ਗਾਇਕਾ Simiran Kaur Dhadli ਨੇ ਆਪਣੇ ਨਵੇਂ ਗਾਣੇ ਦਾ ਪੋਸਟਰ ਕੀਤਾ ਸਾਂਝਾ

written by Rupinder Kaler | October 19, 2021

ਗਾਇਕਾ ਸ਼ਮਿਰਿੳਨ ਖਉਰ ਧਹੳਦਲi ਨੇ ਆਪਣੇ ਨਵੇਂ ਗਾਣੇ ਦਾ ਪੋਸਟਰ ਸਾਂਝਾ ਕੀਤਾ ਹੈ । ਇਸ ਗੀਤ ਨੂੰ ‘Baatan Puadh Kiyan’ ਟਾਈਟਲ ਹੇਠ ਰਿਲੀਜ਼ ਕੀਤਾ ਜਾਵੇਗਾ । ਇਸ ਗਾਣੇ ਵਿੱਚ ਸਿਮਰਨ ਦੇ ਨਾਲ ਮੈਡਮ ਮੋਹਿਨੀ ਤੂਰ ਵੀ ਨਜ਼ਰ ਆਏਗੀ। ਸਿਮਰਨ ਨੇ ਆਪਣੇ ਗਾਣੇ ਦਾ ਪੋਸਟਰ ਸਾਂਝਾ ਕਰਦੇ ਹੋਏ, ਇੱਕ ਲੰਮਾ ਨੋਟ ਵੀ ਲਿਖਿਆ ਹੈ।

Pic Courtesy: Instagram

ਹੋਰ ਪੜ੍ਹੋ :

ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਵੈਡਿੰਗ ਐਨੀਵਰਸਰੀ ਨੂੰ ਲੈ ਕੇ ਉਤਸ਼ਾਹਿਤ, ਕੇਕ ਕੱਟ ਕੇ ਸੈਲੀਬ੍ਰੇਸ਼ਨ ਦੀ ਕੀਤੀ ਸ਼ੁਰੂਆਤ

Pic Courtesy: Instagram

 

ਤੁਹਾਨੂੰ ਦੱਸ ਦਿੰਦੇ ਹਾਂ ਕਿ ਪੰਜਾਬੀ ਇੰਡਸਟਰੀ ਦੀ ਉੱਭਰਦੀ ਗਾਇਕਾ ਸਿਮਰਨ ਕੌਰ ਦਾ ਹਾਲ ਹੀ ਵਿੱਚ ਗਾਣਾ ‘ ਲਹੂ ਦੀ ਆਵਾਜ਼’ ਰਿਲੀਜ਼ ਹੋਇਆ ਸੀ ਜਿਸ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਸੀ । ਇਸ ਗੀਤ ਵਿੱਚ ਉੇਹਨਾਂ ਨੇ ਉਹਨਾਂ ਕੁੜੀਆਂ ਨੂੰ ਟਾਰਗੇਟ ਕੀਤਾ ਸੀ ਜਿਹੜੀਆਂ ਸੋਸ਼ਲ ਮੀਡੀਆ ਤੇ ਮਸ਼ਹੂਰ ਹੋਣ ਲਈ ਆਪਣੇ ਜਿਸਮ ਦੀ ਨੁੰਮਾਇਸ਼ ਕਰਦੀਆਂ ਹਨ ।

ਇਸ ਵਿਵਾਦ ਦੇ ਚੱਲਦੇ ਇਸ ਗੀਤ ਨੂੰ ਯੂਟਿਊਬ ਤੋਂ ਹਟਾ ਦਿੱਤਾ ਗਿਆ ਸੀ ਇੱਥੋਂ ਤੱਕ ਕਿ ਸਿਮਰਨ ਦਾ ਇੰਸਟਾਗ੍ਰਾਮ ਅਕਾਊਂਟ ਵੀ ਹਟਾ ਦਿੱਤਾ ਗਿਆ ਸੀ। ਇਸ ਸਭ ਦੇ ਚਲਦੇ ਸਿਮਰਨ ਨੇ ਆਪਣੇ ਨਵੇਂ ਗਾਣੇ ਦਾ ਪੋਸਟਰ ਸਾਂਝਾ ਕੀਤਾ ਹੈ ਜਿਸ ਨੂੰ ਲੈ ਕੇ ਉਸ ਦੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ ।

You may also like