ਸਿੱਧੂ ਮੂਸੇਵਾਲਾ ਹੁਣ ਆਪਣੇ ਇਸ ਨਵੇਂ ਗੀਤ ਨਾਲ ਪਾਉਣ ਜਾ ਰਹੇ ਧੱਕ, ਪੋਸਟਰ ਕੀਤਾ ਸਾਂਝਾ

written by Shaminder | July 27, 2020

ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇਣ ਵਾਲੇ ਸਿੱਧੂ ਮੂਸੇਵਾਲਾ ਜਲਦ ਹੀ ਆਪਣਾ ਨਵਾਂ ਗੀਤ ‘ਡਾਕਟਰ’ ਲੈ ਕੇ ਆ ਰਹੇ ਹਨ । ਇਸ ਗੀਤ ਦੀ ਫ੍ਰਸਟ ਲੁੱਕ ਸਾਹਮਣੇ ਆ ਚੁੱਕੀ ਹੈ । ਜਿਸ ‘ਚ ਸਿੱਧੂ ਮੂਸੇਵਾਲਾ ਨੇ ਹੱਥ ‘ਚ ਇੰਜੈਕਸ਼ਨ ਫੜਿਆ ਹੋਇਆ ਹੈ । ਇਸ ਗੀਤ ਦੇ ਬੋਲ ਖੁਦ ਸਿੱਧੂ ਮੂਸੇਵਾਲਾ ਨੇ ਲਿਖੇ ਹਨ ਜਦੋਂਕਿ ਮਿਊਜ਼ਿਕ ਦਾ ਕਿੱਡ ਵੱਲੋਂ ਦਿੱਤਾ ਗਿਆ ਹੈ ।ਇਹ ਗੀਤ ਕਿਸੇ ਵੀ ਸਮੇਂ ਰਿਲੀਜ਼ ਹੋ ਸਕਦਾ ਹੈ ।

https://www.instagram.com/p/CDHEBX-pSat/

ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੂੰ ਇਸ ਗੀਤ ਦੀ ਬੇਸਬਰੀ ਨਾਲ ਉਡੀਕ ਹੈ । ਇਸ ਗੀਤ ‘ਚ ਕੀ ਖ਼ਾਸ ਹੋਵੇਗਾ ਇਹ ਤਾਂ ਗੀਤ ਦੇ ਰਿਲੀਜ਼ ਤੋਂ ਬਾਅਦ ਹੀ ਪਤਾ ਲੱਗੇਗਾ । ਸਿੱਧੂ ਮੂਸੇਵਾਲਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ।

https://www.instagram.com/p/CDEHB9cJBLm/

ਜਿਸ ‘ਚ ‘ਧੱਕਾ’, ‘ਡਾਲਰ’, ‘ਸੰਜੂ’ ‘ਬੰਬੀਹਾ ਬੋਲੇ’ ਸਣੇ ਕਈ ਗੀਤ ਸ਼ਾਮਿਲ ਹਨ । ਜਿਨ੍ਹਾਂ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ । ਹਾਲ ਹੀ ‘ਚ ਆਏ ਉਨ੍ਹਾਂ ਦੇ ਸੰਜੂ ਗੀਤ ਨੂੰ ਵੀ ਸਰੋਤਿਆਂ ਵੱਲੋਂ ਪਸੰਦ ਕੀਤਾ ਗਿਆ ਸੀ ।

https://www.instagram.com/p/CCbWaJ5pxgM/

0 Comments
0

You may also like