ਗਾਇਕ ਖ਼ਾਨ ਸਾਬ ਨੇ ਸ਼ਿਖਰ ਧਵਨ ਦੇ ਨਾਲ ਸਾਂਝੀਆਂ ਕੀਤੀਆਂ ਖ਼ਾਸ ਤਸਵੀਰਾਂ, ਫੈਨਜ਼ ਕਰ ਰਹੇ ਨੇ ਤਾਰੀਫ਼

written by Lajwinder kaur | November 27, 2022 11:39am

Singer Khan Saab news: ਪੰਜਾਬੀ ਮਿਊਜ਼ਕ ਜਗਤ ਦੇ ਨਾਮੀ ਗਾਇਕ ਖ਼ਾਨ ਸਾਬ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਆਪਣੇ ਫੈਨਜ਼ ਦੇ ਨਾਲ ਕੁਝ ਨਾ ਕੁਝ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ ’ਚ ਉਨ੍ਹਾਂ ਨੂੰ ‘ਦਿ ਕਪਿਲ ਸ਼ਰਮਾ ਸ਼ੋਅ’ ’ਚ ਦੇਖਿਆ ਗਿਆ। ਹੁਣ ਖ਼ਾਨ ਸਾਬ ਨੇ ਭਾਰਤੀ ਕ੍ਰਿਕੇਟਰ ਸ਼ਿਖਰ ਧਵਨ ਨਾਲ ਕੁਝ ਖ਼ਾਸ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

ਹੋਰ ਪੜ੍ਹੋ: ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2022’ ਦੀ ‘BEST FILM’ ਦੀ ਕੈਟਗਿਰੀ ਵਿੱਚ ਇਹ ਫ਼ਿਲਮਾਂ ਹੋਈਆਂ ਨੇ ਸ਼ਾਮਿਲ, ਆਪਣੀ ਪਸੰਦ ਦੀ ਫ਼ਿਲਮ ਲਈ ਕਰੋ ਵੋਟ

inside image of khaan saab

ਗਾਇਕ ਖ਼ਾਨ ਸਾਬ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਬਹੁਤ ਜਲਦ ਤੁਹਾਨੂੰ ਇਕ ਹੋਰ ਬਹੁਤ ਵੱਡੇ ਸੈਲੇਬ੍ਰਿਟੀ ਦੇ ਘਰ ‘ਚ ਮਹਿਫਿਲ ਦੇਖਣ ਨੂੰ ਮਿਲੇਗੀ...ਘੈਂਟ ਤੇ ਹੰਬਲ ਭਰਾ ਸ਼ਿਖਰ ਧਵਨ...ਬਾਕੀ ਤੁਸੀਂ ਦੱਸੋ ਕੌਣ ਹੋ ਸਕਦਾ ਹੈ?’। ਇਸ ਪੋਸਟ ਉੱਤੇ ਫੈਨਜ਼ ਕਮੈਂਟ ਕਰਕੇ ਤਸਵੀਰਾਂ ਦੀ ਖੂਬ ਤਾਰੀਫ ਕਰ ਰਹੇ ਹਨ।

KHAN SAAB with shikhar shwan

ਉਨ੍ਹਾਂ ਦੀ ਕੈਪਸ਼ਨ ਤੋਂ ਲੱਗਦਾ ਹੈ ਕਿ ਖ਼ਾਨ ਸਾਬ ਨੇ ਸ਼ਿਖਰ ਧਵਨ ਨਹੀਂ, ਸਗੋਂ ਕਿਸੇ ਹੋਰ ਸੈਲੇਬ੍ਰਿਟੀ ਦੇ ਘਰ ਮਹਿਫਿਲ ਲਗਾਈ ਹੈ। ਤਸਵੀਰਾਂ ’ਚ ਸ਼ਿਖਰ ਧਵਨ ਤੋਂ ਇਲਾਵਾ ਭਾਰਤੀ ਕ੍ਰਿਕੇਟਰ ਕੁਲਦੀਪ ਯਾਦਵ ਵੀ ਨਜ਼ਰ ਆ ਰਹੇ ਹਨ। ਉਥੇ ਲੋਕਾਂ ਦਾ ਕੁਮੈਂਟ ਕਰਕੇ ਕਹਿਣਾ ਹੈ ਕਿ ਜਾਂ ਤਾਂ ਇਹ ਸੈਲੇਬ੍ਰਿਟੀ ਕਪਿਲ ਸ਼ਰਮਾ ਹੋ ਸਕਦਾ ਹੈ ਜਾਂ ਫਿਰ ਮਸ਼ਹੂਰ ਭਾਰਤੀ ਕ੍ਰਿਕਟਰ ਵਿਰਾਟ ਕੋਹਲੀ। ਬਾਕੀ ਬਹੁਤ ਜਲਦ ਖ਼ਾਨ ਸਾਬ ਇਸ ਗੱਲ ਤੋਂ ਪਰਦਾ ਚੁੱਕ ਦੇਣਗੇ।

singer khaan saab image

ਜੇ ਗੱਲ ਕਰੀਏ ਖ਼ਾਨ ਸਾਬ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਰਿਮ ਝਿਮ, ਬੇਕਦਰਾਂ, ਸੱਜਣਾ, ਜ਼ਿੰਦਗੀ ਤੇਰੇ ਨਾਲ, ਛੱਲਾ, ‘ਦੂਰ ਤੇਰੇ ਤੋਂ’, ‘ਜਬ ਤੇਰੇ ਦਰਦ ਮੈਂ’, ਦੂਰ ਤੇਰੇ ਤੋਂ,  ਰਾਹੇ-ਰਾਹੇ ਵਰਗੇ ਕਈ ਸ਼ਾਨਦਾਰ ਗੀਤ ਦਰਸ਼ਕਾਂ ਦੀ ਝੋਲੀ ਪਾਏ ਨੇ। ਉਨ੍ਹਾਂ ਦੇ ਸਾਰੇ ਹੀ ਗੀਤਾਂ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਹੈ। ਜਿਸ ਕਰਕੇ ਉਨ੍ਹਾਂ ਦੇ ਪ੍ਰਸ਼ੰਸਕ ਬਹੁਤ ਹੀ ਬੇਸਬਰੀ ਦੇ ਨਾਲ ਖ਼ਾਨ ਸਾਬ ਦੇ ਗੀਤਾਂ ਦੀ ਉਡੀਕ ਕਰਦੇ ਰਹਿੰਦੇ ਨੇ।

 

 

View this post on Instagram

 

A post shared by KHAN SAAB (@realkhansaab)

You may also like