
Baby Doll singer Kanika Kapoor Marriage Pics: ਬੇਬੀ ਡੌਲ ਫੇਮ ਗਾਇਕਾ ਕਨਿਕਾ ਕਪੂਰ ਦਾ ਵਿਆਹ ਹੋ ਗਿਆ ਹੈ। ਜੀ ਹਾਂ ਉਨ੍ਹਾਂ ਨੇ ਆਪਣੇ ਬੁਆਏਫ੍ਰੈਂਡ ਗੌਤਮ ਦੇ ਨਾਲ ਵਿਆਹ ਦੇ ਬੰਧਨ ‘ਚ ਬੱਝ ਗਈ ਹੈ। ਹੁਣ ਕਨਿਕਾ ਅਤੇ ਗੌਤਮ ਬੁਆਏਫ੍ਰੈਂਡ-ਗਰਲਫ੍ਰੈਂਡ ਤੋਂ ਬਾਅਦ ਪਤੀ-ਪਤਨੀ ਬਣ ਗਏ ਹਨ। ਦੱਸ ਦਈਏ ਬਾਲੀਵੁੱਡ ਦੀ ਮਸ਼ਹੂਰ ਗਾਇਕਾ ਕਨਿਕਾ ਕਪੂਰ ਦਾ ਇਹ ਦੂਜਾ ਵਿਆਹ ਹੈ।
ਹੋਰ ਪੜ੍ਹੋ : ਕਮਾਈ ਦੇ ਰਿਕਾਰਡ ਤੋੜਦੇ ਹੋਏ ਐਮੀ-ਸਰਗੁਣ-ਨਿਮਰਤ ਦੀ ਫ਼ਿਲਮ ‘ਸੌਂਕਣ ਸੌਂਕਣੇ’ ਨੇ ਦੂਜੇ ਹਫਤੇ ‘ਚ ਕੀਤਾ ਪ੍ਰਵੇਸ਼
ਵਿਆਹ ਦੀਆਂ ਤਸਵੀਰਾਂ ‘ਚ ਦੇਖ ਸਕਦੇ ਹੋ ਦੁਲਹਨ ਬਣੀ ਕਨਿਕਾ ਕਪੂਰ ਬਹੁਤ ਹੀ ਪਿਆਰੀ ਲੱਗ ਰਹੀ ਹੈ। ਉਨ੍ਹਾਂ ਨੇ ਬੇਬੀ ਪਿੰਕ ਕਲਰ ਦਾ ਲਹਿੰਗਾ ਪਾਇਆ ਹੋਇਆ ਹੈ। ਸੋਸ਼ਲ ਮੀਡੀਆ ਉੱਤੇ ਬਹੁਤ ਹੀ ਤੇਜ਼ੀ ਦੇ ਨਾਲ ਕਨਿਕਾ ਕਪੂਰ ਦੇ ਵਿਆਹ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ।

ਦੱਸ ਦਈਏ ਕਨਿਕਾ ਦੇ ਪਤੀ ਗੌਤਮ ਲੰਡਨ 'ਚ ਕਾਰੋਬਾਰੀ ਹਨ। ਆਪਣੇ ਦੂਜੇ ਵਿਆਹ ਤੋਂ ਗਾਇਕਾ ਕਨਿਕਾ ਬਹੁਤ ਜ਼ਿਆਦਾ ਖ਼ੁਸ਼ ਹਨ। ਸੋਸ਼ਲ ਮੀਡੀਆ ਉੱਤੇ ਕਨਿਕਾ ਤੇ ਗੌਤਮ ਦੇ ਪ੍ਰੀ-ਵੈਡਿੰਗ ਫਕੰਸ਼ਨਾਂ ਜਿਵੇਂ ਹਲਦੀ ਤੋਂ ਲੈ ਕੇ ਮਹਿੰਦੀ ਤੱਕ ਦੀਆਂ ਰਸਮਾਂ ਦੀਆਂ ਵੀਡੀਓਜ਼ ਤੇ ਤਸਵੀਰਾਂ ਖੂਬ ਵਾਇਰਲ ਹੋਈਆਂ ਸਨ।

ਇਸ ਤੋਂ ਪਹਿਲਾਂ ਕਨਿਕਾ ਦਾ ਵਿਆਹ ਰਾਜ ਚੰਡੋਕ ਨਾਲ ਹੋਇਆ ਸੀ ਅਤੇ ਉਹ ਇੱਕ ਐਨਆਰਆਈ ਕਾਰੋਬਾਰੀ ਵੀ ਸੀ। ਪਹਿਲੇ ਵਿਆਹ ਤੋਂ ਕਨਿਕਾ ਦੇ ਤਿੰਨ ਬੱਚੇ ਹਨ। ਤਲਾਕ ਤੋਂ ਬਾਅਦ ਕਨਿਕਾ ਹੀ ਆਪਣੇ ਬੱਚਿਆਂ ਦੀ ਦੇਖਭਾਲ ਕਰ ਰਹੀ ਹੈ। ਦੱਸ ਦਈਏ ਕਨਿਕਾ ਤੇ ਗੌਤਮ ਦਾ ਵਿਆਹ ਲੰਡਨ 'ਚ ਹੀ ਹੋਇਆ ਹੈ। ਇਸ ਵਿਆਹ ਚ ਖ਼ਾਸ ਦੋਸਤ ਤੇ ਪਰਿਵਾਰਕ ਮੈਂਬਰ ਹੀ ਸ਼ਾਮਿਲ ਹੋਏ ਹਨ। ਦੱਸ ਦਈਏ ਕਨਿਕਾ ਕਈ ਬਾਲੀਵੁੱਡ ਫ਼ਿਲਮਾਂ ‘ਚ ਗੀਤ ਗਾ ਚੁੱਕੀ ਹੈ।
View this post on Instagram
View this post on Instagram