‘ਸੋ ਆਓ ਪਹਿਲਾਂ ਤੋਂ ਦੁੱਗਣੀ ਗਿਣਤੀ ‘ਚ ਪਹੁੰਚੀਏ ਸਾਰੇ ਬਾਰਡਰਾਂ ‘ਤੇ’ - ਗਾਇਕ ਕੰਵਰ ਗਰੇਵਾਲ ਨੇ ਸਿੰਘੂ ਬਾਰਡਰ ਤੋਂ ਵੀਡੀਓ ਸ਼ੇਅਰ ਕਰਕੇ ਕੀਤੀ ਅਪੀਲ

written by Lajwinder kaur | January 31, 2021

ਦੇਸ਼ ਦੇ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਪਿਛਲੇ ਕਈ ਦਿਨਾਂ ਤੋਂ ਦਿੱਲੀ ਦੀ ਸਰਹੱਦਾਂ ਉੱਤੇ ਜਾਰੀ ਹੈ । ਦੋ ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਕਿਸਾਨਾਂ ਨੂੰ ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਦੇ ਲਈ ਸੰਘਰਸ਼ ਕਰਦੇ ਹੋਏ । ਪਰ ਕੇਂਦਰ ਸਰਕਾਰ ਇਨ੍ਹਾਂ ਕਿਸਾਨਾਂ ਦੀ ਸੁਣਵਾਈ ਕਰਨ ਦੀ ਬਜਾਏ ਕਿਸਾਨਾਂ ਨੂੰ ਸਰਹੱਦਾਂ ਤੋਂ ਖਦੇੜਨ ‘ਚ ਲੱਗੀ ਹੈ । ਜਿਸ ਕਰਕੇ ਸ਼ਰਾਰਤੀ ਲੋਕਾਂ ਵੱਲੋਂ ਕਿਸਾਨ ਮੋਰਚਿਆਂ ਉੱਤੇ ਹਮਲੇ ਵੀ ਹੋ ਰਹੇ ਨੇ ।

ਹੋਰ ਪੜ੍ਹੋ : ਗਾਇਕ ਜੱਸ ਬਾਜਵਾ ਨੇ ਕੇਂਦਰ ਸਰਕਾਰ ਦੀਆਂ ਚਾਲਾਂ ਤੋਂ ਲੋਕਾਂ ਨੂੰ ਬਚਣ ਦੀ ਗੱਲ ਆਖੀ, ਲਾਈਵ ਹੋ ਕੇ ਕਿਸਾਨ ਅੰਦੋਲਨ ‘ਚ ਸਭ ਨੂੰ ਵੱਧ-ਚੜ੍ਹ ਕੇ ਪਹੁੰਣ ਦੀ ਕੀਤੀ ਅਪੀਲ

ਪੰਜਾਬੀ ਕਲਾਕਾਰ ਜੋ ਕਿ ਪਹਿਲੇ ਦਿਨ ਤੋਂ ਕਿਸਾਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਨਾਲ ਖੜ੍ਹੇ ਹੋਏ ਨੇ । ਗਾਇਕ ਕੰਵਰ ਗਰੇਵਾਲ ਜੋ ਕਿ ਕਿਸਾਨ ਮੋਰਚੇ ‘ਚ ਪਹਿਲੇ ਦਿਨ ਤੋਂ ਹੀ ਨਾਲ ਜੁੜੇ ਹੋਏ ਨੇ । ਉਨ੍ਹਾਂ ਨੇ ਆਪਣਾ ਨਵਾਂ ਵੀਡੀਓ ਸੋਸ਼ਲ ਮੀਡੀਆ ਉੱਤੇ ਪਾ ਕੇ ਇਸ ਅੰਦੋਲਨ ਨੂੰ ਦੁਗਣਾ ਕਰਨ ਦੀ ਅਪੀਲ ਕੀਤੀ ਹੈ ।

farmer protest

ਵੀਡੀਓ ‘ਚ ਉਹ ਰੋਟੀ ਬਣਾਉਂਦੇ ਹੋਏ ਦਿਖਾਈ ਦੇ ਰਹੇ ਨੇ ਤੇ ਨਾਲ ਹੀ ਲੋਕਾਂ ਨੂੰ ਬੇਨਤੀ ਕਰ ਰਹੇ ਨੇ ਕਿ ਇਹ ਸਮਾਂ ਹੈ ਨਾਲ ਖੜ੍ਹੇ ਹੋਣਦਾ । ਸੋ ਸਭ ਨੂੰ ਵੱਧ ਚੜ੍ਹਕੇ ਕਿਸਾਨ ਅੰਦੋਲਨ ‘ਚ ਸ਼ਾਮਿਲ ਹੋਣਾ ਚਾਹੀਦਾ ਹੈ। ਵੱਡੀ ਗਿਣਤੀ ‘ਚ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ। ਲੋਕ ਕਮੈਂਟਾਂ ‘ਚ ਕਿਸਾਨ ਮਜ਼ਦੂਰ ਏਕਤਾ ਦੇ ਨਾਅਰੇ ਲਗਾ ਰਹੇ ਨੇ।

kawar grewal pic

 

 

0 Comments
0

You may also like