ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਏਕਤਾ ਕਪੂਰ ਦੇ ਬੇਟੇ ਲਈ ਲੈ ਕੇ ਆਈ ਇਹ ਖ਼ਾਸ ਤੋਹਫਾ

Written by  Rupinder Kaler   |  October 23rd 2019 11:54 AM  |  Updated: October 23rd 2019 11:54 AM

ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਏਕਤਾ ਕਪੂਰ ਦੇ ਬੇਟੇ ਲਈ ਲੈ ਕੇ ਆਈ ਇਹ ਖ਼ਾਸ ਤੋਹਫਾ

ਪ੍ਰੋਡਿਊਸਰ ਡਾਇਰੈਕਟਰ ਏਕਤਾ ਕਪੂਰ ਤੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਵਧੀਆ ਦੋਸਤ ਹਨ । ਦੋਵੇਂ ਕਈ ਮੌਕਿਆਂ ਤੇ ਇੱਕ ਦੂਜੇ ਦੇ ਨਾਲ ਨਜ਼ਰ ਆਉਂਦੀਆਂ ਹਨ । ਇਸ ਸਭ ਦੇ ਚਲਦੇ ਦੋਹਾਂ ਦਾ ਇੱਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ । ਵੀਡੀਓ ਵਿੱਚ ਸਮ੍ਰਿਤੀ ਇਰਾਨੀ ਏਕਤਾ ਕਪੂਰ ਨਾਲ ਗੱਲ ਬਾਤ ਕਰ ਰਹੀ ਹੈ, ਇਸ ਦੇ ਨਾਲ ਹੀ ਉਹ ਏਕਤਾ ਦੇ ਬੇਟੇ ਨੂੰ ਕਵਿਤਾ ਤੇ ਕਹਾਣੀ ਸੁਣਾ ਰਹੀ ਹੈ ।

https://www.instagram.com/p/B1nkoTggT8j/?utm_source=ig_embed&utm_campaign=dlfix

ਏਕਤਾ ਨੇ ਇਸ ਵੀਡੀਓ ਨੂੰ ਇੱਕ ਕੈਪਸ਼ਨ ਵੀ ਦਿੱਤਾ ਹੈ, ਉਹਨਾਂ ਨੇ ਲਿਖਿਆ ਹੈ ‘ਮਾਸੀ ਦੀ ਡਿਊਟੀ’। ਇਸ ਵੀਡੀਓ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਮ੍ਰਿਤੀ ਏਕਤਾ ਦੇ ਬੇਟੇ ਲਈ ਤੋਹਫੇ ’ਚ ਕਿਤਾਬਾਂ ਲੈ ਕੇ ਆਈ ਹੈ ।

https://www.instagram.com/p/B36oxbaCdsp/?utm_source=ig_embed&utm_campaign=dlfix

ਤੁਹਾਨੂੰ ਦੱਸ ਦਿੰਦੇ ਹਾਂ ਕਿ ਏਕਤਾ ਕਪੂਰ ਪਿਛਲੇ ਸਾਲ ਹੀ ਸਰੋਗੇਸੀ ਦੀ ਮਦਦ ਨਾਲ ਮਾਂ ਬਣੀ ਸੀ । ਏਕਤਾ ਤੇ ਸਮ੍ਰਿਤੀ ਇਰਾਨੀ ਇੱਕ ਦੂਜੇ ਨੂੰ ਪਿਛਲੇ 18-19 ਸਾਲਾਂ ਤੋਂ ਜਾਣਦੇ ਹਨ ।

ਸਮ੍ਰਿਤੀ ਨੇ ਏਕਤਾ ਦੇ ਕਈ ਟੀਵੀ ਲੜੀਵਾਰ ਨਾਟਕਾਂ ਵਿੱਚ ਕੰਮ ਕੀਤਾ ਸੀ । ਸਮ੍ਰਿਤੀ ਇਰਾਨੀ ਨੂੰ ਏਕਤਾ ਕਪੂਰ ਦੇ ਸ਼ੋਅ ਨਾਲ ਹੀ ਇੱਕ ਅਦਾਕਾਰਾ ਦੇ ਰੂਪ ਪਹਿਚਾਣ ਮਿਲੀ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network