ਗਾਇਕ ਸਿੰਗਾ ਨੇ ਇਸ ਤਰ੍ਹਾਂ ਕਰਵਾਇਆ ‘ਰੌਲਾ ਰੱਪਾ’ ਖਤਮ …!

Written by  Rupinder Kaler   |  October 31st 2019 11:08 AM  |  Updated: October 31st 2019 11:08 AM

ਗਾਇਕ ਸਿੰਗਾ ਨੇ ਇਸ ਤਰ੍ਹਾਂ ਕਰਵਾਇਆ ‘ਰੌਲਾ ਰੱਪਾ’ ਖਤਮ …!

ਦੇਸੀ ਕਰਿਉ ਦੀ ਮਿਊਜ਼ਿਕ ਐਲਬਮ ਦਾ ਇੱਕ ਹੋਰ ਗਾਣਾ ਰਿਲੀਜ਼ ਹੋ ਗਿਆ ਹੈ । ਵੌਲਿਊਮ 1 ਐਲਬਮ ਦਾ ਇਹ ਗਾਣਾ ਗਾਇਕ ਸਿੰਗਾ ਦੀ ਅਵਾਜ਼ ‘ਚ ਰਿਲੀਜ਼ ਹੋਇਆ ਹੈ । ‘ਯਾਰ ਜੱਟ ਦੇ’ ਟਾਈਟਲ ਹੇਠ ਰਿਲੀਜ਼ ਹੋਏ ਇਸ ਗਾਣੇ ਦੇ ਬੋਲ ਸਿੰਗਾ ਨੇ ਹੀ ਲਿਖੇ ਹਨ ਅਤੇ ਸੰਗੀਤ ਦੇਸੀ ਕਰਿਉ ਦਾ ਹੈ। ਗਾਣੇ ਦਾ ਵੀਡੀਓ ਨਾਮੀ ਵੀਡੀਓ ਅਤੇ ਫ਼ਿਲਮ ਨਿਰਦੇਸ਼ਕ ਸੁੱਖ ਸੰਘੇੜਾ ਨੇ ਤਿਆਰ ਕੀਤਾ ਹੈ।

ਗਾਇਕ ਸਿੰਗਾ ਦਾ ਇਹ ਗਾਣਾ ਕਾਫੀ ਮਕਬੂਲ ਹੋ ਰਿਹਾ ਹੈ ।ਉਹਨਾਂ ਦੇ ਪ੍ਰਸ਼ੰਸਕਾਂ ਨੂੰ ਇਹ ਗਾਣਾ ਕਾਫੀ ਪਸੰਦ ਆ ਰਿਹਾ ਹੈ । ਇਸ ਗਾਣੇ ਨੂੰ ਲਗਾਤਾਰ ਸ਼ੇਅਰ ਤੇ ਲਾਈਕ ਕੀਤਾ ਜਾ ਰਿਹਾ ਹੈ । ਸਪੀਡ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤੇ ਗਏ ਇਸ ਗਾਣੇ ਦੇ ਬੋਲ ਦਿਲ ਨੂੰ ਛੂਹ ਲੈਂਦੇ ਹਨ ਕਿਉਂਕਿ ਇਹਨਾਂ ਵਿੱਚ ਜਿਗਰੀ ਯਾਰਾਂ ਦਾ ਜ਼ਿਕਰ ਕੀਤਾ ਗਿਆ ਹੈ ।

ਜਿਹੜੇ ਕਿ ਆਪਣੇ ਯਾਰ ਲਈ ਆਪਣੀ ਜਾਨ ਵਾਰ ਦਿੰਦੇ ਹਨ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਦੇਸੀ ਕਰਿਊ ਨੇ ਜੱਸੀ ਗਿੱਲ ਦਾ ਗਾਣਾ ਰਿਲੀਜ਼ ਕੀਤਾ ਸੀ ਜਿਹੜਾ ਕਿ ਕਾਫੀ ਪਸੰਦ ਕੀਤਾ ਗਿਆ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਐਲਬਮ ਦੇ ਹੋਰ ਵੀ ਕਈ ਗਾਣੇ ਹਨ ਜਿਹੜੇ ਕਿ ਰਿਲੀਜ਼ ਹੋਣ ਦੀ ਕਤਾਰ ਵਿੱਚ ਹਨ ।

https://www.instagram.com/p/B4OvQ1JgmRm/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network