ਸੜਕ 'ਤੇ ਡਿੱਗੀ ਔਰਤ ਨੂੰ ਦੇਖ ਕੇ ਸੋਹੇਲ ਖ਼ਾਨ ਨੇ ਕੀਤਾ ਕੁਝ ਅਜਿਹਾ, ਵੀਡੀਓ ਹੋਈ ਵਾਇਰਲ

written by Pushp Raj | January 21, 2023 06:50pm

Sohail Khan helped woman : ਬਾਲੀਵੁੱਡ ਅਭਿਨੇਤਾ ਅਤੇ ਫਿਲਮਕਾਰ ਸੋਹੇਲ ਖ਼ਾਨ ਆਪਣੀਆਂ ਫ਼ਿਲਮਾਂ ਅਤੇ ਨਿੱਜੀ ਜ਼ਿੰਦਗੀ ਨੂੰ ਲੈ ਕੇ ਹਮੇਸ਼ਾ ਸੁਰਖੀਆਂ 'ਚ ਰਹਿੰਦੇ ਹਨ ਪਰ ਹਾਲ ਹੀ ਵਿੱਚ ਉਹ ਇੱਕ ਵੀਡੀਓ ਨੂੰ ਲੈ ਕੇ ਲੋਕਾਂ 'ਚ ਚਰਚਾ ਵਿੱਚ ਬਣੇ ਹੋਏ ਹਨ। ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਆਓ ਜਾਣਦੇ ਹਾਂ ਕਿਉਂ।

image source instagram

ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਸੋਹੇਲ ਖ਼ਾਨ ਦੀ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਸੜਕ 'ਤੇ ਬੈਠੀ ਔਰਤ ਦੇ ਆਲੇ-ਦੁਆਲੇ ਸੋਹੇਲ ਖ਼ਾਨ ਅਤੇ ਕਈ ਲੋਕ ਖੜ੍ਹੇ ਹਨ। ਵੀਡੀਓ ਮੁਤਾਬਕ ਔਰਤ ਅਚਾਨਕ ਸੜਕ 'ਤੇ ਡਿੱਗ ਗਈ, ਜਿਸ ਦੀ ਮਦਦ ਲਈ ਸੋਹੇਲ ਖ਼ਾਨ ਉਸ ਕੋਲ ਦੌੜ ਕੇ ਮਦਦ ਕਰਨ ਪਹੁੰਚੇ। ਸੋਹੇਲ ਦੀ ਇਸ ਉਦਾਰਤਾ ਨੂੰ ਦੇਖ ਕੇ ਯੂਜ਼ਰਸ ਉਨ੍ਹਾਂ ਦੀ ਤਾਰੀਫ ਕਰਨ ਤੋਂ ਖ਼ੁਦ ਨੂੰ ਰੋਕ ਨਹੀਂ ਸਕੇ।

image source instagram

ਵੀਡੀਓ 'ਚ ਕੈਜ਼ੂਅਲ ਲੁੱਕ 'ਚ ਨਜ਼ਰ ਆ ਰਿਹਾ ਸੋਹੇਲ ਔਰਤ ਨੂੰ ਉੱਠਣ 'ਚ ਮਦਦ ਕਰਨ ਦੀ ਕੋਸ਼ਿਸ਼ ਕਰਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ 'ਚ ਔਰਤ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ, 'ਕੈਸੇ ਉਠਾਓਗੇ? ਮੇਰਾ ਪੈਰ ਤਾਂ...' ਔਰਤ ਦੀ ਗੱਲ ਸੁਣ ਕੇ, ਸੋਹੇਲ ਅਤੇ ਹੋਰਾਂ ਨੇ ਉਸ ਨੂੰ ਆਪਣੀਆਂ ਬਾਹਾਂ ਵਿੱਚ ਚੁੱਕਣ ਦੀ ਕੋਸ਼ਿਸ਼ ਕੀਤੀ।

ਦੱਸ ਦੇਈਏ ਕਿ ਸੋਹੇਲ ਖ਼ਾਨ ਸਕ੍ਰਿਪਟ ਰਾਈਟਰ ਸਲੀਮ ਖ਼ਾਨ ਦੇ ਬੇਟੇ ਅਤੇ ਸੁਪਰਸਟਾਰ ਸਲਮਾਨ ਖ਼ਾਨ ਦੇ ਛੋਟੇ ਭਰਾ ਹਨ। ਉਨ੍ਹਾਂ ਦੀਆਂ ਦੋ ਭੈਣਾਂ ਵੀ ਹਨ, ਅਲਵੀਰਾ ਅਗਨੀਹੋਤਰੀ ਜਿਨ੍ਹਾਂ ਨੇ ਅਤੁਲ ਅਗਨੀਹੋਤਰੀ ਅਤੇ ਅਰਪਿਤਾ ਖ਼ਾਨ ਜਿਸ ਨੇ ਆਯੂਸ਼ ਸ਼ਰਮਾ ਨਾਲ ਵਿਆਹ ਕੀਤਾ ਹੈ।

ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਹੁਣ ਸੋਸ਼ਲ ਮੀਡੀਆ 'ਤੇ ਖ਼ਾਨ ਦੀ ਤਾਰੀਫ ਹੋ ਰਹੀ ਹੈ। ਕਈ ਪ੍ਰਸ਼ੰਸਕਾਂ ਅਤੇ ਉਪਭੋਗਤਾਵਾਂ ਨੇ ਔਰਤ ਦੀ ਮਦਦ ਕਰਨ ਲਈ ਉਨ੍ਹਾਂ ਦੀ ਤਾਰੀਫ ਕੀਤੀ ਹੈ।

image source instagram

ਹੋਰ ਪੜ੍ਹੋ: ਸੜਕ ਕਿਨਾਰੇ ਸਬਜ਼ੀ ਵੇਚਦੇ ਨਜ਼ਰ ਆਏ ਸੁਨੀਲ ਗਰੋਵਰ, ਤਸਵੀਰ ਵੇਖ ਫੈਨਜ਼ ਨੂੰ ਯਾਦ ਆਇਆ ਕਪਿਲ ਸ਼ਰਮਾ ਸ਼ੋਅ

ਸੋਹੇਲ ਦੇ ਕਰੀਅਰ ਦੀ ਗੱਲ ਕਰੀਏ ਤਾਂ ਉਸਨੇ 1997 ਵਿੱਚ ਸਲਮਾਨ ਅਤੇ ਸੰਜੇ ਕਪੂਰ ਸਟਾਰਰ ਫਿਲਮ 'ਔਜ਼ਾਰ' ਨਾਲ ਆਪਣੇ ਨਿਰਦੇਸ਼ਨ ਦੀ ਸ਼ੁਰੂਆਤ ਕੀਤੀ ਅਤੇ 'ਪਿਆਰ ਕਿਆ ਤੋ ਡਰਨਾ ਕੀ' (1998), 'ਹੈਲੋ ਬ੍ਰਦਰ' (1999) ਵਰਗੀਆਂ ਹਿੱਟ ਫਿਲਮਾਂ ਦਿੱਤੀਆਂ। ਬਤੌਰ ਅਭਿਨੇਤਾ ਉਸ ਨੇ 'ਮੈਂ ਦਿਲ ਤੁਝਕੋ ਦੀਆ' ਨਾਲ ਆਪਣੀ ਸ਼ੁਰੂਆਤ ਕੀਤੀ ਸੀ। ਫਿਲ ਕ੍ਰਿਸ਼ਨਾ ਕਾਟੇਜ, ਆਰੀਅਨ, ਸਲਾਮ-ਏ-ਇਸ਼ਕ: ਏ ਟ੍ਰਿਬਿਊਟ ਟੂ ਲਵ ਅਤੇ ਹੈਲੋ ਵਰਗੀਆਂ ਫਿਲਮਾਂ ਵਿੱਚ ਨਜ਼ਰ ਆਇਆ।

 

View this post on Instagram

 

A post shared by yogen shah (@yogenshah_s)

You may also like