ਨਰਾਜ਼ ਹੋਏ ਸ਼ੈਰੀ ਮਾਨ ਤੋਂ ਗਾਇਕ ਪਰਮੀਸ਼ ਵਰਮਾ ਨੇ ਮੰਗੀ ਮਾਫ਼ੀ, ਇੰਸਟਾ ਸਟੋਰੀ ‘ਚ ਪਾਈ ਖ਼ਾਸ ਪੋਸਟ

written by Lajwinder kaur | October 20, 2021

ਗਾਇਕ ਪਰਮੀਸ਼ ਵਰਮਾ (parmish verma) ਜੋ ਕਿ ਵਿਆਹ ਦੇ ਬੰਧਨ ‘ਚ ਬੱਝ ਗਏ ਹਨ। ਪਰ ਵਿਆਹ ਦੇ ਦੌਰਾਨ ਪਰਮੀਸ਼ ਵਰਮਾ ਦੇ ਖ਼ਾਸ ਦੋਸਤ ਤੇ ਭਰਾ ਸ਼ੈਰੀ ਮਾਨ ਨਰਾਜ਼ ਹੋ ਗਏ ਨੇ। ਬੀਤੇ ਦਿਨੀਂ ਸ਼ੈਰੀ ਮਾਨ ਜਿਨ੍ਹਾਂ ਨੇ ਫੇਸਬੁੱਕ ਲਾਈਵ ਤੇ ਜਾ ਕੇ ਆਪਣੀ ਨਰਾਜ਼ਗੀ ਜਾਹਿਰ ਕੀਤੀ। ਜਿਸ ਤੋਂ ਬਾਅਦ ਇੱਹ ਮਸਲਾ ਸੋਸ਼ਲ ਮੀਡੀਆ ਉੱਤੇ ਚਰਚਾ ਦਾ ਵਿਸ਼ਾ ਬਣ ਗਿਆ ਹੈ।

feature image of parmish verma shared his haldi cermeony pic with fans

ਹੋਰ ਪੜ੍ਹੋ :  ਪੰਜਾਬੀ ਵਿਆਹਾਂ ‘ਚ ਗਾਹ ਪਾਉਣ ਵਾਲੇ ਜੀਜੇ ਤੇ ਫੁੱਫੜ ਦੇ ਰਿਸ਼ਤੇ ਨੂੰ ਬਿਆਨ ਕਰਦੇ ਐਕਟਰ ਬਿੰਨੂ ਢਿੱਲੋਂ ਨੇ ਗੁਰਨਾਮ ਭੁੱਲਰ ਦੇ ਨਾਲ ਸ਼ੇਅਰ ਕੀਤਾ ਮਜ਼ੇਦਾਰ ਪੋਸਟਰ

ਸ਼ੈਰੀ ਮਾਨ ਨੇ ਆਪਣੀ ਇੰਸਟਾ ਸਟੋਰੀਆਂ ‘ਚ ਪਾ ਕੇ ਆਪਣੀ ਦਿਲ ਦਾ ਦੁੱਖ ਜਾਹਿਰ ਕੀਤਾ । ਇਸ ਤੋਂ ਇਲਾਵਾ ਉਨ੍ਹਾਂ ਨੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਪਾ ਕੇ ਆਪਣੀ ਸ਼ੁਭਕਾਮਨਾਵਾਂ ਵੀ ਪਰਮੀਸ਼ ਵਰਮਾ ਨੂੰ ਦਿੱਤੀਆਂ। ਪਰ ਪਰਮੀਸ਼ ਵਰਮਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ਦੀ ਸਟੋਰੀ ਉੱਤੇ ਸ਼ੈਰੀ ਮਾਨ ਲਈ ਖ਼ਾਸ ਪੋਸਟ ਪਾ ਕੇ ਮਾਫੀ ਮੰਗੀ ਹੈ।

ਹੋਰ ਪੜ੍ਹੋ : ਹਾਏ ਰੱਬਾ ਕਾਗ ਨਾ ਬਨੇਰੇ ਉੱਤੇ ਬੋਲਦਾ’ ਗੀਤ ਲਾਈਵ ਗਾਉਂਦੇ ਨਜ਼ਰ ਆਏ ਗਾਇਕ ਹਰਭਜਨ ਮਾਨ, ਹਰ ਇੱਕ ਨੂੰ ਪਸੰਦ ਆ ਰਿਹਾ ਹੈ ਇਹ ਵੀਡੀਓ

feature image of parmish verma shared his haldi cermeony pic with fans

ਪਰਮੀਸ਼ ਵਰਮਾ ਨੇ ਲਿਖਿਆ ਹੈ- ‘ਸ਼ੈਰੀ ਵੀਰੇ ਮੇਰੇ ਵਿਆਹ ‘ਤੇ ਆਉਣ ਲਈ ਤੁਹਾਡਾ ਧੰਨਵਾਦ, ਵਿਆਹ ਦੀਆਂ ਰਸਮਾਂ ‘ਚ ਰੁੱਝੇ ਹੋਣ ਕਰਕੇ ਤੁਹਾਨੂੰ ਸਾਡੇ ਪਰਿਵਾਰ ਵਿੱਚ ਬੈਠ ਕੇ ਇੰਤਜ਼ਾਰ ਕਰਨਾ ਪਿਆ, ਉਸ ਲਈ ਮਾਫੀ...

ਮੇਰੇ ਅਨੰਦ ਕਾਰਜ ਵਾਲੇ ਦਿਨ, ਤੁਸੀਂ ਲਾਈਵ ਹੋਕੇ ਮੈਨੂੰ ਤੇ ਮੇਰੇ ਪਰਿਵਾਰ ਨੂੰ ਏਨਾਂ ਪਿਆਰ ਤੇ ਸਤਿਕਾਰ ਦਿੱਤਾ..ਉਸ ਦੇ ਲਈ ਧੰਨਵਾਦ...

ਪਰਮੀਸ਼ ਵਰਮਾ, ਕੋਈ ਵੱਡਾ ਇਨਸਾਨ ਨਹੀਂ, ਸੱਚੀ ਤੁਹਾਡੇ ਤੋਂ ਬਹੁਤ ਛੋਟਾ ਹਾਂ...

ਮੈਂ ਵਿਆਹ ‘ਤੇ ਵੀ ਤੁਹਾਡੇ ਗੋਡੇ ਹੱਥ ਲਾ ਕੇ ਮਿਲਿਆ ਸੀ, ਅੱਗੇ ਵੀ ਏਨੇ ਹੀ ਸਤਿਕਾਰ ਨਾਲ ਮਿਲਾਗਾ..Lots Of Respect’ । ਸੋਸ਼ਲ ਮੀਡੀਆ ਉੱਤੇ ਫੈਨਜ਼ ਇਹੀ ਦੁਆਵਾਂ ਕਰ ਰਹੇ ਨੇ ਸ਼ੈਰੀ ਮਾਨ ਦੀ ਨਰਾਜ਼ਗੀ ਦੂਰ ਹੋ ਜਾਵੇ।

inside imge of parmish verma

You may also like