ਗਾਇਕ ਖ਼ਾਨ ਸਾਹਬ ਤੇ ਗਾਇਕਾ ਮੰਨਤ ਨੂਰ ਗਾਣਾ 'ਸ਼ਰਮਿੰਦਾ ਹਾਂ' ਹੋਇਆ ਰਿਲੀਜ਼

written by Rupinder Kaler | April 17, 2021 06:53pm

ਗਾਇਕ ਖ਼ਾਨ ਸਾਹਬ ਤੇ ਗਾਇਕਾ ਮੰਨਤ ਨੂਰ ਦਾ ਪਹਿਲਾ ਡਿਊਟ ਸੌਂਗ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ । ਇਹ ਪਹਿਲਾ ਮੌਕਾ ਹੈ ਜਦੋਂ ਖ਼ਾਨ ਸਾਹਬ ਤੇ ਮੰਨਤ ਨੂਰ ਨੇ ਇੱਕਠੇ ਕੋਈ ਗੀਤ ਗਾਇਆ ਹੋਵੇ ।'ਸ਼ਰਮਿੰਦਾ ਹਾਂ' ਟਾਈਟਲ ਹੇਠ ਰਿਲੀਜ਼ ਹੋਏ ਇਸ ਗਾਣੇ ਨੂੰ ਮਿਊਜ਼ਿਕ ਸੁਣਨ ਵਾਲੇ ਲੋਕਾਂ ਦਾ ਖੂਬ ਪਿਆਰ ਮਿਲ ਰਿਹਾ ਹੈ ।

image from khansaab's instagram

ਹੋਰ ਪੜ੍ਹੋ :

ਕਾਮੇਡੀਅਨ ਸੁਗੰਧਾ ਮਿਸ਼ਰਾ ਤੇ ਸੰਕੇਤ ਭੌਂਸਲੇ ਕਰਵਾਉਣ ਜਾ ਰਹੇ ਹਨ ਵਿਆਹ ! ਨੇਹਾ ਕੱਕੜ ਨੇ ਦਿੱਤੀ ਵਧਾਈ

image from mannat noor's instagram

ਐਲਬਮ 'ਸੁਣ ਵੇ ਰੱਬਾ' ਦੇ ਵਿੱਚੋ ਇਹ ਗੀਤ ਰਿਲੀਜ਼ ਹੋਇਆ ਹੈ। ਇਸ ਪ੍ਰੋਜੈਕਟ ਤੋਂ ਪਹਿਲਾ ਮੰਨਤ ਨੂਰ ਤੇ ਖ਼ਾਨ ਸਾਬ੍ਹ ਨੇ ਕਦੇ ਵੀ ਕੋਈ ਪ੍ਰੋਜੈਕਟ ਇਕੱਠੇ ਨਹੀਂ ਕੀਤਾ। ਗੀਤ ਨੂੰ ਕੁਲਵੰਤ ਗੁਰਾਇਆ ਨੇ ਲਿਖਿਆ ਹੈ।

ਫੇਮਸ ਮਿਊਜ਼ਿਕ ਪ੍ਰੋਡਿਊਸਰ ਗੁਰਮੀਤ ਸਿੰਘ ਨੇ ਇਸ ਦਾ ਮਿਊਜ਼ਿਕ ਤਿਆਰ ਕੀਤਾ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਮੰਨਤ ਨੂਰ ਨੇ ਫਿਲਮ ਲੌਂਗ ਲਾਚੀ ਦਾ ਟਾਈਟਲ ਟਰੈਕ ਲੌਂਗ ਲਾਚੀ ਗਾਇਆ ਸੀ । ਜਿਸ ਨਾਲ ਉਹਨਾਂ ਨੂੰ ਮਿਊਜ਼ਿਕ ਇੰਡਸਟਰੀ ਵਿੱਚ ਪਹਿਚਾਣ ਮਿਲੀ ਸੀ ।

 

View this post on Instagram

 

A post shared by MANNAT NOOR (@mannatnoormusic)

You may also like