ਗਾਇਕ ਜੌਰਡਨ ਸੰਧੂ ਨੇ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤਾ ਨਵੇਂ ਗੀਤ ‘Do Vaari Jatt’ ਦਾ ਪੋਸਟਰ, ਗੀਤ ‘ਚ ਬਾਲੀਵੁੱਡ ਐਕਟਰੈੱਸ ਜ਼ਰੀਨ ਖ਼ਾਨ ਆਵੇਗੀ ਨਜ਼ਰ

written by Lajwinder kaur | April 07, 2021 03:52pm

ਆਪਣੀ ਦਮਦਾਰ ਆਵਾਜ਼ ਦੇ ਨਾਲ ਹਰ ਇੱਕ ਦਾ ਦਿਲ ਜਿੱਤਣ ਵਾਲੇ ਗਾਇਕ ਜੌਰਡਨ ਸੰਧੂ ਬਹੁਤ ਜਲਦ ਆਪਣਾ ਨਵਾਂ ਟਰੈਕ ਲੈ ਕੇ ਆ ਰਹੇ ਨੇ। ਜੀ ਹਾਂ ਉਹ ਦੋ ਵਾਰੀ ਜੱਟ (Do Vaari Jatt) ਟਾਈਟਲ ਹੇਠ ਰੋਮਾਂਟਿਕ ਗੀਤ ਲੈ ਕੇ ਆ ਰਹੇ ਨੇ।

inside image of jordan sandhu and zareen khan Image Source: instagram

ਹੋਰ ਪੜ੍ਹੋ : ਅੰਬ ਚੋਰੀ ਕਰਨ ਵਾਲਿਆਂ ਤੋਂ ਦਿਲਜੀਤ ਦੋਸਾਂਝ ਨੇ ਕੁਝ ਇਸ ਤਰ੍ਹਾਂ ਲਿਆ ਬਦਲਾ, ਗਾਇਕ ਨੂੰ ਅੰਬਾਂ ਨਾਲ ਹੈ ਪਿਆਰ, ਦੇਖੋ ਵੀਡੀਓ

jordan sandhu and zareen khan Image Source: instagram

ਗੀਤ ਦਾ ਪੋਸਟਰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ-‘Do Vaari Jatt ਰਿਲੀਜ਼ਿੰਗ 10 ਅਪ੍ਰੈਲ ...’। ਇਸ ਗੀਤ ‘ਚ ਜੌਰਡਨ ਸੰਧੂ ਦੇ ਨਾਲ ਬਾਲੀਵੁੱਡ ਐਕਟਰੈੱਸ ਜ਼ਰੀਨ ਖ਼ਾਨ ਨਜ਼ਰ ਆ ਰਹੀ ਹੈ। ਦਰਸ਼ਕਾਂ ਨੂੰ ਪੋਸਟਰ ਉੱਤੇ ਜੌਰਡਨ ਸੰਧੂ ਤੇ ਜ਼ਰੀਨ ਖ਼ਾਨ ਦੀ ਰੋਮਾਂਟਿਕ ਕਮਿਸਟਰੀ ਬਹੁਤ ਜ਼ਿਆਦਾ ਪਸੰਦ ਆ ਰਹੀ ਹੈ।

jordan sandhu and zareen khan image inside Image Source: instagram

ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਦੇਸੀ ਕਰਿਊ ਵਾਲਿਆਂ ਨੇ ਤੇ ਗਾਣੇ ਦੇ ਬੋਲ Arjan Virk ਨੇ ਲਿਖੇ ਨੇ। ਇਹ ਗੀਤ ਬਹੁਤ ਜਲਦ ਦਰਸ਼ਕਾਂ ਦਾ ਮਨੋਰੰਜਨ ਕਰੇਗਾ। ਜੇ ਗੱਲ ਕਰੀਏ ਜੌਰਡਨ ਸੰਧੂ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਜਿਵੇਂ ਤੀਜੇ ਵੀਕ, ਛੱਡ ਨਾ ਜਾਵੀ, ‘ਇਨਫੋ’, ਅਬਾਉਟ ਮੀ ਵਰਗੇ ਕਈ ਗੀਤ ਦੇ ਚੁੱਕੇ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ਚ ਵੀ ਕਾਫੀ ਐਕਟਿਵ ਨੇ।

 

View this post on Instagram

 

A post shared by Jordan Sandhu (@jordansandhu)

You may also like