
ਗਾਇਕ ਜਸਬੀਰ ਜੱਸੀ (Jasbir jassi) ਨੇ ਇੱਕ ਵੀਡੀਓ (Video) ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਗਾਇਕ ਭਾਈ ਹਰਜਿੰਦਰ ਸਿੰਘ ਜੀ (Bhai harjinder Singh ji ) ਅਤੇ ਗੁਰਿੰਦਰਪਾਲ ਸਿੰਘ ਜੀ ਦੇ ਨਾਲ ਸ਼ਬਦ ਗਾਇਨ ਕਰਦੇ ਹੋਏ ਨਜਰ ਆ ਰਹੇ ਹਨ । ਇਸ ਵੀਡੀਓ ਨੁੰ ਸੋਸ਼ਲ ਮੀਡੀਆ ‘ਤੇ ਬਹੁਤ ਜਿਆਦਾ ।ਪਸੰਦ ਕੀਤਾ ਜਾ ਰਿਹਾ ਹੈ । ਇਸ ਤੋਂ ਇਲਾਵਾ ਜਸਬੀਰ ਜੱਸੀ ਨੇ ਇੱਕ ਹੋਰ ਵੀਡੀਓ ਵੀ ਸਾਂਝਾ ਕੀਤਾ ਹੈ ।

ਹੋਰ ਪੜ੍ਹੋ : ਗਾਇਕ ਜਸਬੀਰ ਜੱਸੀ ਨੇ ਗੁਰਦੁਆਰਾ ਸਾਹਿਬ ‘ਚ ਟੇਕਿਆ ਮੱਥਾ, ਕਿਹਾ ‘ਅਸੀਂ ਸਦਾ ਰਹੇ ਸਰਬੱਤ ਦੀ ਹੀ ਖੈਰ ਮਨਾਉਂਦੇ’
ਜਿਸ ‘ਚ ਜਸਬੀਰ ਜੱਸੀ ਸ਼ਬਦ ਗਾਇਨ ਕਰਦੇ ਹੋਏ ਨਜਰ ਆ ਰਹੇ ਹਨ । ਭਾਈ ਹਰਜਿੰਦਰ ਸਿੰਘ ਜੀ ਅਜਿਹੀ ਸ਼ਖਸੀਅਤ ਹਨ । ਜਿਨ੍ਹਾਂ ਨੇ ਅਨੇਕਾਂ ਹੀ ਸ਼ਬਦ ਗਾਇਨ ਕੀਤੇ ਹਨ ਅਤੇ ਇਨ੍ਹਾਂ ਰਸਭਿੰਨੇ ਸ਼ਬਦਾਂ ਦੇ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਹੈ ।

ਹੋਰ ਪੜ੍ਹੋ : ਜਸਬੀਰ ਜੱਸੀ ਨੇ ਤਰਸੇਮ ਸਿੰਘ ਦੇ ਦਿਹਾਂਤ ‘ਤੇ ਜਤਾਇਆ ਦੁੱਖ, ਤਰਸੇਮ ਸਿੰਘ ਦੇ ਨਾਲ ਬਿਤਾਏ ਪਲਾਂ ਨੂੰ ਕੀਤਾ ਯਾਦ
ਇਸ ਤੋਂ ਪਹਿਲਾਂ ਵੀ ਜਸਬੀਰ ਜੱਸੀ ਅਤੇ ਹਰਭਜਨ ਮਾਨ ਨੇ ਭਾਈ ਸਾਹਿਬ ਦੇ ਨਾਲ ਕਈ ਤਸਵੀਰਾਂ ਸ਼ੇਅਰ ਕੀਤੀਆਂ ਸਨ । ਜਸਬੀਰ ਜੱਸੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਹਿੱਟ ਗੀਤ ਇੰਡਸਟਰੀ ਨੂੰ ਦੇ ਚੁੱਕੇ ਹਨ ਅਤੇ ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।

ਜਸਬੀਰ ਜੱਸੀ ਸਾਫ਼ ਸੁਥਰੀ ਗਾਇਕੀ ਦੇ ਲਈ ਮਸ਼ਹੂਰ ਹਨ । ਉਨ੍ਹਾਂ ਦੇ ਗੀਤਾਂ ਦਾ ਪ੍ਰਸ਼ੰਸਕ ਵੀ ਬੇਸਬਰੀ ਦੇ ਨਾਲ ਇੰਤਜਾਰ ਕਰਦੇ ਹਨ । ਜਸਬੀਰ ਜੱਸੀ ਅਕਸਰ ਇੰਸਟਾਗ੍ਰਾਮ ਅਕਾਊਂਟ ‘ਤੇ ਤਸਵੀਰਾਂ ਅਤੇ ਵੀਡੀਓਜ ਸ਼ੇਅਰ ਕਰਦੇ ਰਹਿੰਦੇ ਹਨ ਅਤੇ ਪਿੰਡ ਦੀਆਂ ਤਸਵੀਰਾਂ ਵੀ ਉਹ ਅਕਸਰ ਸਾਂਝਾ ਕਰਦੇ ਹਨ । ਭਾਈ ਸਾਹਿਬ ਦੇ ਨਾਲ ਅਕਸਰ ਉਹ ਕਈ ਵਾਰ ਸ਼ਬਦ ਗਾਇਨ ਕਰਦੇ ਦਿਖਾਈ ਦਿੰਦੇ ਹਨ ।
View this post on Instagram