ਕੁਲਵਿੰਦਰ ਬਿੱਲਾ ਨੇ ਆਪਣੀ ਧੀ 'ਸਾਂਝ' ਦੇ ਜਨਮ ਦਿਨ 'ਤੇ ਤਸਵੀਰ ਸਾਂਝੀ ਕਰਕੇ ਕੁਝ ਇਸ ਤਰ੍ਹਾਂ ਜਤਾਈ ਖ਼ੁਸ਼ੀ 

Written by  Shaminder   |  June 27th 2019 11:52 AM  |  Updated: June 27th 2019 11:52 AM

ਕੁਲਵਿੰਦਰ ਬਿੱਲਾ ਨੇ ਆਪਣੀ ਧੀ 'ਸਾਂਝ' ਦੇ ਜਨਮ ਦਿਨ 'ਤੇ ਤਸਵੀਰ ਸਾਂਝੀ ਕਰਕੇ ਕੁਝ ਇਸ ਤਰ੍ਹਾਂ ਜਤਾਈ ਖ਼ੁਸ਼ੀ 

ਕੁਲਵਿੰਦਰ ਬਿੱਲਾ ਨੇ ਆਪਣੀ ਧੀ ਦੇ ਜਨਮ ਦਿਨ 'ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ "ਸਾਡੀ ਚਿੜੀ ਸਾਂਝ ਨੂੰ ਜਨਮ ਦਿਨ ਦੀਆਂ ਬਹੁਤ –ਬਹੁਤ ਮੁਬਾਰਕਾਂ ਇੱਕ ਸਾਲ ਦੀ ਹੋ ਗਈ ਹੈਪੀ ਬਰਥਡੇ ਟੂ ਆਵਰ ਸਾਂਝ"।ਸਾਂਝ ਦੇ ਪਹਿਲੇ ਜਨਮ ਦਿਨ 'ਤੇ ਕੁਲਵਿੰਦਰ ਬਿੱਲਾ ਕਾਫੀ ਖੁਸ਼ ਹਨ ।

ਹੋਰ ਵੇਖੋ :ਕੁਲਵਿੰਦਰ ਬਿੱਲਾ ਦੇ ਇਸ ਜਪਾਨੀ ਪ੍ਰਸ਼ੰਸਕ ਨੇ ਪੰਜਾਬੀ ‘ਚ ਗਾ ਕੇ ਸੁਣਾਇਆ ਗਾਣਾ,ਤੁਸੀਂ ਵੀ ਸੁਣ ਕੇ ਰਹਿ ਜਾਓਗੇ ਦੰਗ

https://www.instagram.com/p/BzMt7Yklt60/

ਦੱਸ ਦਈਏ ਕਿ ਕੁਲਵਿੰਦਰ ਬਿੱਲਾ ਇੱਕ ਅਜਿਹੇ ਗਾਇਕ ਅਤੇ ਅਦਾਕਾਰ ਹਨ ਜੋ ਗੀਤਾਂ ਦੇ ਨਾਲ-ਨਾਲ ਅਦਾਕਾਰੀ ਦੇ ਦੌਰ ਵਿੱਚ ਵੀ ਲਗਾਤਾਰ ਸਰਗਰਮ ਹਨ । ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਅਤੇ ਕਈ ਫ਼ਿਲਮਾਂ ਵੀ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਦਿੱਤੀਆਂ ਹਨ ।ਜਿਨ੍ਹਾਂ 'ਚ ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਸਰਾਹਿਆ ਜਾਂਦਾ ਹੈ ।

https://www.instagram.com/p/ByxkFDkFtfs/

ਕੁਲਵਿੰਦਰ ਬਿੱਲਾ ਨੇ ਮਿਊਜ਼ਿਕ ਵਿੱਚ ਗ੍ਰੇਜੂਏਸ਼ਨ ਅਤੇ ਐਮ.ਏ. ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ ਹੈ । ਇਸ ਤੋਂ ਇਲਾਵਾ ਉਹਨਾਂ ਨੇ ਐਮ ਫਿਲ ਕੀਤੀ ਹੈ । ਇੱਥੇ ਹੀ ਬਸ ਨਹੀਂ ਕੁਲਵਿੰਦਰ ਬਿੱਲਾ ਮਿਊਜ਼ਿਕ ਵਿੱਚ ਹੀ ਪੀਐਚਡੀ ਵੀ ਹੈ । ਕੁਲਵਿੰਦਰ ਬਿੱਲਾ ਦੇ ਮਿਊਜ਼ਿਕ ਇੰਡਸਟਰੀ ਵਿੱਚ ਆਉਣ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਗਾਉਣ ਦਾ ਬਹੁਤ ਸ਼ੌਂਕ ਸੀ ਤੇ ਉਹ ਕਾਲਜ਼ ਅਤੇ ਯੂਨੀਵਰਸਿਟੀ ਦੇ ਪ੍ਰੋਗਰਾਮਾਂ ਵਿੱਚ ਗਾਉਂਦੇ ਸਨ । ਇਸ ਸਭ ਨੂੰ ਦੇਖ ਕੇ ਉਹਨਾਂ ਦੇ ਪ੍ਰੋਫੈਸਰ ਬਿੱਲਾ ਨੂੰ ਕਹਿੰਦੇ ਸਨ ਕਿ ਉਹਨਾਂ ਨੂੰ ਕੋਈ ਗਾਣਾ ਕਰਨਾ ਚਾਹੀਦਾ ਹੈ ।ਇਸ ਤੋਂ ਬਾਅਦ 2007  ਵਿੱਚ ਕੁਲਵਿੰਦਰ ਬਿੱਲਾ ਨੇ ਇੱਕ ਡੱਮੀ ਗਾਣਾ ਰਿਕਾਰਡ ਕਰਵਾਇਆ ਸੀ । ਇਸ ਤੋਂ ਬਾਅਦ ਉਹਨਾਂ ਦੇ ਇੱਕ ਦੋਸਤ ਨੇ ਉਹਨਾਂ ਦੇ ਇਸ ਗਾਣੇ ਦੀ ਵੀਡਿਓ ਬਣਾਕੇ ਔਰਕੁੱਟ ‘ਤੇ ਪਾ ਦਿੱਤੀ ਸੀ । ਔਰਕੁੱਟ ਤੇ ਇਸ ਗਾਣੇ ਨੂੰ ਬਹੁਤ ਪਸੰਦ ਕੀਤਾ ਗਿਆ ਸੀ । ਜਿਸ ਤੋਂ ਬਾਅਦ ਬਿੱਲਾ ਨੇ ਮਿਊਜ਼ਿਕ ਇੰਡਸਟਰੀ ਵਿੱਚ ਜਾਣ ਦਾ ਮਨ ਬਣਾਇਆ ਸੀ । ਉਹਨਾਂ ਨੇ ਗਾਉਣ ਦੀ ਮੁੱਢਲੀ ਸਿੱਖਿਆ ਰਵੀ ਨੰਦਨ ਤੋਂ ਲਈ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network