ਜੈਜ਼ੀ ਬੀ ਨੇ ਆਪਣੇ ਪੁੱਤਰ ਦੇ ਜਨਮ ਦਿਨ ‘ਤੇ ਸਾਂਝੀ ਕੀਤੀ ਖ਼ਾਸ ਤਸਵੀਰ, ਪੁੱਤਰ ਨੂੰ ਇਸ ਤਰ੍ਹਾਂ ਦਿੱਤਾ ਆਸ਼ੀਰਵਾਦ

Written by  Shaminder   |  May 19th 2020 02:08 PM  |  Updated: May 19th 2020 02:08 PM

ਜੈਜ਼ੀ ਬੀ ਨੇ ਆਪਣੇ ਪੁੱਤਰ ਦੇ ਜਨਮ ਦਿਨ ‘ਤੇ ਸਾਂਝੀ ਕੀਤੀ ਖ਼ਾਸ ਤਸਵੀਰ, ਪੁੱਤਰ ਨੂੰ ਇਸ ਤਰ੍ਹਾਂ ਦਿੱਤਾ ਆਸ਼ੀਰਵਾਦ

ਜੈਜ਼ੀ ਬੀ ਨੇ ਆਪਣੇ ਪੁੱਤਰ ਦੇ ਨਾਲ ਉਸ ਦੇ ਜਨਮ ਦਿਨ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਉਹ ਆਪਣੇ ਪੁੱਤਰ ਨੂੰ ਜਨਮ ਦਿਨ ਦੀ ਵਧਾਈ ਦੇ ਰਹੇ ਹਨ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਜੈਜ਼ੀ ਬੀ ਨੇ ਆਪਣੇ ਪੁੱਤਰ ਨੂੰ ਆਸ਼ੀਰਵਾਦ ਦਿੱਤਾ ਹੈ ।ਉਨ੍ਹਾਂ ਨੇ ਲਿਖਿਆ ‘ਹੈਪੀ ਬਰਥਡੇ ਪੁੱਤਰ, ਪ੍ਰਮਾਤਮਾ ਭਲੀ ਕਰੇ ‘ਤੇ ਮਾਲਕ ਤੇਰੇ ਸਾਰੇ ਸੁਫ਼ਨੇ ਪੂਰੇ ਕਰੇ, ਲਵ ਯੂ ਪੁੱਤਰ”।

https://www.instagram.com/p/CAXFoSOle4k/

ਜੈਜ਼ੀ ਬੀ ਦੇ ਪੁੱਤਰ ਦੇ ਜਨਮ ਦਿਨ ‘ਤੇ ਕਈ ਸੈਲੀਬ੍ਰੇਟੀਜ਼ ਨੇ ਵਧਾਈਆਂ ਦਿੱਤੀਆਂ ਨੇ ਅਤੇ ਉਨ੍ਹਾਂ ਦੇ ਪੁੱਤਰ ਦੀ ਲੰਮੀ ਉਮਰ ਦੀ ਵੀ ਕਾਮਨਾ ਕੀਤੀ ਹੈ । ਜੈਜ਼ੀ ਬੀ ਦੇ ਬੱਚਿਆਂ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਇੱਕ ਧੀ ਵੀ ਹੈ ਜਿਸ ਦੀਆਂ ਉਹ ਅਕਸਰ ਤਸਵੀਰਾਂ ਵੀ ਸਾਂਝੀਆਂ ਕਰਦੇ ਰਹਿੰਦੇ ਹਨ ।

https://www.instagram.com/p/CAUIA3iFKvB/

ਜੈਜ਼ੀ ਬੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਭੰਗੜਾ ਕਿੰਗ ਦੇ ਨਾਂਅ ਨਾਲ ਮਸ਼ਹੂਰ ਇਹ ਗਾਇਕ ਲੰਮੇ ਸਮੇਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹੈ । ਉਨ੍ਹਾਂ ਦੇ ਜ਼ਿਆਦਾਤਰ ਗੀਤ ਨੱਚਣ ਟੱਪਣ ਵਾਲੇ ਹੁੰਦੇ ਨੇ ਅਤੇ ਉਨ੍ਹਾਂ ਦੇ ਗੀਤਾਂ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ ।ਲੰਮੇ ਸਮੇਂ ਤੋਂ ਉਹ ਵਿਦੇਸ਼ ‘ਚ ਰਹਿ ਰਹੇ ਨੇ ਪਰ ਇਸ ਦੇ ਬਾਵਜੂਦ ਮਾਂ ਬੋਲੀ ਪੰਜਾਬੀ, ਪੰਜਾਬ ਅਤੇ ਪੰਜਾਬੀਅਤ ਨੂੰ ਕਦੇ ਵੀ ਉਨ੍ਹਾਂ ਨੇ ਵਿਸਾਰਿਆ ਨਹੀਂ ਅਤੇ ਉਹ ਲਗਾਤਾਰ ਮਾਂ ਬੋਲੀ ਦੀ ਸੇਵਾ ਕਰਦੇ ਆ ਰਹੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network