ਫਰਸ਼ ‘ਤੇ ਸੌਂਣ ਦੇ ਹਨ ਕਈ ਫਾਇਦੇ, ਪਿੱਠ ਦਰਦ ਤੋਂ ਮਿਲਦੀ ਹੈ ਰਾਹਤ

written by Shaminder | September 22, 2022

ਅੱਜ ਕੱਲ੍ਹ ਹਰ ਇਨਸਾਨ ਆਰਾਮ ਪ੍ਰਸਤ ਜ਼ਿੰਦਗੀ ਚਾਹੁੰਦਾ ਹੈ । ਜਿਸ ਕਾਰਨ ਉਸ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਅੱਜ ਅਸੀਂ ਤੁਹਾਨੂੰ ਜ਼ਮੀਨ ‘ਤੇ ਸੌਂਣ (Sleep on Floor) ਦੇ ਫਾਇਦੇ ਬਾਰੇ ਦੱਸਾਂਗੇ । ਜੀ ਹਾਂ ਫਰਸ਼ ‘ਤੇ ਸੌਂਣ ਦੇ ਅਜਿਹੇ ਕਈ ਫਾਇਦੇ ਨੇ । ਜਿਨ੍ਹਾਂ ਤੋਂ ਤੁਸੀਂ ਸ਼ਾਇਦ ਅਨਜਾਣ ਹੋਵੋਗੇ ।

sleeping on Floor Image Source : Google

ਹੋਰ ਪੜ੍ਹੋ : ਮਹਿਲਾ ਦੇ ਭੇਸ ‘ਚ ਇਸ ਅਦਾਕਾਰ ਨੂੰ ਕੀ ਤੁਸੀਂ ਪਛਾਣਿਆ ? ਪ੍ਰਸ਼ੰਸਕਾਂ ਨੂੰ ਤਸਵੀਰ ਆ ਰਹੀ ਪਸੰਦ

ਜੇ ਤੁਹਾਨੂੰ ਪਿੱਠ ਦਰਦ ਹੈ ਅਤੇ ਤੁਸੀਂ ਇਸ ਤੋਂ ਜਲਦ ਰਾਹਤ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਫਰਸ਼ ‘ਤੇ ਸੌਂਦੇ ਹੋ ਤਾਂ ਕਾਫੀ ਹੱਦ ਤੱਕ ਦਰਦ ਤੋਂ ਛੁਟਕਾਰਾ ਪਾ ਸਕਦੇ ਹੋ । ਇਸ ਨਾਲ ਤੁਹਾਨੂੰ ਨੀਂਦ ਵੀ ਵਧੀਆ ਆਏਗੀ । ਨਰਮ ਗੱਦੇ ‘ਤੇ ਸੌਂਣ ਦੇ ਨਾਲ ਜਿੱਥੇ ਤੁਹਾਡਾ ਸਰੀਰ ਗੱਦੇ ‘ਚ ਖੁੱਭ ਜਾਂਦਾ ਹੈ ਜਿਸ ਦੇ ਨਾਲ ਸਰੀਰ ਦਾ ਸੰਤੁਲਨ ਵਿਗੜਦਾ ਹੈ ਅਤੇ ਇਸ ਦਾ ਅਸਰ ਰੀੜ ਦੀ ਹੱਡੀ ‘ਤੇ ਵੀ ਪੈਂਦਾ ਹੈ ।

sleeping-on-the-floor Image Source : Google

ਹੋਰ ਪੜ੍ਹੋ :  ਹਰਭਜਨ ਮਾਨ ਦੀ ਪਤਨੀ ਹਰਮਨ ਮਾਨ ਦਾ ਅੱਜ ਹੈ ਜਨਮਦਿਨ, ਗਾਇਕ ਨੇ ਲਿਖਿਆ ‘ਮੇਰੀ ਸਾਹਾਂ ਤੋਂ ਪਿਆਰੀ, ਮੇਰੀ ਪਿਆਰੀ ਹਰਮਨ ਜਨਮ ਦਿਨ ਮੁਬਾਰਕ’

ਪੁਰਾਣੇ ਸਮਿਆਂ ‘ਚ ਇਸੇ ਕਰਕੇ ਫਰਸ਼ ‘ਤੇ ਬੈਠ ਕੇ ਹੀ ਖਾਣਾ ਖਾਧਾ ਜਾਂਦਾ ਸੀ । ਕਿਉਂਕਿ ਜਦੋਂ ਅਸੀ ਜ਼ਮੀਨ ‘ਤੇ ਬੈਠ ਕੇ ਖਾਂਦੇ ਹਾਂ ਤਾਂ ਥੋੜੀ ਮਾਤਰਾ ‘ਚ ਖਾਂਦੇ ਹਾਂ । ਪਰ ਸਮੇਂ ਦੇ ਬਦਲਾਅ ਦੇ ਨਾਲ-ਨਾਲ ਸਾਡੇ ਬੈਠਣ, ਖਾਣ ਪੀਣ ਅਤੇ ਸੌਂਡ ਦੇ ਤੌਰ ਤਰੀਕੇ ਬਦਲ ਰਹੇ ਹਨ ।

Sleeping-On-The-Floor, Image Source : Google

ਜਿਸ ਕਾਰਨ ਸਾਨੂੰ ਕਈ ਤਰ੍ਹਾਂ ਦੀਆਂ ਸਰੀਰਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।ਪੁਰਾਣੇ ਸਮੇਂ ‘ਚ ਜੀਵਨ ਸ਼ੈਲੀ ਬਹੁਤ ਸਧਾਰਣ ਦੀ ਜਿਸ ਕਾਰਨ ਸਾਨੂੰ ਬੀਮਾਰੀਆਂ ਵੀ ਘੱਟ ਹੁੰਦੀਆਂ ਸਨ ਅਤੇ ਸਰੀਰ ਵਧੇਰੇ ਤਾਕਤਵਰ ਹੁੰਦਾ ਸੀ ।

 

 

 

You may also like