ਹਿਮਾਚਲ 'ਚ ਬਰਫ਼ਬਾਰੀ ਦਾ ਅਨੰਦ ਮਾਣ ਰਹੀ ਸੁਨੰਦਾ ਸ਼ਰਮਾ,ਭਰਾਵਾਂ ਨਾਲ ਇੰਝ ਕੀਤੀ ਸ਼ਰਾਰਤ,ਵੀਡੀਓ ਕੀਤਾ ਸਾਂਝਾ

written by Shaminder | January 10, 2020

ਸੁਨੰਦਾ ਸ਼ਰਮਾ ਏਨੀਂ ਦਿਨੀਂ ਹਿਮਾਚਲ ਪ੍ਰਦੇਸ਼ ਦੀਆਂ ਵਾਦੀਆਂ 'ਚ ਸੈਰ ਸਪਾਟੇ ਦਾ ਅਨੰਦ ਉਠਾ ਰਹੇ ਨੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ 'ਚ ਉਹ ਆਪਣੇ ਭਰਾ ਅਤੇ ਇੱਕ ਹੋਰ ਸ਼ਖਸ ਨਾਲ ਨਜ਼ਰ ਆ ਰਹੇ ਨੇ ਅਤੇ ਖੂਬ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਹਨ । ਹੋਰ ਵੇਖੋ:‘ਚਾਹ ਦਾ ਕੱਪ ਸੱਤੀ ਦੇ ਨਾਲ’ ਸ਼ੋਅ ਦੇ ਸੈੱਟ ਤੋਂ ਸੁਨੰਦਾ ਸ਼ਰਮਾ ਨੇ ਤਸਵੀਰਾਂ ਕੀਤੀਆਂ ਸਾਂਝੀਆਂ, ਸ਼ੋਅ ਨੂੰ ਲੈ ਕੇ ਕਈ ਇਹ ਗੱਲ https://www.instagram.com/p/B7Gw8vyFrqO/ ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਸੁਨੰਦਾ ਅਤੇ ਉਨ੍ਹਾਂ ਦਾ ਭਰਾ ਕਿਵੇਂ ਇੱਕ ਹੋਰ ਰਿਸ਼ਤੇਦਾਰ ਨੂੰ  ਬਾਹਾਂ ਤੋਂ ਫੜ ਕੇ ਬਰਫ਼ 'ਤੇ ਘੜੀਸ ਰਹੇ ਹਨ ਅਤੇ ਸੁਨੰਦਾ ਵੀ ਇਨ੍ਹਾਂ ਖੂਬਸੂਰਤ ਪਲਾਂ ਦਾ ਅਨੰਦ ਉਠਾਉਂਦੇ ਹੋਏ ਨਜ਼ਰ ਆ ਰਹੇ ਨੇ । ਸੁਨੰਦਾ ਸ਼ਰਮਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ।'ਦੂਜੀ ਵਾਰ ਪਿਆਰ','ਬੈਨ',ਮੰਮੀ ਨੂੰ ਪਸੰਦ ਨਹੀਂ ਤੂੰ,ਸੈਂਡਲ,ਮੋਰਨੀ,ਕੋਕੇ ਸਣੇ ਕਈ ਗੀਤ ਸ਼ਾਮਿਲ ਹਨ । https://www.instagram.com/p/B6-lSlelf1j/ ਗੀਤਾਂ ਦੇ ਨਾਲ-ਨਾਲ ਉਹ ਅਦਾਕਾਰੀ ਦੇ ਖੇਤਰ 'ਚ ਵੀ ਆ ਚੁੱਕੇ ਹਨ । ਦਿਲਜੀਤ ਦੋਸਾਂਝ ਦੇ ਨਾਲ ਉਹ ਇੱਕ ਫ਼ਿਲਮ 'ਚ ਵੀ ਨਜ਼ਰ ਆ ਚੁੱਕੇ ਹਨ ਅਤੇ ਹੋਰ ਕਈ ਪ੍ਰਾਜੈਕਟਸ 'ਤੇ ਵੀ ਕੰਮ ਕਰ ਰਹੇ ਹਨ । ਸੁਨੰਦਾ ਸ਼ਰਮਾ ਸੋਸ਼ਲ ਮੀਡੀਆ 'ਤੇ ਸਰਗਰਮ ਰਹਿੰਦੇ ਹਨ ਅਤੇ ਉਹ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਅਕਸਰ ਸਾਂਝੀਆਂ ਕਰਦੇ ਰਹਿੰਦੇ ਹਨ ।

0 Comments
0

You may also like