ਜਦੋਂ ਲਾਈਵ ਸ਼ੋਅ ਦੌਰਾਨ ਗਾਇਕ ਸਿੰਗਾ ਦੇ ਸਾਹਮਣੇ ਇਸ ਬੱਚੀ ਨੇ ਗਾਇਆ ਉਹਨਾਂ ਦਾ ਹੀ ਗੀਤ 'ਫੋਟੋ', ਦੇਖੋ ਵੀਡੀਓ

Written by  Aaseen Khan   |  September 26th 2019 04:24 PM  |  Updated: September 26th 2019 04:24 PM

ਜਦੋਂ ਲਾਈਵ ਸ਼ੋਅ ਦੌਰਾਨ ਗਾਇਕ ਸਿੰਗਾ ਦੇ ਸਾਹਮਣੇ ਇਸ ਬੱਚੀ ਨੇ ਗਾਇਆ ਉਹਨਾਂ ਦਾ ਹੀ ਗੀਤ 'ਫੋਟੋ', ਦੇਖੋ ਵੀਡੀਓ

ਸੋਸ਼ਲ ਮੀਡੀਆ 'ਤੇ ਆਏ ਦਿਨ ਹੀ ਕਈ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਖ਼ਾਸ ਕਰਕੇ ਲਾਈਵ ਸ਼ੋਅਜ਼ 'ਚ ਨਵੇਂ ਗਾਇਕਾਂ ਅਤੇ ਬੱਚਿਆਂ ਵੱਲੋਂ ਗਾਏ ਗਾਣੇ ਅਕਸਰ ਛੇਤੀ ਵਾਇਰਲ ਹੁੰਦੇ ਹਨ। ਅਜਿਹੀ ਹੀ ਵੀਡੀਓ ਹੁਣ ਗਾਇਕ ਸਿੰਗਾ ਦੇ ਲਾਈਵ ਸ਼ੋਅ ਦੌਰਾਨ ਦਾ ਵਾਇਰਲ ਹੋ ਰਿਹਾ ਹੈ ਜਿਸ 'ਚ ਇੱਕ ਛੋਟੀ ਬੱਚੀ ਸਿੰਗਾ ਦਾ ਗੀਤ ਫੋਟੋ ਗਾਉਂਦੀ ਹੋਈ ਨਜ਼ਰ ਆ ਰਹੀ ਹੈ। ਗਾਇਕ ਸਿੰਗਾ ਵੀ ਬੱਚੀ ਦੇ ਨਾਲ ਖੜ੍ਹੇ ਹੋਏ ਨਜ਼ਰ ਆ ਰਹੇ ਹਨ ਅਤੇ ਉਸ ਬੱਚੀ ਦੀ ਹੌਂਸਲਾ ਅਫ਼ਜ਼ਾਈ ਵੀ ਕਰ ਰਹੇ ਹਨ।

ਵਾਇਰਲ ਵੀਡੀਓ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰ: https://bit.ly/2lJEC7f 

viral video viral video

ਬੱਚੀ ਬਹੁਤ ਹੀ ਖੂਬਸੂਰਤ ਗਾ ਰਹੀ ਹੈ ਜਿਸ ਦੌਰਾਨ ਗਾਇਕ ਖੁਸ਼ ਹੋ ਕੇ ਬੱਚੀ ਨੂੰ ਗਲ ਨਾਲ ਲਗਾ ਲੈਂਦਾ ਹੈ। ਸੋਸ਼ਲ ਮੀਡੀਆ 'ਤੇ ਇਸ ਵੀਡੀਓ ਨੂੰ ਲੋਕਾਂ ਵੱਲੋਂ ਸਾਂਝਾ ਕਰ ਇਸ ਬੱਚੀ ਦੀ ਤਾਰੀਫ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਨਾਜ਼ਦੀਪ ਕੌਰ ਸਹੋਤਾ ਨਾਮ ਦੀ ਬੱਚੀ ਦੇ ਗਾਏ ਗੀਤ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਏ ਹਨ। ਖ਼ਬਰਾਂ ਇਹ ਵੀ ਹਨ ਕਿ ਨਾਜ਼ਦੀਪ ਕੌਰ ਦਾ ਗਾਇਕ ਖ਼ਾਨ ਸਾਬ੍ਹ ਨਾਲ ਬਹੁਤ ਜਲਦ ਡਿਊਟ ਗਾਣਾ ਆ ਰਿਹਾ ਹੈ।

ਹੋਰ ਵੇਖੋ : 'ਬਲੈਕੀਆ' ਫ਼ਿਲਮ 'ਚ ਇੰਝ ਹੋਇਆ ਸਿੰਗਾ ਦਾ ਦੇਵ ਖਰੌੜ ਨਾਲ ਗੀਤ ਸੂਟ, ਦੇਖੋ ਵੀਡੀਓ

ਨਾਜ਼ਦੀਪ ਕੌਰ ਸਹੋਤਾ ਤੋਂ ਬਾਅਦ ਹੁਣ ਇਸ ਬੱਚੀ ਦਾ ਵੀਡੀਓ ਵੀ ਗਾਇਕ ਸਿੰਗਾ ਦੇ ਨਾਲ ਕਾਫੀ ਵਾਇਰਲ ਹੋ ਰਿਹਾ ਹੈ। ਸੋਸ਼ਲ ਮੀਡੀਆ ਅਜਿਹਾ ਪਲੇਟਫਾਰਮ ਬਣ ਚੁੱਕਿਆ ਹੈ ਜਿੱਥੇ ਕਈ ਬੇਸੁਰੇ ਗਾਇਕਾਂ ਨੂੰ ਤਾਂ ਹਵਾ ਮਿਲੀ ਹੀ ਹੈ ਪਰ ਨਾਲ ਹੀ ਕਈ ਨਾਜ਼ਦੀਪ ਵਰਗੇ ਸੁਰੀਲੇ ਬੱਚਿਆਂ ਨੂੰ ਆਪਣਾ ਹੁਨਰ ਦੁਨੀਆ ਅੱਗੇ ਰੱਖਣ ਦਾ ਮੌਕਾ ਮਿਲਿਆ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network