ਗਾਇਕਾ ਕਮਲਜੀਤ ਨੀਰੂ ਨੇ ਆਪਣੇ ਪੁੱਤਰ ਦੇ ਵਿਆਹ ਦਾ ਵੀਡੀਓ ਕੀਤਾ ਸਾਂਝਾ, ਨਵ-ਵਿਆਹੀ ਜੋੜੀ ਦੇ ਨਾਲ ਆਈ ਨਜ਼ਰ

written by Shaminder | November 02, 2022 11:10am

ਕਮਲਜੀਤ ਨੀਰੂ (Kamaljit Neeru) ਨੇ ਆਪਣੇ ਨਵ-ਵਿਆਹੇ ਪੁੱਤਰ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਆਪਣੇ ਪੁੱਤਰ ਦੇ ਨਾਲ ਨਜ਼ਰ ਆ ਰਹੀ ਹੈ । ਇਸ ਤੋਂ ਇਲਾਵਾ ਉਸ ਦੇ ਪੁੱਤਰ ਦੇ ਨਾਲ ਨੂੰਹ ਰਾਣੀ ਵੀ ਨਜ਼ਰ ਆ ਰਹੀ ਹੈ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਵੀ ਪਸੰਦ ਕੀਤਾ ਜਾ ਰਿਹਾ ਹੈ ।ਦੱਸ ਦਈਏ ਕਿ ਬੀਤੇ ਦਿਨੀਂ ਗਾਇਕਾ ਦੇ ਪੁੱਤਰ ਦਾ ਵਿਆਹ ਹੋਇਆ ਹੈ ।

Kamaljit Neeru , Image source : Instagram

ਹੋਰ ਪੜ੍ਹੋ : ਸ਼ਾਹਰੁਖ ਖ਼ਾਨ ਦਾ ਅੱਜ ਹੈ ਜਨਮ ਦਿਨ, ਅੱਧੀ ਰਾਤ ਨੂੰ ਪ੍ਰਸ਼ੰਸਕ ਬੰਗਲੇ ਦੇ ਬਾਹਰ ਹੋਏ ਇੱਕਠੇ

ਜਿਸ ਦੀਆਂ ਤਸਵੀਰਾਂ ਵੀ ਅਮਰ ਨੂਰੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਸਨ । ਵਿਦੇਸ਼ ‘ਚ ਹੋਏ ਇਸ ਵਿਆਹ ‘ਚ ਕਮਲਜੀਤ ਨੀਰੂ ਦੇ ਪਰਿਵਾਰਕ ਮੈਂਬਰਾਂ ਅਤੇ ਨਜ਼ਦੀਕੀ ਦੋਸਤਾਂ ਨੇ ਹੀ ਸ਼ਿਰਕਤ ਕੀਤੀ ਸੀ ।ਦੱਸ ਦਈਏ ਕਿ ਕਮਲਜੀਤ ਨੀਰੂ ਦੇ ਪੁੱਤਰ ਦਾ ਨਾਮ  ਸਾਰੰਗ ਹੈ ।

Kamaljit Neeru Share Video- Image Source : Instagram

ਹੋਰ ਪੜ੍ਹੋ : ਅਦਾਕਾਰ ਯੋਗਰਾਜ ਸਿੰਘ ਕਮਲ ਹਸਨ ਦੇ ਨਾਲ ਇੰਡੀਅਨ-2 ਫ਼ਿਲਮ ‘ਚ ਆਉਣਗੇ ਨਜ਼ਰ, ਅਦਾਕਾਰ ਨੇ ਸਾਂਝੀਆਂ ਕੀਤੀਆਂ ਤਸਵੀਰਾਂ

ਇਸ ਵਿਆਹ ‘ਚ ਅਮਰ ਨੂਰੀ ਦੇ ਪਰਿਵਾਰ ਨੇ ਵੀ ਸ਼ਿਰਕਤ ਕੀਤੀ ਸੀ ਅਤੇ ਅਮਰ ਨੂਰੀ ਨੇ ਵੀ ਘੋੜੀਆਂ ਗਾ ਕੇ ਆਪਣਾ ਆਸ਼ੀਰਵਾਦ ਜੋੜੀ ਨੂੰ ਦਿੱਤਾ ਸੀ । ਕਮਲਜੀਤ ਨੀਰੂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ।

Kamaljit Neeru son Image Source : Instagram

ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ ਅਤੇ ਪਿਛਲੇ ਲੰਮੇ ਸਮੇਂ ਤੋਂ ਉਹ ਇੰਡਸਟਰੀ ‘ਚ ਸਰਗਰਮ ਹਨ ।ਪੀਟੀਸੀ ਪੰਜਾਬੀ ਦੇ ਰਿਆਲਟੀ ਸ਼ੋਅਜ਼ ‘ਚ ਵੀ ਉੁਹ ਬਤੌਰ ਜੱਜ ਨਜ਼ਰ ਆ ਚੁੱਕੇ ਹਨ ।

You may also like