ਕਰਨ ਔਜਲਾ ਨੇ ਆਪਣੇ ਦੋ ਨਵੇਂ ਗੀਤਾਂ ਦਾ ਕੀਤਾ ਐਲਾਨ, ਪ੍ਰਸ਼ੰਸਕਾਂ ਦੇ ਨਾਲ ਸਾਂਝੇ ਕੀਤੇ ਪੋਸਟਰ

written by Lajwinder kaur | November 20, 2022 04:29pm

Karan Aujla news: ਪੰਜਾਬੀ ਮਿਊਜ਼ਿਕ ‘ਚ ਗੀਤਾਂ ਦੀ ਮਸ਼ੀਨ ਵਜੋਂ ਜਾਣੇ ਜਾਂਦੇ ਕਰਨ ਔਜਲਾ ਇੱਕ ਵਾਰ ਫਿਰ ਤੋਂ ਆਪਣੇ ਨਵੇਂ ਗੀਤਾਂ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੇ ਹਨ। ਗਾਇਕ ਨੇ ਆਪਣੇ ਫੈਨਜ਼ ਨੂੰ ਸਰਪ੍ਰਾਈਜ਼ ਦਿੰਦੇ ਹੋਏ ਆਪਣੇ ਦੋ ਨਵੇਂ ਗਾਣਿਆਂ ਦੇ ਪੋਸਟਰ ਸ਼ੇਅਰ ਕੀਤੇ ਹਨ।

‘On Top’  ਅਤੇ ‘WYTB’  ਇਹ ਦੋ ਗੀਤ ਨੇ ਜੋ ਕਿ ਇੱਕੋ ਹੀ ਦਿਨ ਰਿਲੀਜ਼ ਹੋਣਗੇ। 25 ਨਵੰਬਰ ਨੂੰ ਇਹ ਦੋਵੇਂ ਗੀਤ ਦਰਸ਼ਕਾਂ ਦੇ ਸਨਮੁੱਖ ਹੋ ਜਾਣਗੇ। ਪ੍ਰਸ਼ੰਸਕ ਦੋਵਾਂ ਗੀਤਾਂ ਨੂੰ ਲੈ ਕੇ ਕਾਫੀ ਉਤਸੁਕ ਹਨ।

Image Source: Instagram

ਹੋਰ ਪੜ੍ਹੋ :  ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2022: ‘ਬੈਸਟ ਪਲੇਅ ਬੈਕ ਸਿੰਗਰ (ਮੇਲ)’ ਕੈਟਾਗਿਰੀ ’ਚ ਆਪਣੀ ਪਸੰਦੀਦਾ ਗਾਇਕ ਲਈ ਕਰੋ ਵੋਟ

ਕਰਨ ਔਜਲਾ ਦੇ ਦੋਵਾਂ ਗੀਤਾਂ ਨੂੰ ਸੰਗੀਤ ਯੇਹ ਪਰੂਫ ਨੇ ਹੀ ਦਿੱਤਾ ਹੈ। ਇਨ੍ਹਾਂ ਗੀਤਾਂ ਦੀ ਵੀਡੀਓਜ਼ ਕਰਨ ਮੱਲ੍ਹੀ ਨੇ ਤਿਆਰ ਕੀਤੀਆਂ ਹਨ।  ਕਰਨ ਔਜਲਾ ਪਿਛਲੇ ਕਾਫੀ ਮਹੀਨਿਆਂ ਤੋਂ ਲਾਈਵ ਸ਼ੋਅਜ਼ ’ਚ ਰੁੱਝੇ ਹੋਏ ਸਨ। ਹਾਲ ਹੀ ਕਰਨ ਔਜਲਾ ਆਸਟ੍ਰੇਲੀਆ ਵਿੱਚ ਸ਼ੋਅਜ਼ ਲਗਾਉਂਦੇ ਹੋਏ ਨਜ਼ਰ ਆਏ ਸਨ।

karan aujla song poster Image Source: Instagram

ਕਰਨ ਔਜਲਾ ਬਹੁਤ ਜਲਦ ਵਿਆਹ ਦੇ ਬੰਧਨ ਵਿੱਚ ਵੀ ਬੱਝਣ ਵਾਲੇ ਹਨ। ਉਹ ਆਪਣੀ ਮੰਗੇਤਰ ਪਲਕ ਨਾਲ 3 ਫ਼ਰਵਰੀ 2023 ਨੂੰ ਵਿਆਹ ਕਰਵਾਉਣ ਜਾ ਰਹੇ ਹਨ। ਪਲਕ ਬਾਰੇ ਗੱਲ ਕੀਤੀ ਜਾਏ ਤਾਂ ਉਹ ਕੈਨੇਡਾ ਰਹਿੰਦੀ ਹੈ ਅਤੇ ਇੱਕ ਮੇਕਅੱਪ ਆਰਟਿਸਟ ਹੈ। ਉਸ ਦਾ ਆਪਣਾ `ਪੀਕੇਆਰ ਮੇਕਅੱਪ ਸਟੂਡੀਓ` ਨਾਂ ਦਾ ਸਟੂਡੀਓ ਹੈ।

Image Source: Instagram

ਜੇ ਗੱਲ ਕਰੀਏ ਤਾਂ ਕਰਨ ਔਜਲਾ ਨੇ ਕਈ ਹਿੱਟ ਗੀਤ ਮਿਊਜਿਕ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ‘ਝਾਂਜਰ’, ‘ਮੈਕਸੀਕੋ ਕੋਕਾ’, ‘ਚਿੱਠੀਆਂ’, ‘ਅਧੀਆ’, ‘ਡੌਂਟ ਲੁੱਕ’, ‘ਹੁਕਮ’ ਸਮੇਤ ਕਈ ਹਿੱਟ ਗੀਤ ਸ਼ਾਮਿਲ ਹਨ।

 

 

View this post on Instagram

 

A post shared by Karan Aujla (@karanaujla_official)

You may also like