ਗਾਇਕ ਮਨੀ ਔਜਲਾ ਨੇ ਆਪਣੀ ਪਤਨੀ ਦੇ ਨਾਲ ਸਾਂਝੀ ਕੀਤੀ ਖ਼ੂਬਸੂਰਤ ਤਸਵੀਰ, ਪਾਣੀ ‘ਚ ਮਸਤੀ ਕਰਦੇ ਹੋਏ ਦਿੱਤੇ ਦਿਖਾਈ

Written by  Shaminder   |  July 12th 2022 10:27 AM  |  Updated: July 12th 2022 10:28 AM

ਗਾਇਕ ਮਨੀ ਔਜਲਾ ਨੇ ਆਪਣੀ ਪਤਨੀ ਦੇ ਨਾਲ ਸਾਂਝੀ ਕੀਤੀ ਖ਼ੂਬਸੂਰਤ ਤਸਵੀਰ, ਪਾਣੀ ‘ਚ ਮਸਤੀ ਕਰਦੇ ਹੋਏ ਦਿੱਤੇ ਦਿਖਾਈ

ਮਨੀ ਔਜਲਾ (Money Aujla ) ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਰਹਿੰਦੇ ਹਨ । ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੀ ਲਾਈਫ ਲਾਈਨ ਯਾਨੀ ਕਿ ਆਪਣੀ ਪਤਨੀ (Wife) ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਉਹ ਬੀਚ ‘ਤੇ ਆਪਣੀ ਪਤਨੀ ਦੇ ਨਾਲ ਨਜ਼ਰ ਆ ਰਹੇ ਹਨ । ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ।

money aujla wedding pic

ਹੋਰ ਪੜ੍ਹੋ : ਮਨੀ ਔਜਲਾ ਨੇ ਸਾਂਝਾ ਕੀਤਾ ਆਪਣੇ ਨਵੇਂ ਧਾਰਮਿਕ ਗੀਤ ‘ਬਾਬਾ ਨਾਨਕਾ’ ਦਾ ਪੋਸਟਰ

ਮਨੀ ਔਜਲਾ ਨੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ‘ਪਾਣੀ ਦੀਆਂ ਛੱਲਾਂ ਹੋਵਣ ਤੂੰ ਹੋਵੇ ਮੈਂ ਹੋਵਾਂ’। ਮਨੀ ਔਜਲਾ ਅਕਸਰ ਆਪਣੀ ਪਤਨੀ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ । ਉਨ੍ਹਾਂ ਦੇ ਕਰੀਅਰ ਦੀ ਗੱਲ ਕਰੀਏ ਤਾਂ ਗਾਇਕੀ ਦੇ ਖੇਤਰ ‘ਚ ਨਾਂਅ ਬਨਾਉਣ ਲਈ ਸਖ਼ਤ ਮਿਹਨਤ ਕੀਤੀ ਹੈ । ਚੰਡੀਗੜ੍ਹ ਦੇ ਰਹਿਣ ਵਾਲੇ ਅਜਾਇਬ ਸਿੰਘ ਔਜਲਾ ਅਤੇ ਮਾਤਾ ਸੁਰਿੰਦਰ ਕੌਰ ਔਜਲਾ ਦੇ ਘਰ ਜਨਮੇ ਮਨੀ ਔਜਲਾ ਨੇ ਗਾਇਕੀ ਦੇ ਖੇਤਰ ਵਿੱਚ ਕਿਸਮਤ ਅਜਮਾਉਣ ਤੋਂ ਪਹਿਲਾਂ ਵੱਖ ਵੱਖ ਗਾਇਕਾਂ ਨਾਲ ਸਟੇਜਾਂ ਸਾਂਝੀਆਂ ਕੀਤੀਆਂ ਹਨ ।

Money Aujla , image From instagram

ਹੋਰ ਪੜ੍ਹੋ : ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ‘ਤੇ ਮਨੀ ਔਜਲਾ ਲੈ ਕੇ ਆ ਰਹੇ ਨੇ ਧਾਰਮਿਕ ਗੀਤ ‘ਬਾਬਾ ਨਾਨਕ’

ਗਾਇਕੀ ਦੇ ਖੇਤਰ ਵਿੱਚ ਆਉਣ ਤੋਂ ਪਹਿਲਾ ਮਨੀ ਨੇ ਨਾਮਵਰ ਸੰਗੀਤਕਾਰ ਰਾਜਿੰਦਰ ਮੋਹਣੀ ਤੋਂ ਸੰਗੀਤ ਦੇ ਗੁਰ ਸਿੱਖੇ ਸਨ ।ਇੱਥੇ ਰਹਿੰਦੇ ਹੀ ਉਸ ਦੀ ਮੁਲਾਕਾਤ ਗਾਇਕ ਬਾਈ ਅਮਰਜੀਤ ਨਾਲ ਹੋ ਗਈ ਤੇ ਬਾਈ ਅਮਰਜੀਤ ਨਾਲ ਹੀ ਮਨੀ ਔਜਲਾ ਨੇ ਪਹਿਲੀ ਵਾਰ ਸਟੇਜ ਸਾਂਝੀ ਕੀਤੀ ।

Money Aujla- image From instagram

ਇਸ ਤੋਂ ਬਾਅਦ ਮਨੀ ਔਜਲਾ ਨੇ ਸਰਬਜੀਤ ਚੀਮਾ, ਗੁਰਕਿਰਪਾਲ ਸੂਰਾਪੁਰੀ, ਅਮਰਿੰਦਰ ਗਿੱਲ, ਮਲਕੀਤ ਸਿੰਘ ਸਮੇਤ ਹੋਰ ਕਈ ਗਾਇਕਾਂ ਨਾਲ ਕੋ-ਸਿੰਗਰ ਵਜੋਂ ਪਰਫਾਰਮੈਂਸ ਦਿੱਤੀ । ਪਰ ਇਸ ਸਭ ਦੇ ਬਾਵਜੂਦ ਮਨੀ ਔਜਲਾ ਨੇ ਸੰਗੀਤ ਵਿੱਚ ਪਰਪੱਕ ਹੋਣ ਲਈ ਸਰਕਾਰੀ ਕਾਲਜ ਮੁਹਾਲੀ ਵਿੱਚ ਉਸਤਾਦ ਸੁਨੀਲ ਸ਼ਰਮਾ ਨੂੰ ਗੁਰੂ ਧਾਰਿਆ । ਇੱਥੇ ਹੀ ਬੱਸ ਨਹੀਂ ਮਨੀ ਔਜਲਾ ਨੇ ਗਾਇਕ ਸਰਦੂਲ ਸਿਕੰਦਰ ਤੋਂ ਵੀ ਸੰਗੀਤ ਦੀਆਂ ਬਰੀਕੀਆਂ ਸਿੱਖੀਆਂ ।

 

View this post on Instagram

 

A post shared by MONEY AUJLA (@moneyaujla)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network