ਵਿਆਹ ਦੇ ਬੰਧਨ ‘ਚ ਬੱਝੀ ਗਾਇਕਾ ਪਲਕ ਮੁਛਾਲ ਅਤੇ ਮਿਥੁਨ, ਵੇਖੋ ਵਿਆਹ ਦੀਆਂ ਖ਼ੂਬਸੂਰਤ ਤਸਵੀਰਾਂ

written by Shaminder | November 07, 2022 01:26pm

ਮਸ਼ਹੂਰ ਗਾਇਕਾ ਪਲਕ ਮੁਛਾਲ (Palak Muchhal)ਅਤੇ ਸੰਗੀਤਕਾਰ ਮਿਥੁਨ (Mithoon) ਵਿਆਹ (Wedding) ਦੇ ਬੰਧਨ ‘ਚ ਬੱਝ ਗਏ ਹਨ । ਦੋਨਾਂ ਨੇ ਪਰਿਵਾਰਕ ਮੈਂਬਰਾਂ ਅਤੇ ਕਰੀਬੀ ਦੋਸਤਾਂ ਦੀ ਮੌਜੂਦਗੀ ‘ਚ ਸੱਤ ਫੇਰੇ ਲਏ । ਵਿਆਹ ਤੋਂ ਬਾਅਦ ਇਸ ਜੋੜੀ ਨੇ ਫ਼ਿਲਮ ਅਤੇ ਮਿਊਜ਼ਿਕ ਇੰਡਸਟਰੀ ਦੇ ਨਾਲ ਜੁੜੀਆਂ ਹਸਤੀਆਂ ਦੇ ਲਈ ਗ੍ਰੈਂਡ ਵੈਡਿੰਗ ਰਿਸੈਪਸ਼ਨ ਪਾਰਟੀ ਦਿੱਤੀ ਹੈ । ਵਿਆਹ ਤੋਂ ਪਹਿਲਾਂ ਇਹ ਜੋੜੀ ਇੱਕ ਦੂਜੇ ਨੂੰ ਡੇਟ ਕਰ ਚੁੱਕੀ ਹੈ।

Palak Muchaal image Source : Instagram

ਹੋਰ ਪੜ੍ਹੋ : ਅਮਰ ਨੂਰੀ ਨੇ ਸਰਦੂਲ ਸਿਕੰਦਰ ਦੇ ਨਾਲ ਸਾਂਝੀਆਂ ਕੀਤੀਆਂ ਖ਼ੂਬਸੂਰਤ ਤਸਵੀਰਾਂ, ਵੇਖੋ ਤਸਵੀਰਾਂ

ਦੋਨਾਂ ਦੀ ਰਿਸੈਪਸ਼ਨ ਪਾਰਟੀ ‘ਚ ਕਈ ਵੱਡੀਆਂ ਹਸਤੀਆਂ ਨੇ ਸ਼ਿਰਕਤ ਕੀਤੀ । ਰੁਬੀਨਾ ਦਿਲੈਕ, ਕੈਲਾਸ਼ ਖੇਰ, ਰਸ਼ਮੀ ਦੇਸਾਈ, ਅਰਮਾਨ ਮਲਿਕ ਸਣੇ ਕਈ ਹਸਤੀਆਂ ਨੇ ਨਵ-ਵਿਆਹੀ ਜੋੜੀ ਨੂੰ ਆਸ਼ੀਰਵਾਦ ਦਿੱਤਾ । ਮੀਡੀਆ ਰਿਪੋਟਸ ਮੁਤਾਬਕ ਸਲਮਾਨ ਖ਼ਾਨ, ਜੈਕੀ ਸ਼ਰਾਫ, ਹਿਮੇਸ਼ ਰੇਸ਼ਮੀਆ ਅਤੇ ਏ ਆਰ ਰਹਿਮਾਨ ਵਰਗੇ ਦਿੱਗਜ ਕਲਾਕਾਰਾਂ ਨੂੰ ਵੀ ਵੈਡਿੰਗ ਰਿਸੈਪਸ਼ਨ ‘ਤੇ ਸੱਦਾ ਦਿੱਤਾ ਗਿਆ ਸੀ ।

Palak Muchaal-, Image Source : Instagram

ਹੋਰ ਪੜ੍ਹੋ : ਗੁਰਿੰਦਰ ਡਿੰਪੀ ਨੇ ਲਿਖੀਆਂ ਸਨ ਕਈ ਫ਼ਿਲਮਾਂ, ਮਹਿਜ਼ 47 ਸਾਲ ਦੀ ਉਮਰ ‘ਚ ਹੋਇਆ ਦਿਹਾਂਤ

ਇਸ ਤੋਂ ਪਹਿਲਾਂ ਗਾਇਕਾ ਦੀ ਮਹਿੰਦੀ ਦੀਆਂ ਤਸਵੀਰਾਂ ਵੀ ਵਾਇਰਲ ਹੋਈਆਂ ਸਨ । ਵਿਆਹ ਤੋਂ ਬਾਅਦ ਗਾਇਕਾ ਨੇ ਆਪਣੀਆਂ ਅਤੇ ਪਤੀ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਰੋਮਾਂਟਿਕ ਕੈਪਸ਼ਨ ਦੀ ਚਿੱਤਾ ਹੈ ।

Palak Muchal ,

ਉਨ੍ਹਾਂ ਨੇ ਲਿਖਿਆ ‘ਅੱਜ ਅਸੀਂ ਦੋ ਜਣੇ ਹਮੇਸ਼ਾ ਲਈ ਇੱਕ ਹੋਏ’। ਗਾਇਕਾ ਦੇ ਪ੍ਰਸ਼ੰਸਕ ਵੀ ਜੋੜੀ ਨੂੰ ਵਿਆਹ ਦੀਆਂ ਵਧਾਈਆਂ ਦੇ ਰਹੇ ਹਨ ਅਤੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਲਈ ਵਧਾਈਆਂ ਦੇ ਰਹੇ ਹਨ ।

 

View this post on Instagram

 

A post shared by Viral Bhayani (@viralbhayani)

You may also like