
ਸਿੱਧੂ ਮੂਸੇਵਾਲਾ (Sidhu Moosewala ) ਦਾ ਅੰਤਿਮ ਸਸਕਾਰ ਦੇ ਮੌਕੇ ‘ਤੇ ਵੱਡੀ ਗਿਣਤੀ ‘ਚ ਪੰਜਾਬੀ ਸਿਤਾਰੇ ਪਹੁੰਚੇ । ਸਿੱਧੂ ਮੂਸੇਵਾਲਾ ਦੇ ਅੰਤਿਮ ਸਸਕਾਰ ਦੇ ਮੌਕੇ ਲੋਕ ਪੰਜਾਬ ਭਰ ਹੀ ਨਹੀਂ ਹੋਰਨਾਂ ਸੂਬਿਆਂ ਤੋਂ ਵੀ ਅੰਤਿਮ ਦਰਸ਼ਨਾਂ ਦੇ ਲਈ ਪਹੁੰਚੇ ਸਨ । ਪੰਜਾਬੀ ਇੰਡਸਟਰੀ ਦੇ ਹਰ ਸਿਤਾਰੇ ਨੇ ਵੀ ਉਨ੍ਹਾਂ ਨੂੰ ਯਾਦ ਕੀਤਾ । ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਸਿੱਧੂ ਮੂਸੇਵਾਲਾ ਨੂੰ ਅੰਤਿਮ ਵਿਦਾਈ ਦਿੱਤੀ ।
ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੀ ਮਾਂ ਨੇ ਆਖਰੀ ਵਾਰ ਪੁੱਤਰ ਦਾ ਕੀਤਾ ਜੂੜਾ, ਪਿਓ ਨੇ ਸਜਾਈ ਸੂਹੀ ਦਸਤਾਰ
ਉੇਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਅਲਵਿਦਾ ਲੈਜੇਂਡ ਸਿੱਧੂ ਮੂਸੇਵਾਲਾ, ਛੋਟੇ ਵੀਰ ਤੂੰ ਹਮੇਸ਼ਾ ਦਿਲਾਂ ‘ਚ ਜਿਉਂਦਾ ਰਹੇਂਗਾ। ਤੇਰੀ ਅਣਖ ਅਤੇ ਤੇਰੇ ਅਸੂਲਾਂ ਕਰਕੇ ਹਮੇਸ਼ਾ ਯਾਦ ਕੀਤਾ ਜਾਏਂਗਾ।ਕੁੜੀਆਂ ਨੂੰ ਹਮੇਸ਼ਾ ਇੱਜ਼ਤ ਦਿੱਤੀ ਤੇ ਸੱਚ ਦੇ ਨਾਲ ਖੜਿਆ ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਫੈਨਸ ਕਰ ਰਹੇ ਯਾਦ, ਟੈਟੂ ਬਣਵਾ ਕੇ ਦਿੱਤੀ ਜਾ ਰਹੀ ਸ਼ਰਧਾਂਜਲੀ
ਸਿੱਧੂ ਵਰਗੇ ਪੁੱਤ ਨੂੰ ਜਨਮ ਦੇਣ ਵਾਲੀ ਮਾਂ ਨੂੰ ਸਲਾਮ। ਅੱਜ ਸਾਰੀ ਦੁਨੀਆ ਓਹਦੇ ਪੁੱਤ ਨੂੰ ਨਮ ਅੱਖਾਂ ਦੇ ਨਾਲ ਵਿਦਾ ਕਰ ਰਹੀ ਹੈ । ਹੁਣ ਮਾਂ ਨੂੰ ਪੁੱਤ ਨਹੀਂ ਦਿਖਣਾ ਕਦੇ ਨਾ ਓਹਦੀ ਆਵਾਜ਼ ਸੁਣਨੀ । ਪਰ ਓਹਦੀ ਆਵਾਜ਼ ਰਹਿੰਦੀ ਦੁਨੀਆ ਤੱਕ ਓਹਦੇ ਗਾਣਿਆਂ ‘ਚ ਜਿਉਂਦੀ ਰਹੂਗੀ । ਵਾਹਿਗੁਰੂ ਸਾਡੀ ਮਾਂ ਤੇ ਬਾਪੂ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ੇ’।

ਸਿੱਧੂ ਮੂਸੇਵਾਲਾ ਦੇ ਸਸਕਾਰ ਮੌਕੇ ‘ਤੇ ਰੁਪਿੰਦਰ ਹਾਂਡਾ ਵੱਲੋਂ ਪਾਈ ਗਈ ਇਸ ਪੋਸਟ ‘ਤੇ ਸਿੱਧੂ ਦੇ ਪ੍ਰਸ਼ੰਸਕ ਵੀ ਰਿਐਕਸ਼ਨ ਦੇ ਰਹੇ ਹਨ । ਸਿੱਧੂ ਮੂਸੇਵਾਲਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਪੰਜਾਬੀ ਇੰਡਸਟਰੀ ਨੂੰ ਉਸ ਨੇ ਬਹੁਤ ਹੀ ਹਿੱਟ ਗੀਤ ਦਿੱਤੇ ਸਨ । ਉਸ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਪਰ ਬਾਅਦ ‘ਚ ਅਦਾਕਾਰੀ ਦੇ ਖੇਤਰ ‘ਚ ਵੀ ਕਦਮ ਰੱਖਿਆ ਅਤੇ ਹਾਲ ਹੀ ‘ਚ ਉਹ ਯੈੱਸ ਆਈ ਐੱਮ ਸਟੂਡੈਂਟ ਸਣੇ ਕਈ ਫ਼ਿਲਮਾਂ ‘ਚ ਦਿਖਾਈ ਦੇ ਚੁੱਕੇ ਹਨ ।
View this post on Instagram