ਗਾਇਕ ਕੁਲਵਿੰਦਰ ਬਿੱਲਾ ਨੂੰ ਡੂੰਘਾ ਸਦਮਾ, ਦੋਸਤ ਦੀ ਹੋਈ ਮੌਤ

Written by  Rupinder Kaler   |  January 28th 2020 12:03 PM  |  Updated: January 28th 2020 12:11 PM

ਗਾਇਕ ਕੁਲਵਿੰਦਰ ਬਿੱਲਾ ਨੂੰ ਡੂੰਘਾ ਸਦਮਾ, ਦੋਸਤ ਦੀ ਹੋਈ ਮੌਤ

ਗਾਇਕ ਕੁਲਵਿੰਦਰ ਬਿੱਲਾ ਨੇ ਆਪਣੇ ਦੋਸਤ ਸੋਨੀ ਮਾਨਸ਼ਾਹੀਆਂ ਦੇ ਦਿਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਕੁਲਵਿੰਦਰ ਬਿੱਲਾ ਨੇ ਆਪਣੇ ਇੰਸਟਾਗ੍ਰਾਮ ਤੇ ਸੋਨੀ ਦੀ ਤਸਵੀਰ ਸਾਂਝੀ ਕਰਦੇ ਹੋਏ, ਉਸ ਨਾਲ ਜੁੜੀਆਂ ਕੁਝ ਯਾਦਾਂ ਸਾਂਝੀਆਂ ਕੀਤੀਆਂ ਹਨ । ਕੁਲਵਿੰਦਰ ਬਿੱਲਾਂ ਨੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ ਕਿ, ‘ਬਹੁਤ ਦੁੱਖ ਲੱਗਿਆ ਇਹ ਸੁਣਕੇ ਕਿ ਸਾਡਾ ਵੀਰ ਸੋਨੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਹੈ, ਅਸੀਂ ਸਕੂਲ ਮੇਟ ਸੀ, ਛੋਟੇ ਹੁੰਦੇ ਇੱਕਠੇ ਕ੍ਰਿਕੇਟ ਕਬੱਡੀ ਬਹੁਤ ਖੇਡਦੇ ਹੁੰਦੇ ਸੀ ।

https://www.instagram.com/p/B6QaEmQlePU/

ਕੁਝ ਦਿਨ ਪਹਿਲਾਂ ਹੀ ਅਸੀਂ ਕਿਸੇ ਵਿਆਹ ਤੇ ਮਿਲੇ ਸੀ, ਇਹ ਮੁਲਾਕਾਤ ਕਾਫੀ ਟਾਈਮ ਬਾਅਦ ਹੋਈ ਸੀ । ਅਸੀਂ ਤਾਂ ਖੁੱਲ੍ਹ ਕੇ ਗੱਲਾਂ ਵੀ ਨਹੀਂ ਕਰ ਸਕੇ ਕਿਉਂਕਿ ਵਿਆਹ ਵਿੱਚ ਭੀੜ ਬਹੁਤ ਸੀ । 4-5 ਤਸਵੀਰਾਂ ਖਿਚਵਾਈਆਂ ਸੋਹਣੇ ਵੀਰ ਨੇ ਮੇਰੇ ਨਾਲ, ਨਾਲੇ ਆਪਣੇ ਦੋਸਤਾਂ ਦੀਆਂ ਵੀ, ਯਾਰ ਮਿਸ ਯੂ ਤੇਰੀ ਘਾਟ ਤੇਰੇ ਜਾਣ ’ਤੇ ਪਤਾ ਲੱਗੀ’ ।

https://www.instagram.com/p/B72hwX5lxXv/?utm_source=ig_web_copy_link

ਕੁਲਵਿੰਦਰ ਬਿੱਲਾ ਵੱਲੋਂ ਸ਼ੇਅਰ ਕੀਤੀ ਇਸ ਪੋਸਟ ਤੇ ਉਹਨਾਂ ਦੇ ਪ੍ਰਸ਼ੰਸਕਾਂ ਨੇ ਵੀ ਕਮੈਂਟ ਕਰਕੇ ਅਫਸੋਸ ਜਤਾਇਆ ਹੈ । ਇੱਕ ਦੋਸਤ ਦੇ ਇਸ ਦੁਨੀਆ ਤੋਂ ਚਲੇ ਜਾਣ ਨਾਲ ਕੀ ਘਾਟਾ ਪੈਂਦਾ ਹੈ, ਇਹ ਤਾਂ ਕੁਲਵਿੰਦਰ ਬਿੱਲਾ ਦਾ ਮਨ ਹੀ ਜਾਣਦਾ ਹੈ ।

https://www.instagram.com/p/B6F2F1AlMCY/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network