰਹੇ ਹਾਂ।’

 

0 Comments
0

You may also like