ਆਪਣੇ ਮਰਹੂਮ ਪਿਤਾ ਦੀ ਯਾਦ ਨੂੰ ਗਾਇਕਾ ਮਿਸ ਪੂਜਾ ਨੇ ‘Papa’ ਗੀਤ ਦੇ ਰਾਹੀਂ ਕੀਤਾ ਬਿਆਨ, ਦਰਸ਼ਕ ਹੋਏ ਭਾਵੁਕ, ਦੇਖੋ ਵੀਡੀਓ

written by Lajwinder kaur | October 01, 2021

ਹਰ ਇੱਕ ਨੂੰ ਆਪਣੀ ਆਵਾਜ਼ ਦੇ ਨਾਲ ਕੀਲ ਲੈਣ ਵਾਲੀ ਪੰਜਾਬੀ ਮਿਊਜ਼ਿਕ ਜਗਤ ਦੀ ਨਾਮੀ ਗਾਇਕਾ ਮਿਸ ਪੂਜਾ Miss Pooja  ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਪਰ ਹਰ ਇਨਸਾਨ ਦੀ ਜ਼ਿੰਦਗੀ 'ਚ ਇਮੋਸ਼ਨਲ ਬ੍ਰੇਕ ਡਾਉਨ ਜ਼ਰੂਰ ਆਉਂਦਾ ਹੈ। ਜੀ ਹਾਂ ਅਜਿਹੇ ਹੀ ਦੁੱਖਦਾਇਕ ਪਲ 'ਚ ਲੰਘੀ ਸੀ ਪੰਜਾਬੀ ਗਾਇਕਾ ਮਿਸ ਪੂਜਾ, ਜਦੋਂ ਉਨ੍ਹਾਂ ਦੇ ਪਿਤਾ ਅਚਾਨਕ ਇਸ ਦੁਨੀਆ ਤੋਂ ਰੁਖਸਤ ਹੋ ਗਏ ਸੀ।

ਹੋਰ ਪੜ੍ਹੋ :ਐਮੀ ਵਿਰਕ ਨੇ ਆਪਣੀ ਆਉਣ ਵਾਲੀ ਫ਼ਿਲਮ ਦਾ ਨਾਂਅ ਬਦਲ ਕੇ ਰੱਖਿਆ ‘AAJA MEXICO CHALLIYE’, ਪੋਸਟਰ ਸ਼ੇਅਰ ਕਰਕੇ ਦੱਸੀ ਨਵੀਂ ਰਿਲੀਜ਼ ਡੇਟ

inside image of miss pooja new song papa released

ਦੱਸ ਦਈਏ ਪਿਛਲੇ ਸਾਲ ਮਿਸ ਪੂਜਾ ਦੇ ਪਿਤਾ ਇੰਦਰਪਾਲ ਸਿੰਘ ਇਸ ਸੰਸਾਰ ਤੋਂ ਰੁਖਸਤ ਹੋ ਗਏ ਸੀ। ਜਿਸ ਤੋਂ ਬਾਅਦ ਮਿਸ ਪੂਜਾ ਕਾਫੀ ਟੁੱਟ ਗਈ ਸੀ। ਪਰ ਆਪਣੇ ਪਿਤਾ ਦੀਆਂ ਦੱਸੀਆਂ ਹੋਈਆਂ ਗੱਲਾਂ ਤੇ ਚੱਲਦੇ ਹੋਏ ਉਹ ਇਸ ਦੁੱਖ ਤੋਂ ਉੱਭਰੀ ਤੇ ਮੁੜ ਤੋਂ ਗਾਇਕੀ ਵਾਲ ਰੁਖ ਕੀਤਾ। ਜਿਸ ਕਰਕੇ ਉਹ ਆਪਣੇ ਪਿਤਾ ਦੀ ਯਾਦ ਚ ਇੱਕ ਗੀਤ ਲੈ ਕੇ ਦਰਸ਼ਕਾਂ ਦੀ ਨਜ਼ਰ ਹੋਈ ਹੈ। ਉਹ ਪਾਪਾ ਟਾਈਟਲ ਹੇਠ ਭਾਵੁਕ ਗੀਤ ਲੈ ਕੇ ਆਈ ਹੈ। ਜਿਸ ਨੂੰ ਆਪਣੇ ਪਿਤਾ ਦੇ ਲਈ ਪਿਆਰ ਤੇ ਉਨ੍ਹਾਂ ਦੇ ਜਾਣ ਦੇ ਦੁੱਖ ਨੂੰ ਬਿਆਨ ਕੀਤਾ ਹੈ।

ਹੋਰ ਪੜ੍ਹੋ : ਬਾਲੀਵੁੱਡ ਐਕਟਰ ਅਨੁਪਮ ਖੇਰ US ਤੋਂ ਮਾਂ ਲਈ ਲੈ ਕੇ ਆਏ ਪਰਸ, ਮਾਂ ਦੁਲਾਰੀ ਨੇ ਪਰਸ ਪਾ ਕੇ ਕੀਤੀ ਕੈਟ ਵਾਕ, ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

miss pooja new song papa released

ਇਸ ਗੀਤ ਦੇ ਬੋਲ SJ and Monewala ਨੇ ਲਿਖੇ ਨੇ ਤੇ ਮਿਊਜ਼ਿਕ Azad ਨੇ ਦਿੱਤਾ ਹੈ। Kuku Diwan ਅਤੇ Baby Alia  ਗਾਣੇ ਦੇ ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ । ਵੀਡੀਓ ‘ਚ ਮਿਸ ਪੂਜਾ ਦੇ ਆਪਣੇ ਪਿਤਾ ਦੇ ਨਾਲ ਬਿਤਾਏ ਸਮੇਂ ਨੂੰ ਦਿਖਾਉਣ ਦੀ ਕੋਸ਼ਿਸ ਕੀਤੀ ਗਈ ਹੈ। ਇਹ ਗੀਤ ਉਨ੍ਹਾਂ ਦੇ ਦਿਲਾਂ ਨੂੰ ਛੂਹ ਰਿਹਾ ਹੈ ਜਿਨ੍ਹਾਂ ਨੇ ਆਪਣੀ ਜ਼ਿੰਦਗੀ ‘ਚ ਕਿਸੇ ਨੂੰ ਗੁਆਇਆ ਹੈ।

0 Comments
0

You may also like