ਕਮਲਜੀਤ ਨੀਰੂ ਦੀਆਂ ਪਰਿਵਾਰ ਦੇ ਨਾਲ ਤਸਵੀਰਾਂ ਆਈਆਂ ਸਾਹਮਣੇ, ਗਾਇਕਾ ਨੇ ਫੇਸਬੁੱਕ ਪੇਜ ‘ਤੇ ਕੀਤੀਆਂ ਸਾਂਝੀਆਂ

Written by  Shaminder   |  August 27th 2020 11:30 AM  |  Updated: August 27th 2020 11:30 AM

ਕਮਲਜੀਤ ਨੀਰੂ ਦੀਆਂ ਪਰਿਵਾਰ ਦੇ ਨਾਲ ਤਸਵੀਰਾਂ ਆਈਆਂ ਸਾਹਮਣੇ, ਗਾਇਕਾ ਨੇ ਫੇਸਬੁੱਕ ਪੇਜ ‘ਤੇ ਕੀਤੀਆਂ ਸਾਂਝੀਆਂ

ਕਮਲਜੀਤ ਨੀਰੂ ਆਪਣੇ ਸਮੇਂ ਦੇ ਸੁਪਰ ਹਿੱਟ ਗਾਇਕਾ ਰਹੇ ਹਨ । ਉਨ੍ਹਾਂ ਨੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਪਰ ਉਹ ਵਿਆਹ ਤੋਂ ਬਾਅਦ ਏੇਨੇ ਜ਼ਿਆਦਾ ਆਪਣੀ ਜ਼ਿੰਦਗੀ ‘ਚ ਰੁੱਝ ਗਏ ਕਿ ਕਈ ਸਾਲਾਂ ਤੱਕ ਉਨ੍ਹਾਂ ਨੇ ਗਾਇਕੀ ਤੋਂ ਦੂਰੀ ਬਣਾਈ ਰੱਖੀ ।ਪਿਛਲੇ ਲੰਮੇ ਸਮੇਂ ਤੋਂ ਬਾਅਦ ਇੰਡਸਟਰੀ ‘ਚ ਮੁੜ ਤੋਂ ਸਰਗਰਮ ਹੋਏ ਹਨ ।

https://www.instagram.com/p/B_pjMXhlyDY/

ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਪਰਿਵਾਰ ਦੀਆਂ ਕੁਝ ਤਸਵੀਰਾਂ ਦਿਖਾਉਣ ਜਾ ਰਹੇ ਹਾਂ । ਜਿਨ੍ਹਾਂ ਨੂੰ ਕਮਲਜੀਤ ਨੀਰੂ ਨੇ ਆਪਣੇ ਫੇਸਬੁੱਕ ਪੇਜ ਤੇ ਸਾਂਝਾ ਕੀਤਾ ਹੈ । ਇੱਕ ਤਸਵੀਰ ‘ਚ ਉਨ੍ਹਾਂ ਦਾ ਪੁੱਤਰ ਨਜ਼ਰ ਆ ਰਿਹਾ ਹੈ ਜਦੋਂਕਿ ਦੂਜੀ ਤਸਵੀਰ ‘ਚ ਉਨ੍ਹਾਂ ਦੇ ਪਤੀ ਨਜ਼ਰ ਆ ਰਹੇ ਨੇ ।

neeru family 0000000 neeru family 0000000

ਕਮਲਜੀਤ ਨੀਰੂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਸੀਟੀ ‘ਤੇ ਸੀਟੀ ਵੱਜਦੀ,ਰੂੜਾ ਮੰਡੀ ਜਾਵੇ,ਜਦੋਂ ਮੇਰਾ ਲੱਕ ਹਿੱਲਦਾ,ਗਿੱਧੇ ਵਿੱਚ ਨੱਚਦੀ ਦੀ ਮੇਰੀ ਭਿੱਜ ਗਈ ਕੁੜਤੀ ਲਾਲ,ਕੱਲਿਆਂ ਬਹਿ-ਬਹਿ ਕੇ ਰੋਣਾ ਸਣੇ ਕਈ ਹਿੱਟ ਗੀਤ ਉਨ੍ਹਾਂ ਨੇ ਗਾਏ

https://www.instagram.com/p/B6vpUz5lP_s/

ਕਮਲਜੀਤ ਨੀਰੂ ਇੱਕ ਅਜਿਹੀ ਗਾਇਕਾ ਜਿਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦਾ ਪਹਿਲਾ ਗੀਤ 1987 ‘ਚ ਆਇਆ ਸੀ । ਜਿਸ ਤੋਂ ਬਾਅਦ ਕਮਲਜੀਤ ਨੀਰੂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ । 14-15 ਸਾਲ ਬਾਅਦ ਉਹ ਮੁੜ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹੋਏ ਨੇ ।

https://www.instagram.com/p/B1ZmT1GlC2Z/

ਉਨ੍ਹਾਂ ਨੇ 2017 ‘ਚ ਮੁੜ ਤੋਂ ਇੰਡਸਟਰੀ ‘ਚ ਵਾਪਸੀ ਕੀਤੀ ।’ਤੇਰੇ ਇਸ਼ਕ ‘ਚ ਟੱਲੀ ਹਾਂ’ ਇਸ ਗੀਤ ਨਾਲ ਮੁੜ ਤੋਂ ਉਨ੍ਹਾਂ ਨੇ ਸਰੋਤਿਆਂ ਦੀ ਕਚਹਿਰੀ ‘ਚ ਹਾਜ਼ਰੀ ਲਗਵਾਈ  ।ਇਸ ਤੋਂ ਇਲਾਵਾ ਪਰਿਵਾਰਿਕ ਰੁਝੇਵੇਂ ਕਾਰਨ ਅਤੇ ਬੇਟੇ ਦੀ ਪਰਵਰਿਸ਼ ਕਾਰਨ ਉਨ੍ਹਾਂ ਨੇ ਕੁਝ ਸਮਾਂ ਇੰਡਸਟਰੀ ਤੋਂ ਕਿਨਾਰਾ ਕਰ ਲਿਆ ਸੀ ।ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network