ਗਾਇਕ ਸੂਫ਼ੀ ਬਲਬੀਰ ਲੈ ਕੇ ਆ ਰਹੇ ਹਨ ਨਵਾਂ ਗਾਣਾ ‘ਕੱਲਾ’

written by Rupinder Kaler | September 17, 2020

ਗੀਤਕਾਰ ਤੇ ਗਾਇਕ ਸੂਫ਼ੀ ਬਲਬੀਰ ਨਵਾਂ ਗਾਣਾ ਲੈ ਕੇ ਆ ਰਹੇ ਹਨ । ‘ਕੱਲਾ’ ਟਾਈਟਲ ਹੇਠ ਇਸ ਗੀਤ ਨੂੰ 18 ਸਤੰਬਰ ਨੂੰ ਪੀਟੀਸੀ ਰਿਕਾਰਡਜ਼ ’ਤੇ ਰਿਲੀਜ਼ ਕੀਤਾ ਜਾਵੇਗਾ । ਇਸ ਗੀਤ ਦੇ ਬੋਲ ਸੂਫ਼ੀ ਬਲਬੀਰ ਨੇ ਖੁਦ ਲਿਖੇ ਹਨ ਜਦੋਂ ਕਿ ਸੰਗੀਤ ਰਿਕ ਮਿਊਜ਼ਿਕ ਨੇ ਤਿਆਰ ਕੀਤਾ ਹੈ । ਇਸ ਗੀਤ ਵਿੱਚ ਏਕਤਾ ਨਾਗਪਾਲ ਨੂੰ ਫੀਮੇਲ ਆਰਟਿਸਟ ਦੇ ਤੌਰ ਤੇ ਫੀਚਰ ਕੀਤਾ ਗਿਆ ਹੈ । ਗੀਤ ਦੀ ਵੀਡੀਓ ਗੱਗੀ ਸਿੰਘ ਤੇ ਮੋਗਾ ਵੀਡੀਓ ਦੇ ਨਿਰਦੇਸ਼ਨ ਹੇਠ ਬਣਾਈ ਗਈ ਹੈ । ਸੂਫ਼ੀ ਬਲਬੀਰ ਦੇ ਇਸ ਗਾਣੇ ਦਾ ਆਨੰਦ ਤੁਸੀਂ ਪੀਟੀਸੀ ਰਿਕਾਰਡਜ਼ ਦੇ ਯੂਟਿਊਬ ਚੈਨਲ ’ਤੇ ਮਾਣ ਸਕਦੇ ਹੋ । ਇਸ ਤੋਂ ਇਲਾਵਾ ਇਹ ਗਾਣਾ ਪੀਟੀਸੀ ਪੰਜਾਬੀ, ਪੀਟੀਸੀ ਚੱਕਦੇ ਤੇ ਪੀਟੀਸੀ ਢੋਲ ’ਤੇ ਪ੍ਰਸਾਰਿਤ ਕੀਤਾ ਜਾਵੇਗਾ । ਹੋਰ ਪੜ੍ਹੋ : 

ਇਸ ਗਾਣੇ ਨੂੰ ਲੈ ਕੇ ਸੂਫ਼ੀ ਬਲਬੀਰ ਦੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ । ਸੂਫ਼ੀ ਬਲਬੀਰ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਹਨ ।  

0 Comments
0

You may also like