'ਸਿੰਗਾ ਦੇ ਵਿਆਹ’ ਨੂੰ ਲੈ ਕੇ ਫੈਲ ਰਹੀਆਂ ਅਫਵਾਹਾਂ ‘ਤੇ ਗਾਇਕ ਨੇ ਪੋਸਟ ਪਾ ਕੇ ਆਖੀ ਇਹ ਗੱਲ...

Written by  Lajwinder kaur   |  May 13th 2022 03:00 PM  |  Updated: May 13th 2022 03:15 PM

'ਸਿੰਗਾ ਦੇ ਵਿਆਹ’ ਨੂੰ ਲੈ ਕੇ ਫੈਲ ਰਹੀਆਂ ਅਫਵਾਹਾਂ ‘ਤੇ ਗਾਇਕ ਨੇ ਪੋਸਟ ਪਾ ਕੇ ਆਖੀ ਇਹ ਗੱਲ...

Singga opens up on rumours related to his wedding: ਮਨੋਰੰਜਨ ਜਗਤ ਤੋਂ ਵਿਆਹ ਤੇ ਮੰਗਣੀ ਦੀਆਂ ਖਬਰਾਂ ਸਾਹਮਣੇ ਆਉਂਦੀ ਰਹਿੰਦੀਆਂ ਹਨ। ਬਹੁਤ ਸਾਰੇ ਅਜੇ ਕਲਾਕਾਰ ਨੇ ਜੋ ਚੁਪਚਪੀਤੇ ਵਿਆਹ ਕਰਵਾ ਲੈਂਦੇ ਹਨ। ਅਜਿਹੇ 'ਚ ਸੋਸ਼ਲ ਮੀਡੀਆ ਉੱਤੇ ਗਾਇਕ Singaa ਦੇ ਵਿਆਹ ਦੀ ਖਬਰ ਕਾਫੀ ਵਾਇਰਲ ਹੋ ਰਹੀ ਸੀ। ਇਸ ਖਬਰ ਦੇ ਖੁਦ ਗਾਇਕ ਸਿੰਗਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਇਨ੍ਹਾਂ ਅਫਵਾਹਾਂ ਫੈਲਾਉਣ ਵਾਲਿਆਂ ਨੂੰ ਝਾੜ ਪਾਈ  ਹੈ।

singga ,,.-m image From Instagram

ਹੋਰ ਪੜ੍ਹੋ : ‘Tu Te Mai’ ਗੀਤ ਰਾਜ ਰਣਜੋਧ ਦੀ ਆਵਾਜ਼ ‘ਚ ਹੋਇਆ ਰਿਲੀਜ਼, ਇੱਕ-ਦੂਜੇ ਨਾਲ ਰੋਮਾਂਟਿਕ ਹੁੰਦੇ ਨਜ਼ਰ ਆ ਰਹੇ ਨੇ ਨੀਰੂ ਤੇ ਗੁਰਨਾਮ

ਸਿੰਗਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਦੀ ਸਟੋਰੀ 'ਚ ਵਾਇਰਲ ਹੋ ਰਹੀ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕਿਹਾ ਹੈ ਕਿ ਇਹ ਤਸਵੀਰ ਸ਼ੂਟ ਦੀ ਹੈ। ਲੋਕ ਏਵੇਂ ਹੀ ਗਲਤ ਅਫ਼ਵਾਹਾਂ ਫੈਲਾ ਦਿੰਦੇ ਹਨ। ਦੱਸ ਦਈਏ ਇਹ ਤਸਵੀਰ ਇੱਕ ਸ਼ੁਭਮ ਰਾਏ ਨੇ ਦੇ ਇੰਸਟਾਗ੍ਰਾਮ ਅਕਾਉਂਟ ਨੇ ਸ਼ੇਅਰ ਕੀਤੀ ਸੀ।

singer sigga post image From Instagram

ਗਾਇਕ ਸਿੰਗਾ ਨੇ ਇਸ ਤਸਵੀਰ ਦੀ ਸੱਚਾਈ ਦੱਸਦੇ ਹੋਏ ਕਿਹਾ ਹੈ ਕਿ ਇਹ ਤਸਵੀਰ ਉਨ੍ਹਾਂ ਦੇ ਆਉਣ ਵਾਲੇ ਕਿਸੇ ਪ੍ਰੋਜੈਕਟ ਦੀ ਹੈ। ਸਿੰਗਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਅਜਿਹੀਆਂ ਅਫਵਾਹਾਂ ਉੱਤੇ ਯਕੀਨ ਨਾ ਕਰਨ ਦੀ ਗੱਲ ਆਖੀ ਹੈ।

singga image From Instagram

ਜੇ ਗੱਲ ਕਰੀਏ ਸਿੰਗਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ। ਉਨ੍ਹਾਂ ਨੇ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਕਮਾਲ ਦਾ ਕੰਮ ਕਰ ਰਹੇ ਹਨ। ਉਨ੍ਹਾਂ ਦੀ ਝੋਲੀ ‘ਜ਼ਿੱਦੀ ਜੱਟ’, ‘ਨੀਲਾ’, ‘ਉੱਚੀਆਂ ਉਡਾਰੀਆਂ’ ਵਰਗੀਆਂ ਫ਼ਿਲਮਾਂ ਨੇ । ਅਖੀਰਲੀ ਵਾਰ ਉਹ  ‘ਕਦੇ ਹਾਂ ਕਦੇ ਨਾ’ ਨਾਮ ਟਾਈਟਲ ਹੇਠ ਆਈ ਫ਼ਿਲਮ ਚ ਨਜ਼ਰ ਆਏ ਸੀ। ਇਹ ਫ਼ਿਲਮ ਨੇ ਸਿਨੇਮਾ ਘਰ ਚ ਆਪਣਾ ਚੰਗਾ ਪ੍ਰਦਰਸ਼ਨ ਕੀਤਾ ਸੀ। ਦੱਸ ਦਈਏ ਗਾਇਕ ਸਿੰਗਾ ਦੀ ਚੰਗੀ ਫੈਨ ਫਾਲਵਿੰਗ ਹੈ।

ਹੋਰ ਪੜ੍ਹੋ : ਕਲਯੁੱਗੀ ਬਾਬੇ ਦੇ ਅਨੋਖੇ ਰੰਗਾਂ ਨੂੰ ਬਿਆਨ ਕਰ ਰਿਹਾ ਹੈ ‘Ek Badnaam… Aashram Season 3’ ਦਾ ਟ੍ਰੇਲਰ, ਦੇਖਣ ਨੂੰ ਮਿਲ ਰਹੇ ਨੇ ਨਵੇਂ ਚਿਹਰੇ

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network