
Pammi Bai news: ਗਾਇਕ ਪੰਮੀ ਬਾਈ ਜਿਨ੍ਹਾਂ ਨੇ ਆਪਣੀ ਗਾਇਕੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਹੈ । ਉਹ ਇਨ੍ਹੀਂ ਦਿਨੀਂ ਗਾਇਕੀ ‘ਚ ਘੱਟ ਹੀ ਸਰਗਰਮ ਹਨ । ਪਰ ਉਹ ਸੋਸ਼ਲ ਮੀਡੀਆ ‘ਤੇ ਆਪਣੇ ਫੈਨਜ਼ ਦੇ ਨਾਲ ਜੁੜੇ ਰਹਿੰਦੇ ਨੇ ਤੇ ਅਕਸਰ ਹੀ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ । ਇਸ ਵਾਰ ਉਨ੍ਹਾਂ ਨੇ ਆਪਣੇ ਘਰ ਵਿੱਚ ਲੱਗੇ ਫਲਦਾਰ ਰੁੱਖਾਂ ਦਾ ਇੱਕ ਵੀਡੀਓ ਸ਼ੇਅਰ ਕੀਤਾ ਹੈ।
ਹੋਰ ਪੜ੍ਹੋ : ਜਨਮਦਿਨ ‘ਤੇ ਧਰਮਿੰਦਰ ਨੂੰ ਫੈਨ ਵੱਲੋਂ ਮਿਲਿਆ ਇਹ ਖ਼ਾਸ ਤੋਹਫ਼ਾ, ਪੋਸਟ ਪਾ ਕੇ ਕੀਤਾ ਧੰਨਵਾਦ

ਗਾਇਕ ਪੰਮੀ ਬਾਈ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ਵਿੱਚ ਉਹ ਆਪਣੇ ਘਰ ਵਿੱਚ ਲੱਗੇ ਕਿਨੂੰਆਂ ਦੇ ਬੂਟੇ ਦਿਖਾ ਰਹੇ ਹਨ, ਜੋ ਕਿ ਫਲਾਂ ਨਾਲ ਭਰੇ ਪਏ ਹਨ। ਉਨ੍ਹਾਂ ਨੇ ਨਾਲ ਹੀ ਇਹ ਵੀ ਦੱਸਿਆ ਹੈ ਕਿ ਉਹ ਪੂਰੀ ਤਰ੍ਹਾਂ ਔਰਗੈਨਿਕ ਨੇ, ਇਨ੍ਹਾਂ ਉੱਤੇ ਕਿਸੇ ਵੀ ਤਰ੍ਹਾਂ ਦਾ ਕੋਈ ਸਪਰੇਅ ਨਹੀਂ ਕੀਤਾ ਗਿਆ ਹੈ। ਇਸ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ਦੱਸ ਦਈਏ ਪਿਛਲੇ ਮਹੀਨੇ ਵੀ ਹੀ ਪੰਮੀ ਬਾਈ ਨੇ ਬਹੁਤ ਹੀ ਵੱਖਰੇ ਅੰਦਾਜ਼ ਦੇ ਨਾਲ ਆਪਣਾ ਜਨਮਦਿਨ ਸੈਲੀਬ੍ਰੇਟ ਕੀਤਾ ਸੀ। ਉਹ ਇਸ ਖ਼ਾਸ ਮੌਕੇ ਉੱਤੇ ਬਿਰਧ ਆਸ਼ਰਮ ਪਹੁੰਚੇ ਸਨ, ਜਿਥੇ ਉਨ੍ਹਾਂ ਨੇ ਆਪਣੇ ਉੱਥੇ ਰਹਿੰਦੇ ਬਜ਼ੁਰਗਾਂ ਦਾ ਆਸ਼ੀਰਵਾਦ ਲਿਆ। ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦਿੱਤੇ ਹਨ।
ਗਾਇਕੀ ਤੋਂ ਇਲਾਵਾ ਉਹ ਅਦਾਕਾਰੀ ਦੇ ਖੇਤਰ ਵਿੱਚ ਵਾਹ ਵਾਹੀ ਖੱਟ ਚੁੱਕੇ ਹਨ। ਪੰਮੀ ਬਾਈ ਦੀ ਗਾਇਕੀ ਦੀ ਗੱਲ ਕੀਤੀ ਜਾਵੇ ਤਾਂ ਉਹ 200 ਤੋਂ ਵੱਧ ਗੀਤ ਲੋਕਾਂ ਦੇ ਨਾਂ ਕਰ ਚੁੱਕੇ ਹਨ । ਇਹ ਸਾਰੇ ਗੀਤ ਪੰਜਾਬੀ ਵਿਰਸੇ ਨੂੰ ਹੀ ਦਰਸਾਉਂਦੇ ਹਨ। ਪੰਮੀ ਬਾਈ ਨੇ ‘ਆਰੀ ਹਾਏ ਵੇ ਆਰੀ’, ‘ਜੀਅ ਨੀਂ ਜਾਣ ਨੂੰ ਕਰਦਾ ਰੰਗਲੀ ਦੁਨੀਆਂ ਤੋਂ’, ‘ਦੋ ਚੀਜ਼ਾਂ ਜੱਟ ਮੰਗਦਾ’, ‘ਮਿਰਜ਼ਾ’, ‘ਫੱਤੂ’, ‘ਪੱਗ’ ਤੇ ‘ਲੰਘ ਆ ਜਾ ਪੱਤਣ ਝਨਾ ਦਾ ਯਾਰ’, ਵਰਗੇ ਬਾਕਮਾਲ ਗੀਤ ਪੰਜਾਬੀਆਂ ਦੀ ਝੋਲੀ ਪਾਏ ਨੇ ।

View this post on Instagram