ਦੇਖੋ ਵੀਡੀਓ : ਸਿੰਗਾ ਦਾ ਨਵਾਂ ਗੀਤ ‘Teri Load Ve’ ਹੋਇਆ ਰਿਲੀਜ਼, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਸਿੰਗਾ ਤੇ ਐਕਟਰੈੱਸ ਉਰਵਸ਼ੀ ਰੌਤੇਲਾ ਦੀ ਜੋੜੀ

written by Lajwinder kaur | February 12, 2021

ਪੰਜਾਬੀ ਗਾਇਕ ਸਿੰਗਾ ਆਪਣੇ ਨਵੇਂ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ । ਜੀ ਹਾਂ ਉਹ ਸੈਡ ਸੌਂਗ ‘ਤੇਰੀ ਲੋੜ ਵੇ’ (TERI LOAD VE) ਟਾਈਟਲ ਹੇਠ ਨਵਾਂ ਗੀਤ ਲੈ ਕੇ ਆਏ ਨੇ । ਇਸ  ਗੀਤ ਨੂੰ ਲੈ ਕੇ ਪ੍ਰਸ਼ੰਸਕ ਕਾਫੀ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ । urvashi rautela and singga ਹੋਰ ਪੜ੍ਹੋ : ਧੀ ਰੋਜਸ ਕੌਰ ਨੇ ਕੀਤੀ ਪਾਪਾ ਜੱਸੀ ਗਿੱਲ ਦੇ ਸਿਰ ਦੀ ਮਾਲਿਸ਼, ਹਰ ਇੱਕ ਨੂੰ ਪਸੰਦ ਆ ਰਿਹਾ ਪਿਓ-ਧੀ ਦਾ ਇਹ ਅੰਦਾਜ਼,ਵਾਰ-ਵਾਰ ਦੇਖਿਆ ਜਾ ਰਿਹਾ ਇਹ ਵੀਡੀਓ
ਜੇ ਗੱਲ ਕਰੀਏ ਗਾਣੇ ਦੇ ਬੋਲ ਤੇ ਮਿਊਜ਼ਿਕ ਐਲਡੀ ਫਾਜ਼ਿਲਕਾ ਨੇ ਦਿੱਤੇ ਨੇ । ਟਰੂ ਮੇਕਰਜ਼ ਵੱਲੋਂ ਗਾਣੇ ਦਾ ਸ਼ਾਨਦਾਰ ਵੀਡੀਓ ਤਿਆਰ ਕੀਤਾ ਗਿਆ ਹੈ । ਵੀਡੀਓ ‘ਚ ਸਿੰਗਾ ਤੇ ਬਾਲੀਵੁੱਡ ਐਕਟਰੈੱਸ ਉਰਵਸ਼ੀ ਰੌਤੇਲਾ ਦੇ ਕਮਿਸਟਰੀ ਦੇਖਣ ਨੂੰ ਮਿਲ ਰਹੀ ਹੈ । ਇਸ ਗੀਤ ਨੂੰ ਸਿੰਗਾ ਨੇ ਕੁੜੀ ਦੇ ਪੱਖ ਤੋਂ ਗਾਇਆ ਹੈ ਜਿਸ ਨੂੰ ਪਿਆਰ ‘ਚ ਧੋਖਾ ਹਾਸਿਲ ਹੁੰਦਾ ਹੈ । inside image of singga latest pic ਗਾਣੇ ਨੂੰ ਸਪੀਡ ਰਿਕਾਰਡਜ਼ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਜੇ ਗੱਲ ਕਰੀਏ ਸਿੰਗਾ ਦੇ ਵਰਕ ਫਰੰਟ ਦੀ ਤਾਂ ਉਹ ਇਸ ਤੋਂ ਪਹਿਲਾਂ ਵੀ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਨੇ । ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵੀ ਆਪਣੀ ਥਾਂ ਬਣਾ ਰਹੇ ਨੇ। singa new song teri lodd ve  

0 Comments
0

You may also like