
ਕੰਵਰ ਗਰੇਵਾਲ (Kanwar Grewal) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ (Video Viral) ਹੋ ਰਿਹਾ ਹੈ । ਇਸ ਵੀਡੀਓ ‘ਚ ਕੰਵਰ ਗਰੇਵਾਲ ਸਿੱਧੂ ਮੂਸੇਵਾਲਾ ਦੇ ਮਾਪਿਆਂ ਦੇ ਦਿਲ ਦੀ ਹਾਲਤ ਨੂੰ ਬਿਆਨ ਕਰਦੇ ਨਜ਼ਰ ਆ ਰਹੇ ਹਨ । ਇਸ ਵੀਡੀਓ ‘ਚ ਕੰਵਰ ਗਰੇਵਾਲ ਕਹਿ ਰਹੇ ਹਨ ਕਿ ਸਿੱਧੂ ਮੂਸੇਵਾਲਾ ਨੂੰ ਅਸੀਂ ਸਾਰੇ ਯਾਦ ਕਰ ਰਹੇ ਹਾਂ, ਪਰ ਇਹ ਜੋ ਸਾਹਮਣੇ ਮੁੰਡੇ ਹੱਸ ਰਹੇ ਨੇ ਅਤੇ ਚੀਕਾਂ ਮਾਰ ਰਹੇ ਨੇ ਅਜਿਹੇ ਮੌਕੇ ‘ਤੇ ਇਹ ਬਣਦਾ ਹੈ ।

ਉਨ੍ਹਾਂ ਕਿਹਾ ਕਿ ਜਿਨ੍ਹਾਂ ਦਾ ਇੱਕਲਾ ਇੱਕਲਾ ਪੁੱਤ ਚਲਾ ਗਿਆ ।ਉਨ੍ਹਾਂ ਮਾਪਿਆਂ ਦੇ ਲਈ ਅਰਦਾਸ ਕਰੋ, ਉਨ੍ਹਾਂ ਮਾਪਿਆਂ ਦੇ ਲਈ ਜਿਨ੍ਹਾਂ ਦੇ ਲਈ ਸੱਚ ਸਮਝਣਾ ਔਖਾ ਹੋਇਆ ਪਿਆ ਹੈ।ਇਸ ਵੀਡੀਓ ‘ਤੇ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਕਮੈਂਟਸ ਕੀਤੇ ਜਾ ਰਹੇ ਹਨ ਅਤੇ ਕੰਵਰ ਗਰੇਵਾਲ ਦੀ ਇਸ ਗੱਲਬਾਤ ਦੀ ਸ਼ਲਾਘਾ ਕੀਤੀ ਜਾ ਰਹੀ ਹੈ ।
ਹੋਰ ਪੜ੍ਹੋ : ਜੱਸੀ ਗਿੱਲ ਨੇ ਕੰਵਰ ਗਰੇਵਾਲ ਦੀ ਵੀਡੀਓ ਸ਼ੇਅਰ ਕਰ ਸਿੱਧੂ ਮੂਸੇਵਾਲਾ ਨੂੰ ਕੀਤਾ ਯਾਦ, ਵੀਡੀਓ ਵੇਖ ਭਾਵੁਕ ਹੋਏ ਫੈਨਜ਼
ਸਿੱਧੂ ਮੂਸੇਵਾਲਾ ਦਾ ਬੀਤੀ 29 ਮਈ ਨੂੰ ਹਥਿਆਰਬੰਦ ਲੋਕਾਂ ਦੇ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ । ਜਿਸ ਤੋਂ ਬਾਅਦ ਇਸ ਮਾਮਲੇ ਦੋ ਮੁਲਜ਼ਮਾਂ ਦਾ ਪੁਲਿਸ ਵੱਲੋਂ ਐਨਕਾੳਂੂਟਰ ਕਰ ਦਿੱਤਾ ਗਿਆ ਹੈ। ਜਦੋਂਕਿ ਕਈ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ।ਸਿੱਧੂ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ।

ਜੂਨ ਮਹੀਨੇ ‘ਚ ਉਸ ਦਾ ਵਿਆਹ ਹੋਣਾ ਸੀ । ਪਰ ਉੇਸ ਤੋਂ ਪਹਿਲਾਂ ਹੀ ਉਸ ਦਾ ਕਤਲ ਕਰ ਦਿੱਤਾ ਗਿਆ । ਸਿੱਧੂ ਮੂਸੇਵਾਲਾ ਅਜਿਹਾ ਗਾਇਕ ਸੀ, ਜਿਸ ਨੇ ਆਪਣੀ ਗਾਇਕੀ ਦੇ ਨਾਲ ਦੇਸ਼ ਅਤੇ ਦੁਨੀਆ ‘ਚ ਖ਼ਾਸ ਜਗ੍ਹਾ ਬਣਾਈ ਸੀ । ਆਪਣੇ ਚਾਰ ਪੰਜ ਸਾਲਾਂ ਦੇ ਕਰੀਅਰ ਦੇ ਦੌਰਾਨ ਉਸ ਨੇ ਪੂਰੀ ਦੁਨੀਆ ‘ਚ ਆਪਣੀ ਜਗ੍ਹਾ ਬਣਾ ਲਈ ਸੀ ।
View this post on Instagram