ਵਿਦੇਸ਼ ‘ਚ ਪੰਜਾਬੀ ਪਰਿਵਾਰ ਦੀ ਮੌਤ ਦਾ ਮਾਮਲਾ, ਗਾਇਕ ਪ੍ਰੀਤ ਹਰਪਾਲ ਨੇ ਜਤਾਇਆ ਦੁੱਖ

written by Shaminder | October 07, 2022 12:57pm

ਬੀਤੇ ਦਿਨੀਂ ਵਿਦੇਸ਼ ‘ਚ ਇੱਕ ਪੰਜਾਬੀ ਪਰਿਵਾਰ (Punjabi Family) ਦੇ ਕਤਲ  ਦਾ ਮਾਮਲਾ ਸਾਹਮਣੇ ਆਇਆ ਸੀ । ਜਿਸ ‘ਤੇ ਪੰਜਾਬੀ ਸਿਤਾਰਿਆਂ ਨੇ ਵੀ ਦੁੱਖ ਜਤਾਇਆ ਹੈ । ਗਾਇਕ ਅਤੇ ਅਦਾਕਾਰ ਪ੍ਰੀਤ ਹਰਪਾਲ (Preet Harpal) ਨੇ ਵੀ ਵਿਦੇਸ਼ ‘ਚ ਰਹਿਣ ਵਾਲੇ ਇਸ ਪਰਿਵਾਰ ਦੇ ਦਿਹਾਂਤ ‘ਤੇ ਦੁੱਖ ਜਤਾਇਆ ਹੈ । ਪ੍ਰੀਤ ਹਰਪਾਲ ਨੇ ਇੱਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ ‘ਗੋਰਿਆਂ ਨੂੰ ਆਪਣੇ ਦੇਸ਼ ਚੋਂ ਕੱਢਿਆ ਸੀ।

preet harpal

ਹੋਰ ਪੜ੍ਹੋ : ਹਰਮਨ ਮਾਨ ਨੇ ਸਾਂਝੀਆਂ ਕੀਤੀਆਂ ਧੀ ਦੇ ਨਾਲ ਖ਼ੂਬਸੂਰਤ ਤਸਵੀਰਾਂ, ਮਾਂ-ਧੀ ਦੀ ਜੋੜੀ ਨੂੰ ਕੀਤਾ ਜਾ ਰਿਹਾ ਪਸੰਦ

ਮਜਬੂਰੀਆਂ ਫਿਰ ਏਨਾਂ ਦੇ ਦੇਸ਼ਾਂ ‘ਚ ਲੈ ਆਈਆਂ ਸਾਨੂੰ। ਸਰਕਾਰਾਂ ਨੇ ਰੁਜ਼ਗਾਰ ਦਿੱਤੇ ਹੁੰਦੇ ਤਾਂ ਸ਼ਾਇਦ ਇਹ ਪਰਿਵਾਰ ਆਪਣੇ ਦੇਸ਼ ‘ਚ ਚੰਗੀ ਜ਼ਿੰਦਗੀ ਜਿਉਂ ਰਹੇ ਹੁੰਦੇ । ਹਾਲਾਤ ਇਹ ਨੇ ਕਿ ਅਮੀਰ ਹੋਰ ਅਮੀਰ ਹੁੰਦਾ ਜਾ ਰਿਹਾ ਹੈ ਤੇ ਗਰੀਬ ਹੋਰ ਗਰੀਬ ਹੋ ਰਿਹਾ। ਇਹ ਸਵਾਲ ਆਪਾਂ ਖੁਦ ਨੂੰ ਵੀ ਕਰੀਏ ਕਿ ਕਿਹੋ ਜਿਹੇਲੋਕ ਹੋਣ ਸਾਡੇ ਨੇਤਾ।

preet harpal,- image From instagram

ਹੋਰ ਪੜ੍ਹੋ : ਗਾਇਕ ਅਲਫਾਜ਼ ਔਜਲਾ ਦੀ ਸਿਹਤ ‘ਚ ਹੋਇਆ ਸੁਧਾਰ, ਹਨੀ ਸਿੰਘ ਨੇ ਸਭ ਵੱਲੋਂ ਕੀਤੀਆਂ ਅਰਦਾਸਾਂ ਲਈ ਕੀਤਾ ਧੰਨਵਾਦ

ਪ੍ਰਮਾਤਮਾ ਇਸ ਪਰਿਵਾਰ ਨੂੰ ਆਪਣੇ ਚਰਨੀਂ ਨਿਵਾਸ ਦੇਵੇ, ਸਰਬੱਤ ਦਾ ਭਲਾ’।ਪ੍ਰੀਤ ਹਰਪਾਲ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਤੇ ਲੋਕਾਂ ਨੇ ਵੀ ਆਪੋ ਆਪਣਾ ਪ੍ਰਤੀਕਰਮ ਦਿੱਤਾ ਹੈ । ਹਰ ਕੋਈ ਇਸ ਘਟਨਾ ‘ਤੇ ਦੁੱਖ ਜਤਾ ਰਿਹਾ ਹੈ ਅਤੇ ਇਸ ਮਾਮਲੇ ‘ਚ ਮੁਲਜ਼ਮ ਲੋਕਾਂ ਦੇ ਖਿਲਾਫ ਕਾਰਵਾਈ ਦੀ ਮੰਗ ਕਰ ਰਿਹਾ ਹੈ ।

Punjabi Family Death Image Source : Instagram

ਪ੍ਰੀਤ ਹਰਪਾਲ ਪੰਜਾਬੀ ਇੰਡਸਟਰੀ ‘ਚ ਪਿਛਲੇ ਕਈ ਸਾਲਾਂ ਤੋਂ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਰਹੇ ਹਨ । ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਕੰਮ ਕਰ ਚੁੱਕੇ ਹਨ । ਉਹ ਇੱਕ ਵਧੀਆ ਗਾਇਕ ਹੋਣ ਦੇ ਨਾਲ ਨਾਲ ਵਧੀਆ ਲੇਖਣੀ ਦੇ ਮਾਲਕ ਵੀ ਹਨ । ਉਹ ਜ਼ਿਆਦਾਤਰ ਆਪਣੇ ਲਿਖੇ ਗੀਤ ਹੀ ਗਾਉਂਦੇ ਹਨ ।

 

View this post on Instagram

 

A post shared by Harpal Singh (@preet.harpal)

You may also like