ਅਨਮੋਲ ਕਵੱਤਰਾ ਆਪਣੇ ਗਾਣੇ 'ਦਲੇਰੀਆਂ' 'ਚ ਕਰ ਰਹੇ ਨੇ ਉਹ ਹੀ ਕੰਮ ਜੋ ਕਰਦੇ ਨੇ ਅਸਲ ਜ਼ਿੰਦਗੀ 'ਚ, ਦੇਖੋ ਵੀਡੀਓ

written by Aaseen Khan | February 04, 2019

ਅਨਮੋਲ ਕਵੱਤਰਾ ਆਪਣੇ ਗਾਣੇ 'ਦਲੇਰੀਆਂ' 'ਚ ਕਰ ਰਹੇ ਨੇ ਉਹ ਹੀ ਕੰਮ ਜੋ ਕਰਦੇ ਨੇ ਅਸਲ ਜ਼ਿੰਦਗੀ 'ਚ, ਦੇਖੋ ਵੀਡੀਓ : ਸਮਾਜ ਸੇਵੀ ਅਨਮੋਲ ਕਵੱਤਰਾ ਜਿਹੜੇ ਆਪਣੇ ਸਮਾਜ ਭਲਾਈ ਦੇ ਕੰਮਾਂ ਦੇ ਚਲਦਿਆਂ ਪੂਰੀ ਦੁਨੀਆਂ 'ਚ ਜਾਣੇ ਜਾਂਦੇ ਹਨ। ਅਨਮੋਲ ਕਵੱਤਰਾ ਦੇ ਗਾਣੇ ਦਾ ਪ੍ਰਸ਼ੰਸ਼ਕਾਂ ਵੱਲੋਂ ਕਾਫੀ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ ਜਿਹੜਾ ਅੱਜ ਰਿਲੀਜ਼ ਹੋ ਚੁੱਕਿਆ ਹੈ। ਗਾਣੇ ਦਾ ਨਾਮ ਹੈ ਦਲੇਰੀਆਂ ਜਿਸ ਬਾਰੇ ਜਾਣਕਾਰੀ ਕੁਝ ਦਿਨ ਪਹਿਲਾਂ ਉਹਨਾਂ ਮੋਸ਼ਨ ਪੋਸਟਰ ਸ਼ੇਅਰ ਕਰਕੇ ਦਿੱਤੀ ਸੀ। ਗਾਣੇ ਦੇ ਬੋਲ ਲਿਖੇ ਹਨ ਵਿੱਕੀ ਗਿੱਲ ਹੋਰਾਂ ਨੇ ਅਤੇ ਦਲੇਰੀਆਂ ਗਾਣੇ ਦਾ ਮਿਊਜ਼ਿਕ ਦੇਸੀ ਕਰਿਊ ਵੱਲੋਂ ਦਿੱਤਾ ਗਿਆ ਹੈ। ਗਾਣੇ 'ਚ ਅਨਮੋਲ ਕਵੱਤਰਾ ਉਹ ਹੀ ਕੰਮ ਕਰਦੇ ਦਿਖਾਈ ਦੇ ਰਹੇ ਹਨ ਜਿਹੜਾ ਉਹ ਉਹਨਾਂ ਦੀ ਐਨ.ਜੀ.ਓ.'ਵੀ ਡੂ ਨਾਟ ਐਕਸੇਪਟ ਮਨੀ ਓਰ ਥਿੰਗਸ' 'ਚ ਕਰਦੇ ਹਨ। ਯਾਨੀ ਲੋਕਾਂ ਦੀ ਭਲਾਈ ਹੀ ਅਨਮੋਲ ਕਵੱਤਰਾ ਆਪਣੇ ਗਾਣੇ 'ਚ ਕਰਦੇ ਨਜ਼ਰ ਆ ਰਹੇ ਹਨ। ਹੋਰ ਵੇਖੋ : ਗੁਲ ਹਸਨ ਦਾ ਗੀਤ ‘ਸਾਰਾ ਸਾਰਾ ਦਿਨ’ ਕਰ ਦੇਵੇਗਾ ਹਰ ਕਿਸੇ ਨੂੰ ਭਾਵੁਕ, ਦੇਖੋ ਵੀਡੀਓ

 Social worker Anmol Kwatra 's debut song Daleriyan out now Anmol kawatra
ਜਾਣਕਾਰੀ ਲਈ ਦੱਸ ਦਈਏ ਅਨਮੋਲ ਕਵੱਤਰਾ ਅਤੇ ਉਹਨਾਂ ਦੀ ਟੀਮ ਵੱਲੋਂ ਲੋੜਵੰਦ ਮਰੀਜ਼ਾਂ ਲਈ ‘ਵੀ ਡੂ ਨਾਟ ਅਕਸੈਪਟ ਮਨੀ ਓਰ ਥਿੰਗਜ਼’ ਨਾਮ ਦਾ ਐਨਜੀਓ ਚਲਾਇਆ ਜਾਂਦਾ ਹੈ ਜਿਹੜੇ ਡੋਨਰਜ਼ ਨੂੰ ਸਿੱਧਾ ਮਰੀਜ਼ ਨਾਲ ਮਿਲਵਾ ਕੇ ਉਹਨਾਂ ਦੀ ਮਦਦ ਕਰਵਾਉਂਦੇ ਹਨ। ਅੱਜ ਸ਼ੋਸ਼ਲ ਮੀਡੀਆ 'ਤੇ ਅਨਮੋਲ ਕਵੱਤਰਾ ਦੀਆਂ ਅਜਿਹੀਆਂ ਕਈ ਵੀਡੀਓਜ਼ ਹਨ ਜਿਹੜੀਆਂ ਲਗਾਤਾਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਆਪਣੇ ਡੋਨਰਜ਼ ਨੂੰ ਰੱਬ ਕਹਿਣ ਵਾਲੇ ਅਨਮੋਲ ਕਵੱਤਰਾ ਦੇ ਫੈਨਜ਼ ਉਹਨਾਂ ਦੇ ਇਸ ਗਾਣੇ ਦਲੇਰੀਆਂ ਨੂੰ ਭਰਵਾਂ ਹੁੰਗਾਰਾ ਦੇ ਰਹੇ ਹਨ। ਦਲੇਰੀਆਂ ਗਾਣਾ ਅਨਮੋਲ ਕਵੱਤਰਾ ਵੱਲੋਂ ਆਪਣੇ ਯੂ ਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਹੈ।

0 Comments
0

You may also like