ਗਾਇਕਾ ਸਤਵਿੰਦਰ ਬਿੱਟੀ ਨੇ ਪੁੱਤਰ ਦੇ ਨਾਲ ਤਸਵੀਰ ਕੀਤੀ ਸਾਂਝੀ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਮਾਂ ਪੁੱਤਰ ਦਾ ਅੰਦਾਜ਼

written by Shaminder | October 01, 2022 02:56pm

ਗਾਇਕਾ ਸਤਵਿੰਦਰ ਬਿੱਟੀ (Satwinder Bitti)  ਅਜਿਹੀ ਗਾਇਕਾ (Singer) ਹੈ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹੈ । ਉਸ ਨੇ ਆਪਣੀ ਗਾਇਕੀ ਦੇ ਨਾਲ ਸਰੋਤਿਆਂ ਦੇ ਦਿਲਾਂ ‘ਤੇ ਅਮਿੱਟ ਛਾਪ ਛੱਡੀ ਹੈ । ਉਸ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਵਿਆਹ ਤੋਂ ਬਾਅਦ ਉਹ ਵਿਦੇਸ਼ ‘ਚ ਸੈਟਲ ਹੋ ਗਈ ਸੀ ।ਪਰ ਹੁਣ ਗਾਇਕਾ ਸਿਆਸਤ ‘ਚ ਸਰਗਰਮ ਹੈ ਅਤੇ ਪੰਜਾਬ ‘ਚ ਹੈ ।

Satwinder bitti with husband Image Source : Instagram

ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਗਾਇਆ ਬਾਲੀਵੁੱਡ ਫ਼ਿਲਮ ਦਾ ਗੀਤ, ਪ੍ਰਸ਼ੰਸਕਾਂ ਨੇ ਕੀਤੀ ਤਾਰੀਫ਼, ਵੇਖੋ ਵੀਡੀਓ

ਉਸ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਸ ਨੇ ਕੁਝ ਸਾਲ ਪਹਿਲਾਂ ਕੁਲਰਾਜ ਸਿੰਘ ਗਰੇਵਾਲ ਦੇ ਨਾਲ ਵਿਆਹ ਕਰਵਾਇਆ ਸੀ । ਜਿਸ ਤੋਂ ਬਾਅਦ ਉਨ੍ਹਾਂ ਦੇ ਘਰ ਇੱਕ ਬੇਟੇ ਨੇ ਜਨਮ ਲਿਆ ।ਜਿਸ ਦੇ ਨਾਲ ਅਕਸਰ ਗਾਇਕਾ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ ।

Satwinder bitti ,,,-

ਹੋਰ ਪੜ੍ਹੋ : ⁩ ਪੰਜਾਬ ਦੇ ਗੰਧਲੇ ਹੋ ਰਹੇ ਪਾਣੀ ਦੀ ਚਿੰਤਾ ਨੂੰ ਦਰਸਾ ਰਿਹਾ ਹੈ ਦਰਸ਼ਨ ਔਲਖ ਅਤੇ ਭਾਈ ਗੁਰਦੇਵ ਸਿੰਘ ਦਾ ਨਵਾਂ ਗੀਤ ‘ਪਾਣੀ ਪੰਜਾਬ ਦਾ’

ਹੁਣ ਉਸ ਨੇ ਆਪਣੇ ਪੁੱਤਰ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ਦੇ ਬੈਕਗ੍ਰਾਊਂਡ ‘ਚ ਆਮਿਰ ਖ਼ਾਨ ਦੀ ਫ਼ਿਲਮ ਦਾ ਗੀਤ ‘ਤੂੰ ਮੇਰੀ ਜਾਨ’ ਚੱਲ ਰਿਹਾ ਹੈ । ਇਸ ਵੀਡੀਓ ਨੂੰ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਤੇ ਪ੍ਰਸ਼ੰਸਕ ਵੀ ਇਸ ‘ਤੇ ਕਮੈਂਟਸ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ ।

satwinder bitti , image From instagram

ਦੱਸ ਦਈਏ ਕਿ ਗਾਇਕਾ ਸਤਵਿੰਦਰ ਬਿੱਟੀ ਇੱਕ ਵਧੀਆ ਗਾਇਕਾ ਹੋਣ ਦੇ ਨਾਲ ਨਾਲ ਇੱਕ ਵਧੀਆ ਹਾਕੀ ਖਿਡਾਰਨ ਵੀ ਰਹਿ ਚੁੱਕੀ ਹੈ ।ਉਹ ਇੱਕ ਹਾਕੀ ਪਲੇਅਰ ਹੀ ਬਣਨਾ ਚਾਹੁੰਦਾ ਸੀ ।ਪਰ ਕਿਸੇ ਕਾਰਨਾਂ ਕਰਕੇ ਉਸ ਦੀ ਸਿਲੈਕਸ਼ਨ ਹਾਕੀ ਟੀਮ ਦੇ ਲਈ ਨਹੀਂ ਸੀ ਹੋ ਸਕੀ । ਜਿਸ ਤੋਂ ਬਾਅਦ ਉਹ ਗਾਇਕੀ ਦੇ ਖੇਤਰ ‘ਚ ਆ ਗਈ । ਉਹ ਹੁਣ ਖੁਸ਼ਹਾਲ ਜ਼ਿੰਦਗੀ ਬਿਤਾ ਰਹੀ ਹੈ । ਇਸ ਦੇ ਨਾਲ ਹੀ ਗਾਇਕੀ ਦੇ ਖੇਤਰ ‘ਚ ਵੀ ਸਰਗਰਮ ਹੈ ।

 

View this post on Instagram

 

A post shared by Satwinder Bitti (@satwinder_bitti)

You may also like