ਗਾਇਕ ਕਮਲ ਖ਼ਾਨ ਦਾ ਨਵਾਂ ਗਾਣਾ ‘ਯਾਰੀਆਂ ਦੀ ਕਸਮ’ ਹੋਇਆ ਰਿਲੀਜ਼

written by Rupinder Kaler | September 03, 2021

ਫ਼ਿਲਮ ‘ਯਾਰ ਅਣਮੁੱਲੇ ਰਿਟਰਨਜ਼’ (Yaar Anmulle Returns) ਦਾ ਨਵਾਂ ਗਾਣਾ ‘ਯਾਰੀਆਂ ਦੀ ਕਸਮ’ (Yaariyan Di Kasam) ਰਿਲੀਜ਼ ਹੋ ਗਿਆ ਹੈ । ਕਮਲ ਖ਼ਾਨ (Kamal Khan) ਦੀ ਆਵਾਜ਼ ਵਿੱਚ ਰਿਲੀਜ਼ ਹੋਏ ਇਸ ਗੀਤ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਸ ਗਾਣੇ ਦਾ ਮਿਊਜ਼ਿਕ ਗੁਰਮੀਤ ਸਿੰਘ ਨੇ ਤਿਆਰ ਕੀਤਾ ਹੈ । ਗੀਤ ਦੇ ਬੋਲ ਸਰਬ ਘੁੰਮਣ ਨੇ ਲਿਖੇ ਹਨ । ਇਸ ਗੀਤ ਦੇ ਬੋਲ ਹਰ ਇੱਕ ਦੇ ਦਿਲ ਨੂੰ ਛੂਹ ਲੈਂਦੇ ਹਨ ।

ਹੋਰ ਪੜ੍ਹੋ :

ਕਮਾਲ ਰਾਸ਼ਿਦ ਖਾਨ ਨੇ ਟਵੀਟ ਕਰਕੇ ਪ੍ਰਧਾਨ ਮੰਤਰੀ ਮੋਦੀ ‘ਤੇ ਕੀਤੀ ਟਿੱਪਣੀ

Yaar Anmulle Trailer Out! Harish, Yuvraj, Prabh To Set New Defination Of Friendship

ਇਸ ਗੀਤ ਨੂੰ ਸੁਣ ਕੇ ਹਰ ਇੱਕ ਨੂੰ ਆਪਣੇ ਪੁਰਾਣੇ ਯਾਰ ਯਾਦ ਆ ਜਾਣਗੇ । ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ‘ਯਾਰ ਅਣਮੁੱਲੇ ਰਿਟਰਨਜ਼’ (Yaar Anmulle Returns) ਵਿੱਚ ਹਰੀਸ਼ ਵਰਮਾ, ਪ੍ਰਭ ਗਿੱਲ ਤੇ ਯੁਵਰਾਜ ਹੰਸ ਨਜ਼ਰ ਆਉਣਗੇ । ਇਹ ਫ਼ਿਲਮ 10 ਸਤੰਬਰ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ।

ਇਸ ਫ਼ਿਲਮ ‘ਚ ਹਰੀਸ਼ ਵਰਮਾ, ਪ੍ਰਭ ਗਿੱਲ ਤੇ ਯੁਵਰਾਜ ਹੰਸ ਤੋਂ ਇਲਾਵਾ ਨਿਕੀਤ ਕੌਰ ਢਿੱਲੋਂ, Jesleen Slaich, ਨਵਪ੍ਰੀਤ ਅਹਿਮ ਭੂਮਿਕਾ ‘ਚ ਨਜ਼ਰ ਆਉਣਗੀਆਂ । ਸ਼੍ਰੀ ਫ਼ਿਲਮਸ ਅਤੇ ਜਰਨੈਲ ਘੁਮਾਣ ਦੀ ਪੇਸ਼ਕਸ਼ ਅਤੇ ਬੱਤਰਾ ਸ਼ੋਅਬਿੱਜ ਦੇ ਸਹਿਯੋਗ ਨਾਲ ਇਹ ਫ਼ਿਲਮ (Yaar Anmulle Returns)  ਤਿਆਰ ਕੀਤੀ ਗਈ ਹੈ ।

0 Comments
0

You may also like