ਗਾਇਕ ਇੰਦਰਜੀਤ ਨਿੱਕੂ ਪਹੁੰਚੇ ਆਸਟ੍ਰੇਲੀਆ, ਫੈਨਜ਼ ਦੇ ਨਾਲ ਸਾਂਝਾ ਕੀਤਾ ‘5911’ ਵਾਲਾ ਪੀਜ਼ਾ, ਦੇਖੋ ਵੀਡੀਓ

Written by  Lajwinder kaur   |  November 11th 2022 05:08 PM  |  Updated: November 11th 2022 05:12 PM

ਗਾਇਕ ਇੰਦਰਜੀਤ ਨਿੱਕੂ ਪਹੁੰਚੇ ਆਸਟ੍ਰੇਲੀਆ, ਫੈਨਜ਼ ਦੇ ਨਾਲ ਸਾਂਝਾ ਕੀਤਾ ‘5911’ ਵਾਲਾ ਪੀਜ਼ਾ, ਦੇਖੋ ਵੀਡੀਓ

Inderjit Nikku reaches Australia: ਪੰਜਾਬੀ ਗਾਇਕ ਇੰਦਰਜੀਤ ਨਿੱਕੂ ਇੰਨ੍ਹੀ ਦਿਨੀਂ ਖੂਬ ਸੁਰਖੀਆਂ ਵਿੱਚ ਰਹਿੰਦੇ ਹਨ। ਉਹ ਫਿਰ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਸਰਗਰਮ ਹੋ ਗਏ ਹਨ। ਜਿਸ ਕਰਕੇ ਉਨ੍ਹਾਂ ਦੇ ਗੀਤ ਤਾਂ ਰਿਲੀਜ਼ ਹੋ ਰਹੇ ਹਨ ਅਤੇ ਹੁਣ ਉਹ ਆਪਣੇ ਮਿਊਜ਼ਿਕ ਸ਼ੋਅਜ਼ ਦੇ ਨਾਲ ਵੀ ਫੈਨਜ਼ ਦਾ ਮਨੋਰੰਜਨ ਕਰਨ ਆ ਰਹੇ ਹਨ।

ਹੁਣ ਗਾਇਕ ਆਸਟ੍ਰੇਲੀਆ ਪਹੁੰਚ ਗਏ ਹਨ। ਦਰਅਸਲ, 12 ਨਵੰਬਰ ਨੂੰ ਐਡੀਲੇਡ ‘ਚ ਨਿੱਕੂ ਦਾ ਮਿਊਜ਼ਿਕ ਕੰਸਰਟ ਹੈ। ਜਿਸ ਕਰਕੇ ਨਿੱਕੂ ਆਪਣੇ ਪਰਿਵਾਰ ਸਮੇਤ ਇੱਥੇ ਪਹੁੰਚੇ ਹਨ। ਐਡੀਲੇਡ ਤੋਂ ਨਿੱਕੂ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ ਅਤੇ ਫੈਨਜ਼ ਦਾ ਇਨ੍ਹਾਂ ਪਿਆਰ ਦੇਣ ਲਈ ਧੰਨਵਾਦ ਕੀਤਾ ਹੈ।

ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਮਜ਼ੇਦਾਰ ਵੀਡੀਓ, ਕਿਹਾ- ‘ਖਾਣੇ ਤੋਂ ਬਾਅਦ ਭਾਂਡੇ ਵੀ ਖੁਦ ਹੀ ਮਾਂਜੇ ਹਨ’

inderjit nikku visits at australia 5911 pizza image source: instagram

ਵੀਡੀਓ ਵਿੱਚ ਦੇਖ ਸਕਦੇ ਹੋ ਇੰਦਰਜੀਤ ਨਿੱਕੂ ਐਡੀਲੇਡ ਦੇ ਇੱਕ ਪੰਜਾਬੀ ਰੈਸਟੋਰੈਂਟ ‘ਚ ਪਹੁੰਚੇ, ਜਿੱਥੇ ਉਹ ਆਪਣੇ ਮਿਊਜ਼ਿਕ ਸ਼ੋਅ ਦੇ ਪ੍ਰੋਡਿਊਸਰਾਂ ਦੇ ਨਾਲ ਬੈਠੇ ਨਜ਼ਰ ਆ ਰਹੇ ਹਨ। ਨਿੱਕੂ ਨੇ ਆਪਣੇ ਪ੍ਰਸ਼ੰਸਕਾਂ ਦੇ ਨਾਲ 5911 ਵਾਲਾ ਪੀਜ਼ਾ ਸਾਂਝਾ ਕੀਤਾ। ਨਿੱਕੂ ਨੇ ਦੱਸਿਆ ਕਿ ਐਡੀਲੇਡ ਦੇ ਸੈਕਟਰ-17 ਵਿਖੇ ਇੱਕ ਪੰਜਾਬੀ ਹੋਟਲ ਹੈ, ਜਿੱਥੇ 5911 ਨਾਮ ਦਾ ਪੀਜ਼ਾ ਤਿਆਰ ਕੀਤਾ ਜਾਂਦਾ ਹੈ। ਇਹ ਪੀਜ਼ਾ ਸਿੱਧੂ ਮੂਸੇਵਾਲਾ ਦੀ ਯਾਦ ‘ਚ ਬਣਾਇਆ ਜਾਂਦਾ ਹੈ।

ਪੀਜ਼ਾ ਖਾਣ ਦੌਰਾਨ ਨਿੱਕੂ ਮੂਸੇਵਾਲਾ ਨੂੰ ਯਾਦ ਕਰ ਕਾਫ਼ੀ ਭਾਵੁਕ ਹੋ ਗਏ। ਉਨ੍ਹਾਂ ਕਿਹਾ ਕਿ ਮੂਸੇਵਾਲਾ ਵਰਗਾ ਕੋਈ ਦੂਜਾ ਗਾਇਕ ਨਹੀਂ ਆਉਣਾ। ਉਹ ਆਪਣੇ ਗੀਤਾਂ ਰਾਹੀਂ ਜੱਗ ‘ਤੇ ਅਮਰ ਹੋ ਗਿਆ।

punjabi pizza 591 image source: instagram

ਦੱਸ ਦਈਏ ਕੁਝ ਮਹੀਨੇ ਪਹਿਲਾਂ ਹੀ ਇੰਦਰਜੀਤ ਨਿੱਕੂ ਦਾ ਇੱਕ ਵੀਡੀਓ ਕਾਫ਼ੀ ਵਾਇਰਲ ਹੋਇਆ ਸੀ। ਇਸ ਵੀਡੀਓ ‘ਚ ਨਿੱਕੂ ਇੱਕ ਬਾਬੇ ਦੇ ਦਰਬਾਰ ‘ਚ ਆਪਣੀ ਪਤਨੀ ਨਾਲ ਨਜ਼ਰ ਆਏ ਸਨ।

ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਭ ਨੂੰ ਪਤਾ ਲੱਗਿਆ ਸੀ ਕਿ ਨਿੱਕੂ ਆਪਣੀ ਜ਼ਿੰਦਗੀ ਦੇ ਬੁਰੇ ਦੌਰ ਵਿੱਚੋਂ ਲੰਘ ਰਹੇ ਹਨ। ਇਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਪ੍ਰਸ਼ੰਸਕ ਅਤੇ ਪੰਜਾਬੀ ਕਲਾਕਾਰ ਵੀ ਨਿੱਕੂ ਦੇ ਸਮਰਥਨ ‘ਚ ਅੱਗੇ ਆਏ ਸਨ। ਜਿਸ ਕਰਕੇ ਗਿੱਪੀ ਗਰੇਵਾਲ ਅਤੇ ਦਿਲਜੀਤ ਦੋਸਾਂਝ ਹੋਰਾਂ ਨੇ ਆਪੋ ਆਪਣੀ ਫ਼ਿਲਮਾਂ ਵਿੱਚ ਗੀਤ ਵੀ ਗਵਾਏ। ਇਸ ਤੋਂ ਇਲਾਵਾ ਉਹ ਕਈ ਨਵੇਂ ਗੀਤਾਂ ਦੇ ਨਾਲ ਵੀ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।

Inderjit Nikku Image Source : Instagram


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network