ਗਾਇਕ ਸੁਖਵਿੰਦਰ ਸੁੱਖੀ ਨੇ ਆਪਣੇ ਪੁੱਤਰ ਅਤੇ ਧੀ ਦੇ ਜਨਮ ਦਿਨ ‘ਤੇ ਦਿੱਤੀ ਵਧਾਈ, ਸਾਂਝੀ ਕੀਤੀ ਬਚਪਨ ਦੀ ਤਸਵੀਰ
ਗਾਇਕ ਸੁਖਵਿੰਦਰ ਸੁੱਖੀ ਨੇ ਆਪਣੇ ਪੁੱਤਰ ਅਤੇ ਧੀ ਦੇ ਜਨਮ ਦਿਨ ‘ਤੇ ਦਿੱਤੀ ਵਧਾਈ, ਸਾਂਝੀ ਕੀਤੀ ਬਚਪਨ ਦੀ ਤਸਵੀਰ
ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਸੁੱਖਵਿੰਦਰ ਸੁੱਖੀ (Sukhwinder Sukhi) ਜੋ ਕਿ ਇਨ੍ਹੀਂ ਦਿਨੀਂ ਆਪਣੀ ਪੰਜਾਬੀ ਫ਼ਿਲਮ ਨੂੰ ਲੈ ਕੇ ਚਰਚਾ ‘ਚ ਹਨ । ਇਸ ਫ਼ਿਲਮ ‘ਚ ਉਹ ਪਹਿਲੀ ਵਾਰ ਅਦਾਕਾਰੀ ਕਰਦੇ ਹੋਏ ਦਿਖਾਈ ਦੇ ਰਹੇ ਹਨ । ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਇਸ ਫ਼ਿਲਮ ਦੇ ਖੂਬ ਚਰਚੇ ਹੋ ਰਹੇ ਹਨ । ਇਸ ਤੋਂ ਇਲਾਵਾ ਉਹ ਆਪਣੇ ਵਿਦੇਸ਼ ਟੂਰ ‘ਤੇ ਵੀ ਹਨ । ਇਸ ਟੂਰ ਦੇ ਦੌਰਾਨ ਉਹ ਵਿਦੇਸ਼ ‘ਚ ਵੱਖ –ਵੱਖ ਥਾਵਾਂ ‘ਤੇ ਆਪਣੇ ਗੀਤਾਂ ਦੇ ਨਾਲ ਸਮਾਂ ਬੰਨ ਰਹੇ ਹਨ ।
Image Source : Instagram
ਹੋਰ ਪੜ੍ਹੋ : ਅਦਾਕਾਰਾ ਕੈਟਰੀਨਾ ਕੈਫ ਨੇ ਬੱਚਿਆਂ ਦੇ ਨਾਲ ਕੀਤਾ ਡਾਂਸ, ਵੀਡੀਓ ਹੋ ਰਿਹਾ ਵਾਇਰਲ
ਪਰ ਆਪਣੇ ਰੁੱਝੇ ਹੋਏ ਸਮੇਂ ਚੋਂ ਕੁਝ ਸਮਾਂ ਉਹ ਆਪਣੇ ਪਰਿਵਾਰ ਦੇ ਲਈ ਕੱਢ ਹੀ ਲੈਂਦੇ ਹਨ । ਉਨ੍ਹਾਂ ਦੇ ਬੇਟੇ ਅਤੇ ਬੇਟੀ ਦਾ ਅੱਜ ਜਨਮਦਿਨ ਹੈ । ਇਸ ਮੌਕੇ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਪੁੱਤਰ ਏਕਮ ਗਰੇਵਾਲ ਅਤੇ ਧੀ ਚਾਹਤਪ੍ਰੀਤ ਗਰੇਵਾਲ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ । ਗਾਇਕ ਨੇ ਆਪਣੇ ਦੋਵਾਂ ਬੱਚਿਆਂ ਨੂੰ ਚੁੱਕਿਆ ਹੋਇਆ ਹੈ ।
Image Source : Instagram
ਹੋਰ ਪੜ੍ਹੋ : ਵਿਦੇਸ਼ ‘ਚ ਰਹਿੰਦੇ ਬੱਚਿਆਂ ਨੂੰ ਮਾਂ ਬੋਲੀ ਪੰਜਾਬੀ ਨਾਲ ਕਿੰਨਾ ਜ਼ਿਆਦਾ ਹੈ ਮੋਹ, ਹਰਭਜਨ ਮਾਨ ਨੇ ਸਾਂਝਾ ਕੀਤਾ ਵੀਡੀਓ
ਸੁਖਵਿੰਦਰ ਸੁੱਖੀ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਇੰਡਸਟਰੀ ਨੂੰ ਦੇ ਰਹੇ ਹਨ । ਸੁਖਵਿੰਦਰ ਸੁੱਖੀ ਆਪਣੀ ਸਾਫ਼ ਸੁਥਰੀ ਗਾਇਕੀ ਦੇ ਲਈ ਜਾਣੇ ਜਾਂਦੇ ਹਨ ਅਤੇ ਉਨ੍ਹਾਂ ਦੇ ਗੀਤ ਹਰ ਵਰਗ ਦਾ ਵਿਅਕਤੀ ਸੁਣਦਾ ਹੈ । ਗਾਇਕੀ ਦੇ ਖੇਤਰ ‘ਚ ਨਾਮ ਬਨਾਉਣ ਦੇ ਲਈ ਉਨ੍ਹਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ।
image from instagram
ਇਸ ਲਈ ਉਨ੍ਹਾਂ ਨੇ ਕਰੜੀ ਮਿਹਨਤ ਕੀਤੀ ਹੈ ।ਇੱਕ ਕਿਸਾਨ ਪਰਿਵਾਰ ਦੇ ਘਰ ਪੈਦਾ ਹੋਏ ਸੁਖਵਿੰਦਰ ਸੁੱਖੀ ਇੱਕ ਆਮ ਮੱਧ ਵਰਗੀ ਪਰਿਵਾਰ ਨਾਲ ਤਾਲੁਕ ਰੱਖਦੇ ਹਨ । ਇੱਕ ਸਧਾਰਣ ਜਿਹੇ ਜੱਟ ਸਿੱਖ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਸੁਖਵਿੰਦਰ ਸੁੱਖੀ ਆਪਣੇ ਹਰ ਇਮਤਿਹਾਨ ‘ਚ ਟਾਪਰ ਰਹੇ ਹਨ ਭਾਵੇਂ ਉਹ ੧੦ਵੀਂ, ੧੨ਵੀਂ ਜਾਂ ਫਿਰ ਐੱਮ ਐੱਸ ਸੀ ਹੀ ਕਿਉਂ ਨਾ ਹੋਵੇ ਹਰ ਇਮਤਿਹਾਨ ‘ਚ ਉਨ੍ਹਾਂ ਨੇ ਟੌਪ ਕੀਤਾ ਹੈ ਪੰਜਵੀਂ ਤੋਂ ਲੈ ਕੇ ਐੱਮਐੱਸਸੀ ਤੱਕ ਉਨ੍ਹਾਂ ਨੂੰ ਫੈਲੋਸ਼ਿਪ ਮਿਲਦੀ ਰਹੀ ਹੈ ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
