
ਗਾਇਕ ਮਹਿਸੋਪੁਰੀਆ ( Mehsopuria) ਦਾ ਪੂਰਾ ਲੁੱਕ ਬਦਲ ਚੁੱਕਿਆ ਹੈ । ਹੁਣ ਉਹ ਪੂਰੀ ਤਰ੍ਹਾਂ ਸਿੱਖੀ ਸਰੂਪ ‘ਚ ਨਜ਼ਰ ਆਉਣ ਲੱਗ ਪਏ ਹਨ । ਉਨ੍ਹਾਂ ਨੇ ਲੰਮੀ ਦਾੜ੍ਹੀ ਅਤੇ ਸਿਰ ‘ਤੇ ਦਸਤਾਰ(Turban) ਸਜਾਉਣੀ ਸ਼ੁਰੂ ਕਰ ਦਿੱਤੀ ਹੈ । ਅਮਰੀਕਾ ‘ਚ ਭੰਗੜੇ ਅਤੇ ਗੀਤਾਂ ਦੇ ਨਾਲ ਸਭ ਨੂੰ ਨਚਾਉਣ ਵਾਲੇ ਮਹਿਸੋਪੁਰੀਆ ਨੇ 2004 ‘ਚ ਆਪਣੀ ਪਹਿਲੀ ਭੰਗੜਾ ਐਲਬਮ ਕੱਢੀ ਸੀ । ਇਸ ਐਲਬਮ ਨੇ ਕਾਮਯਾਬੀ ਦੇ ਸਾਰੇ ਰਿਕਾਰਡ ਤੋੜ ਦਿੱਤੇ ਸਨ ।

ਹੋਰ ਪੜ੍ਹੋ : ਨੀਰੂ ਬਾਜਵਾ ਦੀ ਮਾਂ ਦਾ ਅੱਜ ਹੈ ਜਨਮ ਦਿਨ, ਅਦਾਕਾਰਾ ਨੇ ਤਸਵੀਰ ਸਾਂਝੀ ਕਰ ਮਾਂ ਨੂੰ ਦਿੱਤੀ ਵਧਾਈ
ਉਸ ਨੇ ਮਹਿਜ਼ ਪੰਜ ਸਾਲ ਦੀ ਉਮਰ ‘ਚ ਪੰਜਾਬੀ ਪੜ੍ਹਨਾ, ਲਿਖਣਾ ਸਿੱਖ ਲਿਆ ਸੀ ਅਤੇ ਆਪਣੇ ਉਸਤਾਦ ਅਜੀਤ ਸਿੰਘ ਜੀ ਰਾਗਾਂ ‘ਚ ਕੀਰਤਨ ਕਰਨਾ ਵੀ ਸਿੱਖਿਆ । ਜਿਸ ਤੋਂ ਬਾਅਦ ਉਸ ਨੇ ਪੰਜਾਬੀ ਗਾਇਕੀ ਦੇ ਖੇਤਰ ‘ਚ ਕਦਮ ਰੱਖਿਆ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ।

ਹੋਰ ਪੜ੍ਹੋ : ਅਦਾਕਾਰਾ ਨਿਸ਼ਾ ਬਾਨੋ ਨੇ ਪਤੀ ਸਮੀਰ ਮਾਹੀ ਦੇ ਨਾਲ ਸਾਂਝਾ ਕੀਤਾ ਮਜ਼ੇਦਾਰ ਵੀਡੀਓ, ਪ੍ਰਸ਼ੰਸਕ ਵੀ ਦੇ ਰਹੇ ਪ੍ਰਤੀਕਿਰਿਆ
ਉਨ੍ਹਾਂ ਨੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੱਤੇ ।ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਠੁਮਕਾ, ਰਾਂਝਾ ਜੋਗੀ, ਰੰਗਲੇ ਪੰਜਾਬ ਦੀਆਂ ਅਜਿਹੇ ਕੁਝ ਕੁ ਗੀਤ ਹਨ ਜਿਨ੍ਹਾਂ ਨੇ ਲੋਕਾਂ ਨੂੰ ਥਿਰਕਣ ਦੇ ਲਈ ਮਜ਼ਬੂਰ ਕਰ ਦਿੱਤਾ ਸੀ ।ਕੁਝ ਸਾਲ ਪਹਿਲਾਂ ਉਹ ਹਿੱਪ ਹੌਪ ਸਟਾਈਲ ‘ਚ ਕੰਨਾਂ ‘ਚ ਵੱਡੀਆਂ ਵੱਡੀਆਂ ਮੁੰਦਰਾਂ ਅਤੇ ਸਿਰ ‘ਤੇ ਰੁਮਾਲ ਸਜਾਈ ਬਹੁਤ ਹੀ ਕੂਲ ਅੰਦਾਜ਼ ‘ਚ ਦਿਖਾਈ ਦਿੰਦੇ ਸਨ ।

ਪਰ ਅੱਜ ਉਨ੍ਹਾਂ ਦਾ ਪੂਰਾ ਲੁੱਕ ਬਦਲ ਚੁੱਕਿਆ ਹੈ । ਅੱਜ ਕੱਲ੍ਹ ਉਹ ਲੰਮੀ ਦਾੜ੍ਹੀ ਅਤੇ ਸਿਰ ‘ਤੇ ਸਜਾਉਂਦੇ ਨਜ਼ਰ ਆਉਂਦੇ ਹਨ । ਲੋਕ ਵੇਖ ਕੇ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਕਿ ਇਹ ਉਹੀ ਮਹਿਸੋਪੁਰੀਆ ਹੈ ।
View this post on Instagram