ਕਿਸਾਨਾਂ ਦੇ ਨਾਲ ਨੱਚਦੇ ਨਜ਼ਰ ਆਏ ਗਾਇਕ ਕੁਲਵਿੰਦਰ ਬਿੱਲਾ, ਵੀਡੀਓ ਹੋ ਰਹੀ ਵਾਇਰਲ
ਮਸ਼ਹੂਰ ਪੰਜਾਬੀ ਗਾਇਕ ਕੁਲਵਿੰਦਰ ਇੱਕ ਯੂਥ ਆਈਕਨ ਵੀ ਹਨ। ਪੰਜਾਬ ਹੀ ਨਹੀਂ ਸਗੋਂ ਦੇਸ਼-ਵਿਦੇਸ਼ ਵਿੱਚ ਕਈ ਸਰੋਤੇ ਉਨ੍ਹਾਂ ਦੀ ਗਾਇਕੀ ਦੇ ਮੁਰੀਦ ਹਨ। ਕੁਲਵਿੰਦਰ ਬਿੱਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।
Image Source: Instagram
ਹੋਰ ਪੜ੍ਹੋ : ਕਿਸਾਨ ਆਗੂ ਫਤਿਹ ਮਾਰਚ ਦੇ ਤਹਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਣ ਦੇ ਲਈ ਪਹੁੰਚੇ
ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਕੁਲਵਿੰਦਰ ਬਿੱਲਾ ਨੇ ਖ਼ਾਸ ਕੈਪਸ਼ਨ ਦਿੱਤਾ ਹੈ। ਇਹ ਕੈਪਸ਼ਨ ਦਿੱਲੀ ਦੀਆਂ ਬਰੂਹਾਂ ਉੱਤੇ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਕਿਸਾਨਾਂ ਲਈ ਲਿਖਿਆ ਗਿਆ ਹੈ।
Image Source: Instagram
ਆਪਣੀ ਇੰਸਟਾਗ੍ਰਾਮ ਅਕਾਊਂਟ ਉੱਤੇ ਸਾਂਝੀ ਕੀਤੀ ਇਸ ਵੀਡੀਓ ਦੇ ਕੈਪਸ਼ਨ ਵਿੱਚ ਕੁਲਵਿੰਦਰ ਬਿੱਲਾ ਨੇ ਲਿਖਿਆ, " ਤੈਨੂੰ ਜਿੱਤ ਕੇ ਦਿੱਲੀਏ ਪੰਜਾਬ ਚੱਲਿਆ, ਮੁਬਾਰਕਾਂ! ਕਿਸਾਨ ਏਕਤਾ ਜ਼ਿੰਦਾਬਾਦ।"
View this post on Instagram
ਇਸ ਵੀਡੀਓ ਵਿੱਚ ਤੁਸੀਂ ਗਾਇਕ ਕੁਲਵਿੰਦਰ ਨੂੰ ਕਿਸਾਨਾਂ ਅਤੇ ਨੌਜਵਾਨਾਂ ਦੇ ਨਾਲ ਤੈਨੂੰ ਜਿੱਤ ਕੇ ਦਿੱਲੀਏ ਪੰਜਾਬ ਚੱਲਿਆ ਗੀਤ ਉੱਤੇ ਨੱਚਦੇ ਤੇ ਭੰਗੜਾ ਪਾਉਂਦੇ ਹੋਏ ਵੇਖ ਸਕਦੇ ਹੋ।
Image Source: google
ਦੱਸ ਦਈਏ ਕਿ ਕੁਲਵਿੰਦਰ ਬਿੱਲਾ ਸਣੇ ਕਈ ਪੰਜਾਬੀ ਗਾਇਕਾਂ ਨੇ ਕਿਸਾਨਾਂ ਦਾ ਸਮਰਥਨ ਕਰਦੇ ਰਹੇ। ਇਸ ਦੌਰਾਨ ਕੁਲਵਿੰਦਰ ਬਿੱਲਾ ਸਣੇ ਕਈ ਮਸ਼ਹੂਰ ਪੰਜਾਬੀ ਗਾਇਕਾਂ ਨੇ ਕਿਸਾਨ ਅੰਦੋਲਨ ਵਿੱਚ ਅਖਾੜੇ ਲਾਏ ਸਨ। ਕੁਲਵਿੰਦਰ ਬਿੱਲਾ ਲਗਾਤਾਰ ਕਿਸਾਨੀ ਸੰਘਰਸ਼ ਵਿੱਚ ਹਿੱਸਾ ਲੈਂਦੇ ਰਹੇ ਤੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦੇ ਰਹੇ। ਕੁਲਵਿੰਦਰ ਬਿੱਲਾ ਦੀ ਇਹ ਵੀਡੀਓ ਕਿਸਾਨਾਂ ਦੀ ਜਿੱਤ ਨੂੰ ਦਰਸਾਉਂਦੀ ਹੈ।
ਹੋਰ ਪੜ੍ਹੋ : ਕੈਟਰੀਨਾ ਕੈਫ ਨੇ ਆਪਣੀਆਂ ਭੈਣਾਂ ਦੇ ਨਾਂਅ ਲਿਖੀ ਖੁਬਸੁਰਤ ਪੋਸਟ ਫੈਨਜ਼ ਨੂੰ ਆ ਰਹੀ ਪਸੰਦ
Image Source: google
ਪੰਜਾਬ ਤੇ ਹਰਿਆਣਾ ਸਣੇ ਕਈ ਹੋਰਨਾਂ ਸੂਬਿਆਂ ਦੇ ਕਿਸਾਨਾਂ ਵੱਲੋਂ ਦਿੱਲੀ ਬਾਰਡਰਾਂ ਉੱਤੇ ਜਾਰੀ ਕਿਸਾਨ ਅੰਦੋਲਨ ਆਖਿਰਕਾਰ ਜਿੱਤ ਦੇ ਐਲਾਨ ਨਾਲ ਖ਼ਤਮ ਹੋ ਗਿਆ ਹੈ। ਆਪਣੇ ਹੱਕਾਂ ਸੰਘਰਸ਼ ਜਿੱਤ ਕੇ ਹੁਣ ਕਿਸਾਨ ਆਪੋ ਆਪਣੇ ਘਰਾਂ ਨੂੰ ਵਾਪਸ ਮੁੜ ਰਹੇ ਹਨ। ਇਸ ਦੌਰਾਨ ਉਹ ਨੱਚਦੇ ਟੱਪਦੇ ਤੇ ਖੁਸ਼ੀ ਮਨਾਉਂਦੇ ਨਜ਼ਰ ਆਏ। ਦੱਸ ਦਈਏ ਕਿ ਇਹ ਅੰਦੋਲਨ ਲਗਭਗ 378 ਦਿਨਾਂ ਤੱਕ ਜਾਰੀ ਰਿਹਾ।