ਗਾਇਕ ਕਾਕਾ ਲੈ ਕੇ ਨਵਾਂ ਗੀਤ ‘Ik Kahani’, ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਪੋਸਟਰ

Written by  Lajwinder kaur   |  January 07th 2022 06:21 PM  |  Updated: January 07th 2022 07:23 PM

ਗਾਇਕ ਕਾਕਾ ਲੈ ਕੇ ਨਵਾਂ ਗੀਤ ‘Ik Kahani’, ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਪੋਸਟਰ

ਪੰਜਾਬੀ ਮਿਊਜ਼ਿਕ ਜਗਤ ਦੇ ਚਰਚਿਤ ਗਾਇਕ ਕਾਕਾ Kaka ਬਹੁਤ ਜਲਦ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਨੇ। ਜੀ ਹਾਂ ਉਨ੍ਹਾਂ ਨੇ ਆਪਣੇ ਨਵੇਂ ਟਰੈਕ ਦਾ ਫਰਸਟ ਲੁੱਕ ਪੋਸਟਰ ਸ਼ੇਅਰ ਕੀਤਾ ਹੈ। ਉਹ ਇੱਕ ਕਹਾਣੀ (Ik Kahani) ਟਾਈਟਲ ਹੇਠ ਨਵਾਂ ਗੀਤ ਲੈ ਕੇ ਆ ਰਹੇ ਨੇ।

ਹੋਰ ਪੜ੍ਹੋ : ਗੁਰੂ ਰੰਧਾਵਾ ਨੇ ਸ਼ੇਅਰ ਕੀਤਾ ਵੀਡੀਓ, ਸਲਮਾਨ ਖ਼ਾਨ ‘DANCE MERI RANI’ ਗੀਤ ‘ਤੇ ਥਿਰਕਦੇ ਆਏ ਨਜ਼ਰ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਵੀਡੀਓ

singer kaka

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਤੇ ਗੀਤ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ-‘ਸ਼ਸ਼ਸ਼ਸ਼ਸ਼........’ ਦੇ ਨਾਲ ਚੁੱਪ ਰਹਿਣ ਵਾਲਾ ਇਮੋਜ਼ੀ ਪੋਸਟ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਇਸ ਗੀਤ ਦੀ ਟੀਮ ਨੂੰ ਵੀ ਟੈਗ ਕੀਤਾ ਹੈ। ਗੀਤ ਦੇ ਪੋਸਟਰ ਉੱਤੇ ਗੁਲਾਬ ਦਾ ਫੁੱਲ ਅਤੇ ਸਟੈਥੋਸਕੋਪ ਨਜ਼ਰ ਆ ਰਿਹਾ ਹੈ। ਸਿੰਗਰ ਕਾਕਾ ਦੀ ਅਗਲੀ ਪੋਸਟ ਤੋਂ ਪਤਾ ਚੱਲ ਪਾਵੇਗਾ ਕਿ ਇਹ ਗੀਤ ਰੋਮਾਂਟਿਕ ਹੈ ਜਾਂ ਫਿਰ ਸੈਡ ਸੌਂਗ। ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਉਤਸੁਕਤਾ ਬਿਆਨ ਕਰ ਰਹੇ ਨੇ।

ਹੋਰ ਪੜ੍ਹੋ : ਅਜਿਹਾ ਕੀ ਹੋਇਆ ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ ਨਾਲ, ਵੀਡੀਓ ਸ਼ੇਅਰ ਕਰਕੇ ਪੁੱਛਿਆ- ‘ਮਾਂ ਵਰਗੀ ਬਣਦੀ ਜਾ ਰਹੀ ਹਾਂ’

inside image of kaka-min

‘ਕਹਿ ਲੈਣ ਦੇ’ ਗੀਤ ਨੇ ਗਾਇਕ ਕਾਕਾ ਨੂੰ ਵੱਖਰੀ ਪਹਿਚਾਣ ਦਿੱਤੀ। ਇਸ ਗੀਤ ਨੇ ਉਨ੍ਹਾਂ ਨੂੰ ਰਾਤ ਰਾਤ ਸਟਾਰ ਬਣਾ ਦਿੱਤਾ। ਇਸ ਤੋਂ ਬਆਦ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਨੇ। ਉਹ ਵਿਆਹ ਦੀ ਖਬਰ, ਲਿਬਾਸ, ਟੈਂਪਰੇਰੀ ਪਿਆਰ, ਮੇਰੇ ਵਰਗਾ, ਤੀਜੀ ਸੀਟ ਤੋਂ ਇਲਾਵਾ ਕਈ ਕਮਾਲ ਦੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ। ਕਾਕਾ ਦੇ ਸਾਰੇ ਹੀ ਗੀਤਾਂ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਹੈ। ਕਾਕਾ ਦੇ ਪ੍ਰਸ਼ੰਸਕ ਵੀ ਬਹੁਤ ਹੀ ਬੇਸਬਰੀ ਦੇ ਨਾਲ ਉਨ੍ਹਾਂ ਦੇ ਗੀਤਾਂ ਦੀ ਉਡੀਕ ਕਰਦੇ ਰਹਿੰਦੇ ਨੇ। ਸੋਸ਼ਲ ਮੀਡੀਆ ਉੱਤੇ ਕਾਕਾ ਦੀ ਚੰਗੀ ਫੈਨ ਫਾਲਵਿੰਗ ਹੈ।

 

 

View this post on Instagram

 

A post shared by Kaka (@kaka._.ji)

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network