ਪੰਜਾਬੀ ਗਾਣਿਆਂ ਨੂੰ ਲੈ ਕੇ ਗਾਇਕ ਜਸਬੀਰ ਜੱਸੀ ਨੇ ਸਮੇਂ ਦੀਆਂ ਸਰਕਾਰਾਂ ਤੋਂ ਪੁੱਛਿਆ ਇਹ ਸਵਾਲ !

written by Rupinder Kaler | June 09, 2021

ਗਾਇਕ ਜਸਬੀਰ ਜੱਸੀ ਅਕਸਰ ਸਮਾਜਿਕ ਮੁੱਦਿਆਂ ਤੇ ਆਪਣੇ ਵਿਚਾਰ ਰੱਖਦੇ ਹਨ । ਇਸ ਸਭ ਦੇ ਚਲਦੇ ਜਸਬੀਰ ਜੱਸੀ ਨੇ ਸਰਕਾਰ ਨੂੰ ਹਥਿਆਰਾਂ ਤੇ ਅਸਲੇ ਨੂੰ ਪ੍ਰਮੋਟ ਕਰਨ ਵਾਲੇ ਗੀਤਾਂ ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਜਸਬੀਰ ਜੱਸੀ ਨੇ ਆਪਣੇ ਟਵਿੱਟਰ ਤੇ ਇੱਕ ਪੋਸਟ ਸਾਂਝੀ ਕੀਤੀ ਹੈ।

punjabi Singer jasbir jassi

ਹੋਰ ਪੜ੍ਹੋ :

ਅਦਾਕਾਰਾ ਮਾਹੀ ਵਿੱਜ ਦੇ ਭਰਾ ਦਾ ਕੋਰੋਨਾ ਕਾਰਨ ਦਿਹਾਂਤ, ਅਦਾਕਾਰਾ ਨੇ ਸ਼ੇਅਰ ਕੀਤੀ ਭਾਵੁਕ ਪੋਸਟ

ਇਸ ਪੋਸਟ ਦੇ ਵਿੱਚ ਜਸਬੀਰ ਜੱਸੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਟੈਗ ਕੀਤਾ ਹੈ। ਦੋਵਾਂ ਨੂੰ ਟੈਗ ਕਰਦੇ ਹੋਏ ਜਸਬੀਰ ਜੱਸੀ ਨੇ ਲਿਖਿਆ ਕਿ – ਨਰਿੰਦਰ ਮੋਦੀ ਜੀ ਤੇ ਕੈਪਟਨ ਅਮਰਿੰਦਰ ਸਿੰਘ ਜੀ ਸਰਕਾਰ ਦਾ ਕੰਮ ਹੁੰਦਾ ਹੈ ਕਿ ਸੱਭਿਆਚਾਰ ਤੇ ਦੇਸ਼ ਦੀ ਰਾਖੀ ਕਰਨੀ।

ਗੀਤਾਂ ਦੇ ਵਿੱਚ ਸਾਨੂੰ ਡਰੱਗਸ , ਹਿੰਸਾ ਤੇ ਹਥਿਆਰ ਦੇਖਣ ਨੂੰ ਮਿਲ ਰਹੇ ਹਨ। ਜੋ ਸਾਡੀ ਸੁਸਾਇਟੀ ਨੂੰ ਖਤਮ ਕਰ ਦੇਣਗੇ। ਜਸਬੀਰ ਜੱਸੀ ਨੇ ਸਰਕਾਰ ਨੂੰ ਲਤਾੜਦਿਆ ਅੱਗੇ ਲਿਖਿਆ ਕਿ – ਇਸ ਸਭ ਤੇ ਰੋਕ ਲਗਾਓ ” ਨਹੀਂ ਤਾ ਮੈਨੂੰ ਦਸੋ ਕਿ ਮੈਂ ਆਪਣੇ ਅਗਲੇ ਗੀਤ ਦੇ ਵਿੱਚ ਕਿਹੜੇ ਹਥਿਆਰ ਤੇ ਡਰੱਗਸ ਦੀ ਵਰਤੋਂ ਕਰਾਂ।

0 Comments
0

You may also like