ਪੁੱਤਰ ਗੀਤਾਜ਼ ਬਿੰਦਰਖੀਆ ਨੇ ਸਾਂਝਾ ਕੀਤਾ ਆਪਣੇ ਮਰਹੂਮ ਪਿਤਾ ਸੁਰਜੀਤ ਬਿੰਦਰਖੀਆ ਦਾ ਇਹ ਖ਼ਾਸ ਵੀਡੀਓ

written by Lajwinder kaur | June 07, 2021

ਪੰਜਾਬੀ ਮਿਊਜ਼ਿਕ ਇੰਡਸਟਰੀ ਸੁਰਜੀਤ ਬਿੰਦਰਖੀਆ ਜੋ ਅੱਜ ਵੀ ਲੋਕਾਂ ਦੇ ਦਿਲਾਂ ‘ਚ ਜਿੰਦਾ ਹੈ । ਆਪਣੇ ਪਿਤਾ ਦੇ ਗਾਇਕੀ ਵਾਲੇ ਰਾਹਾਂ ‘ਤੇ ਗੀਤਾਜ਼ ਬਿੰਦਰਖੀਆ ਚੱਲ ਰਿਹਾ ਹੈ । ਗੀਤਾਜ਼ ਅਕਸਰ ਹੀ ਆਪਣੇ ਪਿਤਾ ਨੂੰ ਯਾਦ ਕਰਦੇ ਹੋਏ ਤਸਵੀਰਾਂ ਸਾਂਝੀਆਂ ਕਰਦਾ ਰਹਿੰਦਾ ਹੈ। ਇਸ ਵਾਰ ਉਸ ਨੇ ਆਪਣੇ ਪਿਤਾ ਦਾ ਇੱਕ ਖ਼ਾਸ ਵੀਡੀਓ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਹੈ। Gitaz Bindrakhia Latest Punjabi Song 'Gal Baap Di' Released ਹੋਰ ਪੜ੍ਹੋ : ਰਵੀ ਦੁਬੇ ਨੇ ਸਾਂਝੀ ਕੀਤੀ ਅਣਦੇਖੀ ਤਸਵੀਰ, ਐਕਟਰੈੱਸ ਸਰਗੁਣ ਮਹਿਤਾ ਤਸਵੀਰ ਦੇਖ ਕੇ ਹੋਈ ਲਾਲ-ਪੀਲੀ, ਸੋਸ਼ਲ ਮੀਡੀਆ ‘ਤੇ ਲਗਾ ਦਿੱਤੀ ਪਤੀ ਦੇਵ ਦੀ ਕਲਾਸ

gitaz with family Image Source: Instagram
ਇਸ ਵੀਡੀਓ ‘ਚ ਗਾਇਕ ਸੁਰਜੀਤ ਬਿੰਦਰਖੀਆ ਆਪਣੀ ਦਮਦਾਰ ਆਵਾਜ਼ 'ਚ ਕੁਝ ਗੁਣ ਗਣਾਉਂਦੇ ਹੋਏ ਨਜ਼ਰ ਆ ਰਹੇ ਨੇ। ਵੀਡੀਓ ਸੁਰਜੀਤ ਬਿੰਦਰਖੀਆ ਦੇ ਨਾਲ ਨਾਮੀ ਗੀਤਕਾਰ ਸ਼ਮਸੇਰ ਸੰਧੂ ਨਜ਼ਰ ਆ ਰਹੇ ਨੇ। ਇਸ ਵੀਡੀਓ ਕਲਿਪ ਨੂੰ ਪੋਸਟ ਕਰਦੇ ਹੋਏ ਗੀਤਾਜ਼ ਨੇ ਲਿਖਿਆ ਹੈ- ‘ ਇਹ ਪਿਆਰ ਤਾਂ ਆਪੇ ਹੋ ਜਾਂਦਾ ਹੈ🕊❤️ #dad #surjitbindrakhia’ । ਇਹ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ।
Gitaz Bindrakhia Shared His New Song 'Gal Baap Di' Poster With Fans Image Source: Instagram
ਜੇ ਗੱਲ ਕਰੀਏ ਗੀਤਾਜ਼ ਬਿੰਦਰਖੀਆ ਦੀ ਤਾਂ ਇਸ ਸਾਲ ਉਹ ਆਪਣੇ ਨਵੇਂ ਟਰੈਕ ‘ਗੱਲ ਬਾਪ ਦੀ’ ਦੀ ਨਾਲ ਦਰਸ਼ਕਾਂ ਦਾ ਰੁਬਰੂ ਹੋਏ ਸੀ। ਇਸ ਗੀਤ ਨੂੰ ਵੀ ਦਰਸ਼ਕਾਂ ਵੱਲੋਂ ਖੂਬ ਪਿਆਰ ਦਿੱਤਾ ਗਿਆ। ਦੱਸ ਦਈਏ ਡਾਇਰੈਕਟਰ ਜਗਦੀਪ ਸਿੱਧੂ ਨੇ ਆਪਣੀ ਅਗਲੀ ਫ਼ਿਲਮ ‘ਮੋਹ’ ਦਾ ਵੀ ਐਲਾਨ ਕਰ ਦਿੱਤਾ ਹੈ। ਇਸ ਫ਼ਿਲਮ ਵਿੱਚ ਗੀਤਾਜ਼ ਬਿੰਦਰਖੀਆ ਲੀਡ ਰੋਲ ‘ਚ ਨਜ਼ਰ ਆਵੇਗਾ । ਖ਼ਬਰਾਂ ਮੁਤਾਬਿਕ ਇਹ ਫ਼ਿਲਮ ਸੁਰਜੀਤ ਬਿੰਦਰਖੀਆ ਦੀ ਜ਼ਿੰਦਗੀ ‘ਤੇ ਅਧਾਰਿਤ ਹੋ ਸਕਦੀ ਹੈ ।
Gitaz Bindrakhia Latest Punjabi Song 'Gal Baap Di' Released Gitaz Bindrakhia Latest Punjabi Song 'Gal Baap Di' Released
Gitaz Bindrakhia Post Emotional Note On Mom-Dad Marriage Anniversary
Gitaz Bindrakhia Shared His New Song 'Gal Baap Di' Poster With Fans Gitaz Bindrakhia Shared His New Song 'Gal Baap Di' Poster With Fans

0 Comments
0

You may also like