ਇੱਕ ਫ਼ਿਲਮ ਨੂੰ ਪਰਦੇ 'ਤੇ ਉਤਾਰਨ ਤੋਂ ਪਹਿਲਾਂ ਕਿੰਨੀ ਲੱਗਦੀ ਹੈ ਮਿਹਨਤ,ਸੋਨਮ ਬਾਜਵਾ ਨੇ ਸਾਂਝਾ ਕੀਤਾ ਵੀਡੀਓ
ਫ਼ਿਲਮ ਜਿੰਦੇ ਮੇਰੀਏ ਨਵੇਂ ਸਾਲ 'ਤੇ ਰਿਲੀਜ਼ ਹੋਣ ਜਾ ਰਹੀ ਹੈ । 24 ਜਨਵਰੀ ਨੂੰ ਇਹ ਫ਼ਿਲਮ ਸਿਨੇਮਾਂ ਘਰਾਂ 'ਚ ਲੱਗੇਗੀ । ਅਜਿਹੇ 'ਚ ਫ਼ਿਲਮ ਦੀ ਸਟਾਰ ਕਾਸਟ ਨੇ ਇਸ ਫ਼ਿਲਮ ਲਈ ਕਿੰਨੀ ਮਿਹਨਤ ਕੀਤੀ ਹੈ ।ਉਸ ਦੇ ਵੀਡੀਓ ਸਾਹਮਣੇ ਆ ਰਹੇ ਹਨ । ਸੋਨਮ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਫ਼ਿਲਮ ਦਾ ਬਿਹਾਈਂਡ ਦਾ ਸੀਨਸ ਵੀਡੀਓ ਸਾਂਝਾ ਕੀਤਾ ਹੈ । ਜਿਸ 'ਚ ਪਰਮੀਸ਼ ਵਰਮਾ ਅਤੇ ਸੋਨਮ ਬਾਜਵਾ ਫ਼ਿਲਮ ਦੇ ਸ਼ੂਟ ਦੇ ਨਾਲ-ਨਾਲ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ ।
ਹੋਰ ਵੇਖੋ:ਅਧੂਰੇ ਸੁਫ਼ਨਿਆਂ ਅਤੇ ਪਿਆਰ ਦੀ ਕਹਾਣੀ ਨੂੰ ਪੇਸ਼ ਕਰਦਾ ਹੈ ਫ਼ਿਲਮ ‘ਜਿੰਦੇ ਮੇਰੀਏ’ ਦਾ ਟ੍ਰੇਲਰ
https://www.instagram.com/p/B6kE9l-h2d9/
ਇਸ ਵੀਡੀਓ 'ਚ ਪਰਮੀਸ਼ ਵਰਮਾ ਕਹਿ ਰਹੇ ਨੇ ਕਿ ਇਸ ਫ਼ਿਲਮ ਦੇ ਜੋ ਡਾਇਲਾਗਸ ਹਨ ਉਹ ਪੰਜਾਬੀ ਦੀ ਆਈਲੈਟਸ ਵਾਂਗ ਹਨ । ਜਿਸ 'ਤੇ ਸੋਨਮ ਬਾਜਵਾ ਖੂਬ ਹੱਸਦੀ ਹੋਈ ਨਜ਼ਰ ਆ ਰਹੀ ਹੈ । ਇਸ ਫ਼ਿਲਮ ਨੂੰ ਲੈ ਕੇ ਜਿੱਥੇ ਪਰਮੀਸ਼ ਵਰਮਾ ਪੱਬਾਂ ਭਾਰ ਹਨ ਉਥੇ ਹੀ ਸੋਨਮ ਬਾਜਵਾ ਵੀ ਕਾਫੀ ਉਤਸ਼ਾਹਿਤ ਹਨ ।
https://www.instagram.com/p/B6VjSjchpUD/
ਫ਼ਿਲਮ ਦਾ ਟ੍ਰੇਲਰ ਪਿਛਲੇ ਦਿਨੀਂ ਰਿਲੀਜ਼ ਕੀਤਾ ਗਿਆ ਸੀ ਜਿਸ 'ਚ ਸੋਨਮ ਬਾਜਵਾ ਅਤੇ ਪਰਮੀਸ਼ ਵਰਮਾ ਦੀ ਰੋਮਾਂਟਿਕ ਕਮਿਸਟਰੀ ਵੇਖਣ ਨੁੰ ਮਿਲੀ ਸੀ ।
https://www.instagram.com/p/B6Q-ZPgBn6X/
ਇਸ ਫ਼ਿਲਮ 'ਚ ਬਿਹਤਰੀਨ ਜ਼ਿੰਦਗੀ ਦੇ ਸੁਫ਼ਨੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਤਰ੍ਹਾਂ ਕਿ ਟ੍ਰੇਲਰ ਵਿੱਚ ਵਿਖਾਇਆ ਗਿਆ ਸੀ,ਪਰ ਕਿਤੇ ਨਾ ਕਿਤੇ ਬਿਹਤਰੀਨ ਜ਼ਿੰਦਗੀ ਅਤੇ ਪੈਸੇ ਦੀ ਚਾਹਤ ਰਿਸ਼ਤਿਆਂ 'ਤੇ ਭਾਰੀ ਪੈਂਦੀ ਦਿਖਾਈ ਦਿੱਤੀ ਸੀ ।