
Sonam Bajwa news: ਅਦਾਕਾਰਾ ਸੋਨਮ ਬਾਜਵਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਕੁਝ ਸਮੇਂ ਪਹਿਲਾਂ ਹੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ ਵਿੱਚ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਯਾਦ ਕਰਦੇ ਹੋਏ ਇੱਕ ਦਿਲ ਨੂੰ ਛੂਹ ਜਾਣ ਵਾਲੀ ਪੋਸਟ ਪਾਈ ਹੈ।
ਹੋਰ ਪੜ੍ਹੋ : ਮਲਾਇਕਾ ਅਰੋੜਾ ਦੀ ਪ੍ਰੈਗਨੈਂਸੀ 'ਤੇ ਸਾਹਮਣੇ ਆਇਆ ਅਰਜੁਨ ਕਪੂਰ ਦਾ ਜਵਾਬ, ਕਿਹਾ- ‘ਸਾਡੀ ਨਿੱਜੀ ਜ਼ਿੰਦਗੀ ਤੋਂ...’

ਬੀਤੇ ਦਿਨੀਂ ਯਾਨੀਕਿ 29 ਨਵੰਬਰ ਨੂੰ ਸਿੱਧੂ ਮੂਸੇਵਾਲਾ ਦੀ ਮੌਤ ਨੂੰ 6 ਮਹੀਨੇ ਹੋ ਗਏ ਹਨ। ਇਸ ਮੌਕੇ ਪ੍ਰਸ਼ੰਸਕ ਅਤੇ ਪੰਜਾਬੀ ਇੰਡਸਟਰੀ ਦੇ ਕਲਾਕਾਰ ਮੂਸੇਵਾਲਾ ਨੂੰ ਯਾਦ ਕਰਕੇ ਭਾਵੁਕ ਸੁਨੇਹੇ ਸਾਂਝੇ ਕਰ ਰਹੇ ਹਨ। ਜਿਵੇਂ ਕਿ ਸਭ ਜਾਣਦੇ ਹਨ ਕਿ ਸੋਨਮ ਬਾਜਵਾ ਤੇ ਸਿੱਧੂ ਮੂਸੇਵਾਲਾ ਦੀ ਕਾਫੀ ਚੰਗੀ ਦੋਸਤੀ ਸੀ, ਦੋਵਾਂ ਨੇ ਕਈ ਮਿਊਜ਼ਿਕ ਵੀਡੀਓ ਵਿੱਚ ਇਕੱਠਾ ਕੰਮ ਕੀਤਾ ਸੀ।

ਸੋਨਮ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਤੇ ਮੂਸੇਵਾਲਾ ਦੋਵੇਂ ਇਕੱਠੇ ਨਜ਼ਰ ਆ ਰਹੇ ਹਨ। ਇਹ ਤਸਵੀਰ Brown Shortie ਗੀਤ ਦੀ ਸ਼ੂਟਿੰਗ ਸਮੇਂ ਦੀ ਹੈ। ਇਹ ਗੀਤ ਪਿਛਲੇ ਸਾਲ ਆਇਆ ਸੀ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ।

ਦੱਸ ਦਈਏ ਇਹ ਤਸਵੀਰ ਸਿੱਧੂ ਮੂਸੇਵਾਲਾ ਦੇ ਇੱਕ ਫੈਨਪੇਜ ‘ਤੇ ਸ਼ੇਅਰ ਕੀਤੀ ਗਈ ਸੀ, ਜਿਸ ਨੂੰ ਸੋਨਮ ਨੇ ਆਪਣੇ ਇੰਸਟਾਗ੍ਰਾਮ ਸਟੋਰੀ ‘ਤੇ ਸ਼ੇਅਰ ਕੀਤਾ ਹੈ। ਇਸ ਦੇ ਨਾਲ ਸੋਨਮ ਨੇ ਕੈਪਸ਼ਨ ‘ਚ ਦਿਲ ਵਾਲਾ ਅਤੇ ਇਨਫੀਨੀਟੀ ਵਾਲਾ ਇਮੋਜੀ ਵੀ ਸ਼ੇਅਰ ਕੀਤਾ ਹੈ। ਸੋਨਮ ਬਾਜਵਾ ਜੋ ਕਿ ਸਿੱਧੂ ਮੂਸੇਵਾਲਾ ‘ਬਰਾਊਨ ਸ਼ੌਰਟੀ’, ‘ਜੱਟੀ ਜਿਉਣੇ ਮੋੜ ਵਰਗੀ’ ਵਰਗੇ ਗੀਤਾਂ ‘ਚ ਨਜ਼ਰ ਆ ਚੁੱਕੀ ਹੈ।
ਦਸ ਦਸੀਏ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮੂਸੇਵਾਲਾ ਦੀ ਮੌਤ ਨੂੰ 6 ਮਹੀਨੇ ਪੂਰੇ ਹੋ ਗਏ, ਪਰ ਅਜੇ ਵੀ ਉਨ੍ਹਾਂ ਦਾ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ।