ਕੀ ਸੰਗੀਤਕਾਰ ਲਾਡੀ ਗਿੱਲ ਤੋਂ ਬਾਅਦ ਗਾਇਕ ਸਿੱਪੀ ਗਿੱਲ ਦੇ ਘਰ ਵੀ ਆਈ ‘ਗੁੱਡ ਨਿਊਜ਼’ 

Written by  Rupinder Kaler   |  October 08th 2019 12:27 PM  |  Updated: October 08th 2019 12:27 PM

ਕੀ ਸੰਗੀਤਕਾਰ ਲਾਡੀ ਗਿੱਲ ਤੋਂ ਬਾਅਦ ਗਾਇਕ ਸਿੱਪੀ ਗਿੱਲ ਦੇ ਘਰ ਵੀ ਆਈ ‘ਗੁੱਡ ਨਿਊਜ਼’ 

ਪੰਜਾਬੀ ਇੰਡਸਟਰੀ ਵਿੱਚ ਇੱਕ ਤੋਂ ਬਾਅਦ ਇੱਕ ਗੁੱਡ ਨਿਊਜ਼ ਆ ਰਹੀ ਹੈ । ਇਹ ਖੁਸ਼ੀ ਦੀ ਖ਼ਬਰ ਕਿਸੇ ਫ਼ਿਲਮ ਦੇ ਹਿੱਟ ਹੋਣ ਜਾਂ ਗਾਣੇ ਦੇ ਹਿੱਟ ਹੋਣ ਦੀ ਨਹੀਂ ਬਲਕਿ ਇਹ ਗੁੱਡ ਨਿਊਜ਼ ਇੰਡਸਟਰੀ ਵਿੱਚ ਬਣ ਰਹੇ ਨਵੇਂ ਮੰਮੀ ਪਾਪਾ ਦੀ ਹੈ । ਜਿੱਥੇ ਬੀਤੇ ਦਿਨ ਗੀਤਕਾਰ ਵੀਤ ਬਲਜੀਤ ਨੇ ਸੰਗੀਤਕਾਰ ਲਾਡੀ ਗਿੱਲ ਦੀ ਤਸਵੀਰ ਸ਼ੇਅਰ ਕਰਕੇ ਦੱਸਿਆ ਸੀ ਕਿ ਉਹਨਾਂ ਦੇ ਘਰ ਬੇਬੀ ਬੁਆਏ ਨੇ ਜਨਮ ਲਿਆ ਹੈ ਉੱਥੇ ਹੁਣ ਇੱਕ ਹੋਰ ਇਸ ਤਰ੍ਹਾਂ ਦੀ ਤਸਵੀਰ ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ ।

https://www.instagram.com/p/B3UHaxtllTO/

ਇਹ ਤਸਵੀਰ ਗਾਇਕ ਤੇ ਅਦਾਕਾਰ ਸਿੱਪੀ ਗਿੱਲ ਦੀ ਹੈ । ਇਸ ਤਸਵੀਰ ਵਿੱਚ ਸਿੱਪੀ ਗਿੱਲ ਨੇ ਨਵਜਨਮੇ ਬੱਚੇ ਨੂੰ ਚੁੱਕਿਆ ਹੋਇਆ ਹੈ । ਜਿਸ ਫੇਸ ਬੁੱਕ ਪੇਜ ਤੇ ਇਹ ਤਸਵੀਰ ਸਾਂਝੀ ਕੀਤੀ ਗਈ ਹੈ ਉੱਥੇ ਸਿੱਪੀ ਗਿੱਲ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ । ਇਸ ਤਸਵੀਰ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਸਿੱਪੀ ਗਿੱਲ ਵੀ ਪਾਪਾ ਬਣ ਗਏ ਹਨ ।

https://www.facebook.com/photo.php?fbid=2658931177527549&set=a.111290835624942&type=3&theater

ਸਿੱਪੀ ਗਿੱਲ ਨੇ ਇਸ ਸਬੰਧ ਵਿੱਚ ਕੋਈ ਵੀ ਤਸਵੀਰ ਆਪਣੇ ਕਿਸੇ ਵੀ ਸੋਸ਼ਲ ਮੀਡੀਆ ਅਕਾਉਂਟ ਤੋਂ ਸਾਂਝੀ ਨਹੀਂ ਕੀਤੀ ਤੇ ਨਾ ਹੀ ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਹਨਾਂ ਦੇ ਘਰ ਬੇਬੀ ਬੁਆਏ ਦਾ ਜਨਮ ਹੋਇਆ ਹੈ । ਪਰ ਸੋਸ਼ਲ ਮੀਡੀਆ ਤੇ ਇਹ ਤਸਵੀਰ ਲਗਾਤਾਰ ਵਾਇਰਲ ਹੋ ਰਹੀ ਹੈ ।

https://www.instagram.com/p/B2y6bDPApsh/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network